|
|
| ਜੱਸੀ ਵੱਲੋਂ ਸੰਦੇਸ਼... |
| ਸ਼ਾਂਤੀ ਭਰੇ ਅਕਤੂਬਰ ਤੋਂ ਬਾਅਦ ਨਵੰਬਰ ਵਿੱਚ ਮੈਂ ਭਰਪੂਰ ਤੇਜ਼ੀ ਨਾਲ ਵਾਪਸੀ ਕੀਤੀ। ਮੈਂ ਕਾਫੀ ਸਮਾਂ ਪਿੰਡਾਂ ਵਿੱਚ ਬਿਤਾਇਆ ਅਤੇ ਉੱਥੋਂ ਦੀਆਂ ਸਮੂਹਕ ਸਰਗਰਮੀਆਂ ਬਾਰੇ ਵਧੇਰੀ ਅਤੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮਹੀਨੇ ਪਰਮਾਣੂ ਸ਼ਕਤੀ ਦੇ ਬਾਰੇ ਪੰਜਾਬ ਸਰਕਾਰ ਦੀ ਨੀਤੀ ਤੇ ਮੇਰੇ ਬਿਆਨਾਂ ਲਈ, ਅਤੇ ਕਨੇਡਾ ਦੇ ਪ੍ਰਧਾਨ-ਮੰਤਰੀ ਦੇ ਦੌਰੇ ਦੇ ਬਾਰੇ ਵੀ ਵੱਡੀ ਮੀਡਿਆ ਕਵਰੇਜ ਦੇਖੀ ਗਈ, ਜਿਸ ਬਾਰੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਵਿਪੱਖ ਦੇ ਸਦੱਸਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਨਾਂ ਕਿ ਸਿਰਫ ਸੱਤਾਰੂੜ ਦਲ ਦੇ ਸਦੱਸਾਂ ਨੂੰ। ਕਨੇਡਾ ਅਤੇ ਪੰਜਾਬ ਦਾ ਰਿਸ਼ਤਾ ਇੰਨਾ ਮਜਬੂਤ ਹੈ ਕਿ ਇਹ ਪ੍ਰਧਾਨਮੰਤਰੀ ਹਾਰਪਰ ਲਈ ਇੱਕ ਆਦਰਸ਼ ਮੌਕਾ ਹੋਵੇਗਾ ਕਿ ਉਹ ਇਸ ਪਰਦੇਸ਼ ਬਾਰੇ ਸਪਸ਼ਟ ਰੂਪ ਵਿੱਚ ਜਾਣਕਾਰੀ ਹਾਸਲ ਕਰਦੇ ਹੋਏ ਇਥੇ ਰਹਿਣ ਵਾਲੇ ਲੋਕਾਂ ਨੂੰ ਬੇਹਤਰੀ ਨਾਲ ਸਮਝ ਸਕਣ। ਮੈਂ ਵਿਦੇਸ਼ ਮੰਤਰਾਲੇ ਦੇ ਸ਼ਿਸ਼ਟਾਚਾਰ ਵਿਭਾਗ ਦੀ ਉਲੰਘਣਾ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਸਕੱਤਰੀ ਨੂੰ ਸਖਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਪੱਤਰ ਲਿੱਖਿਆ ਅਤੇ ਇਸਦੀ ਨਕਲ ਨਵੀਂ ਦਿੱਲੀ ਵਿੱਚ ਕਨੇਡਾ ਦੇ ਹਾਈ ਕਮੀਸ਼ਨ ਦੇ ਦਫਤਰ ਵਿੱਚ ਵੀ ਭੇਜੀ। ਦੋਵਾਂ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ: |

ਕਨੇਡਾ ਦੇ ਪ੍ਰਧਾਨ-ਮੰਤਰੀ ਹਾਰਪਰ
|
http://www.qilaraipur.com/PressReleaseEnglishDetails.aspx?pid=128
http://www.qilaraipur.com/PressReleaseEnglishDetails.aspx?pid=129 |
| |
|
|
|
|
| ਮੀਡਿਆ |
ਕਨੇਡਾ ਦੇ ਪ੍ਰਧਾਨ-ਮੰਤਰੀ ਦੇ ਦੌਰੇ ਤੋਂ ਇਲਾਵਾ, ਇਸ ਮਹੀਨੇ ਦੀਆ ਮੁੱਖ ਸੁਰਖੀਆਂ ਵਿੱਚ ਸੁਖਬੀਰ ਬਾਦਲ ਦਾ ਆਪਣੇ ਪਿਛਲੱਗੂਆਂ ਤੋਂ ਬਗੈਰ ਲੁਧਿਆਣੇ ਵਿੱਚ ਆਪਣੇ ਆਪ ਨੂੰ ਮੁੜ-ਸਥਾਪਤ ਕਰਨ ਦੇ ਜਤਨਾਂ ਦੇ ਸਬੰਧ ਵਿੱਚ ਕੀਤਾ ਗਿਆ ਅਜਿਹਾ ਕਰੜਾ ਬਿਆਨ ਸ਼ਾਮਲ ਹੈ, ਲੋਕਾਂ ਨੂੰ ਇਹ ਵਿਸ਼ਵਾਸ ਦੁਆਉਂਦੇ ਹੋਏ ਕਿ ਉਹ ਜਨਤਾ ਦਾ ਨੁਮਾਇਂਦਾ ਹੈ। ਰਾਹੁਲ ਗਾਂਧੀ ਅਤੇ ਹੋਰਨਾਂ ਤੋਂ ਵਿਪਰੀਤ (ਇਹ ਕਿਹੇ ਜਾਣ ਦੇ ਸਮੇਤ, ਕਿ ਇਸਦੇ ਸਬੰਧ ਵਿੱਚ ਪੂਰੀ ਆਗਤ ਮਨਪ੍ਰੀਤ ਬਾਦਲ ਦੇ ਖਾਤੇ ਵਿੱਚ ਜਾਣੀ ਚਾਹੀਦੀ ਹੈ), ਸੁਖਬੀਰ ਆਪਣੀ ਫਜੂਲਖਰਚੀ ਨਾਲ ਭਰੀ ਜੀਵਨਸ਼ੈਲੀ ਦੇ ਨਾਲ ਇਸ ਰੁਤਬੇ ਨੂੰ ਪ੍ਰਾਪਤ ਕਰਨ ਦੇ ਕਦੇ ਵੀ ਯੋਗ ਨਹੀਂ ਹੋਵੇਗਾ ਭਾਵੇਂ ਉਹ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ। ਇਸ ਬਿਆਨ ਤੋਂ ਸਾਫ ਜਾਹਰ ਹੁੰਦਾ ਹੈ ਕਿ ਕੁੱਤੇ ਦੀ ਪੂੰਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ, ਟੇਢੀ ਦੀ ਟੇਢੀ ਹੀ ਰਹਿੰਦੀ ਹੈ। ਇਸ ਬਾਰੇ ਹੋਰ ਪੜ੍ਹਣ ਲਈ, ਇੱਥੇ ਕਲਿੱਕ ਕਰੋ।
ਦੂਜੀ ਸੁਰਖੀ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਜ਼ਰਾਈਲ ਦੇ ਦੌਰੇ ਨਾਲ ਸਬੰਧਤ ਹੈ। ਜਾਹਰ ਤੌਰ ਤੇ ਤਕਨੀਕੀ ਸਥਾਨ-ਅੰਤਰਨ ਮੁੱਦਿਆਂ ਬਾਰੇ ਚਰਚਾ ਕਰਨ ਲਈ, ਇਹ ਦੌਰਾ ਸੁਖਬੀਰ ਬਾਦਲ ਦਾ ਐਸਜੀਪੀਸੀ ਨੇਤਾ ਦੇ ਚੋਣ ਨੂੰ ਪ੍ਰਬੰਧਤ ਕਰਨ ਦਾ ਰਸਤਾ ਸਾਫ ਕਰਨ ਲਈ ਰਣਨੀਤਕ ਤੌਰ ਤੇ ਯੋਜਨਾਬੱਧ ਕੀਤਾ ਹੋਇਆ ਜਾਪਦਾ ਹੈ।ਇਸ ਬਾਰੇ ਹੋਰ ਪੜ੍ਹਣ ਲਈ, ਇੱਥੇ ਕਲਿੱਕ ਕਰੋ।
ਨਵੰਬਰ ਵਿੱਚ ਮੁੱਖ-ਮੰਤਰੀ ਬਾਦਲ ਦਾ ਪਰਮਾਣੂ ਸ਼ਕਤੀ ਦੇ ਮੁੱਦੇ ਉੱਤੇ ਵੱਚਿਤਰ ਬਦਲਾਵ ਦੇਖਿਆ ਗਿਆ। ਪਿਛਲੇ ਸਾਲ ਮਨਮੋਹਨ ਸਿੰਘ ਦੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰਨ ਤੋਂ ਲੈ ਕੇ, ਇਸ ਸਾਲ ਪੰਜਾਬ ਲਈ ਪਰਮਾਣੂ ਸ਼ਕਤੀ ਦੀ ਮੰਗ ਕਰਨ ਤਕ, ਇਸ ਮਤ-ਬਦਲਾਵ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ। ਭਾਵੇਂ ਉਸਨੇ ਆਪਣੀ ਪੂਰੀ ਖੋਜ-ਪੜਤਾਲ ਕਰ ਲਿੱਤੀ ਹੈ ਅਤੇ ਇਹ ਮਹਿਸੂਸ ਕੀਤਾ ਹੈ ਕਿ ਗੈਰ-ਨਵੀਨੀਕਰਨ ਯੋਗ ਊਰਜਾ ਨੂੰ ਲੈ ਕੇ ਪੰਜਾਬ ਦੀਆਂ ਸਮੱਸਿਆਵਾਂ ਦਾ ਕੋਈ ਤੋੜ ਨਹੀਂ ਹੈ, ਜਿਸ ਬਾਰੇ ਅਸੀਂ ਕਦੇ ਵੀ ਨਹੀਂ ਜਾਣ ਪਾਵਾਂਗੇ।ਪੰਜਾਬ ਵਿੱਚ ਪਰਮਾਣੂ ਊਰਜਾ ਨੂੰ ਲੈ ਕੇ ਸਾਰੀ ਪਾਰਟੀਆਂ ਦੇ ਸਮਰਥਨ ਨਾਲ ਜੱਸੀ ਦੀ ਵਿਚਾਰਧਾਰਾ ਹੀ ਇਸ ਪ੍ਰੈਸ ਰਿਲੀਜ਼ ਦਾ ਮੁੱਖ ਮੁੱਦਾ ਸੀ। |
|
| |
|
|
| ਬਾਲ ਦਿਵਸ ਮਨਾਇਆ ਗਿਆ |
| 14 ਨਵੰਬਰ ਨੂੰ ਬਾਲ ਦਿਵਸ ਸੀ। ਇਸਨੂੰ ਨੋਬਲ ਫਾਉਂਡੇਸ਼ਨ ਤੇ ਜਾ ਕੇ ਮਨਾਇਆ ਗਿਆ, ਜੋ ਝੁੱਗੀ-ਝੌਂਪੜੀਆਂ ਦੇ ਬੱਚਿਆਂ ਨੂੰ ਸਕੂਲ ਭੇਜ ਕੇ ਉਨ੍ਹਾਂ ਨੂੰ ਸਿੱਖਿਆ ਅਤੇ ਸੇਹਤ ਦੇਖਭਾਲ ਮੁਹਈਆ ਕਰਨ ਦਾ ਕੰਮ ਕਰਦੀ ਹੈ ਜੋ ਲਗਭਗ 1300 ਬੱਚਿਆਂ ਨੂੰ ਪੜਾਉਂਦੀ-ਲਿਖਾਉਂਦੀ ਹੈ। ਇਹ ਸ਼ਾਨਦਾਰ ਸੰਸਥਾ ਮੁਫਤ ਪੜ੍ਹਾਈ, ਕਿਤਾਬਾਂ ਅਤੇ ਵਰਦੀਆਂ ਮੁਹਈਆ ਕਰਦੀ ਹੈ। ਜੱਸੀ ਨੇ ਵਰਦੀਆਂ ਅਤੇ ਦਵਾਈਆਂ ਭੇਟ ਕੀਤੀਆਂ ਅਤੇ ਸਕੂਲ ਦੇ ਸਮਾਗਮ ਵਿੱਚ ਹਾਜ਼ਰੀ ਭਰੀ ਜਿਸ ਵਿੱਚ ਉਸਨੇ ਬੱਚਿਆਂ ਦੁਆਰਾ ਕੀਤੇ ਮਹਿਲਾ ਭਰੂਣ-ਹੱਤਿਆ ਅਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਪ੍ਰਦਰਸ਼ਨਾਂ ਨੂੰ ਦੇਖਿਆ। ਜੱਸੀ ਨੇ ਕਿਹਾ ਕਿ ਸਮਾਜਕ ਅਤੇ ਮਹਿਲਾ ਸਮੂਹ ਨੂੰ ਭਰੂਣ-ਹੱਤਿਆ ਨੂੰ ਰੋਕਣ ਲਈ ਏਕਾ ਕਰਨਾ ਚਾਹੀਦਾ ਹੈ, ਅਤੇ ਨਸ਼ੀਲੇ ਪਦਾਰਥਾਂ ਦੀ ਲੱਤ ਦੇ ਖਿਲਾਫ ਵੀ ਬੱਚਿਆਂ ਨਾਲ ਗੱਲ ਕੀਤੀ।
ਜੱਸੀ ਖੰਗੂੜਾ ਨੇ ਪਿੰਡ ਬੂਲ ਵਿਖੇ ਸਥਿਤ ਇੱਕ ਯਤੀਮਖਾਨੇ, ਆਸ਼ਿਕ-ਏ-ਖਵਾਜ਼ਾ, ਦਾ ਦੌਰਾ ਕਰਦੇ ਹੋਏ ਵੀ ਬਾਲ ਦਿਵਸ ਦੀ ਛਾਪ ਛੱਡੀ। ਉਸਨੇ ਬੱਚਿਆਂ ਨੂੰ ਕੰਬਲ ਅਤੇ ਸਕੂਲ ਦੇ ਬਸਤੇ ਵੰਡੇ ਜਿਸ ਬਾਰੇ ਯਤੀਮਖਾਨੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਨੂੰ ਇਸਦੀ ਲੋੜ ਸੀ। |
|
 |
 |
14 ਨਵੰਬਰ 2009 ਨੂੰ ਬਾਲ ਦਿਵਸ ਤੇ ਬੱਚਿਆਂ ਅਤੇ ਨੋਬਲ ਫਾਉਂਡੇਸ਼ਨ ਦੇ ਸਟਾਫ ਦੇ ਨਾਲ ਜੱਸੀ ਖੰਗੂੜਾ। |
ਤਸਵੀਰਾਂ ਵਿੱਚ ਜੱਸੀ ਖੰਗੂੜਾ ਆਸ਼ਿਕ-ਏ-ਖਵਾਜ਼ਾ ਦੇ ਕੁਝ ਬੱਚਿਆਂ, ਮਿ. ਵਾਲੀਆ (ਦੇਖਭਾਲਕਰਤਾ) ਅਤੇ
ਮਿ. ਮਾਂਗਟ ਦੇ ਨਾਲ। |
|
| |
|
|
| ਤਾਰਾ ਸਿੰਘ ਹੇਅਰ |
ਜੱਸੀ ਅਤੇ ਹੋਰ ਖਾਸ ਮੇਹਮਾਨਾਂ ਨੇ "ਸ਼ਹੀਦ ਤਾਰਾ ਸਿੰਘ ਹੇਅਰ ਮਮੋਰੀਅਲ ਕਮਿਊਨਿਟੀ ਸੈਂਟਰ" ਦੇ ਉਦਘਾਟਨ ਸਮਾਰੋਹ ਵਿੱਚ ਹਾਜ਼ਰੀ ਭਰੀ, ਜਿਸਦਾ ਪ੍ਰਬੰਧ ਸਵਰਗਵਾਸੀ ਮਿ. ਹੇਅਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬਰਸੀ ਤੇ ਉਨ੍ਹਾਂ ਦੇ ਜੱਦੀ ਪਿੰਡ ਪੱਦੀ ਜਗੀਰ ਵਿਖੇ ਕੀਤਾ ਗਿਆ।
ਜੱਸੀ ਨੇ ਸ਼੍ਰੀਮਤੀ ਰੁਪਿੰਦਰ ਹੇਅਰ ਬੇਂਸ ਦੇ ਯੋਗ ਪ੍ਰਬੰਧ ਹੇਠ ਇੰਡੋ-ਕਨੇਡੀਅਨ ਟਾਈਮਜ਼ ਦੇ ਪ੍ਰਕਾਸ਼ਨ ਦੀ ਕਵਾਲਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਿਆਨਿਆ ਕਿ ਅਖਬਾਰ ਨੇ ਐਨਆਰਆਈ ਭਰਾਵਾਂ ਨਾਲ ਸਬੰਧਤ ਕਈ ਪੰਜਾਬ ਅਤੇ ਭਾਰਤੀ ਮੁੱਦਿਆਂ ਨੂੰ ਉਠਾਇਆ ਅਤੇ ਉਨ੍ਹਾਂ ਨੇ ਫੇਰ ਤੋਂ ਯਕੀਨੀ ਬਣਾਇਆ ਕਿ ਉਹ ਆਪਣਾ "ਐਨਆਰਆਈ ਭਰਾਵਾਂ ਲਈ ਇਨਸਾਫ" ਅਭਿਆਨ ਨੂੰ ਜਾਰੀ ਰੱਖਣਗੇ।
ਮਿ. ਹੇਅਰ 1970 ਵਿੱਚ ਆਪਣੇ ਪਿੰਡ ਤੋਂ ਕਨੇਡਾ ਆਏ, ਅਤੇ ਖਾਨ ਵਿੱਚ ਕੰਮ ਕਰਨ ਵਾਲੇ ਇੱਕ ਮਜਦੂਰ, ਅਧਿਆਪਕ, ਟਰੱਕ ਡ੍ਰਾਈਵਰ, ਟਰੱਕਿੰਗ ਕੰਪਨੀ ਦੇ ਪ੍ਰਬੰਧਕ, ਅਤੇ 1978 ਵਿੱਚ ਮਾਨਤਾ-ਪ੍ਰਾਪਤ ਸਮੁਦਾਏ ਅਖਬਾਰ, ਇੰਡੋ-ਕਨੇਡੀਅਨ ਟਾਈਮਜ਼, ਦੀ ਸਥਾਪਨਾ ਤੋਂ ਪਹਿਲਾਂ ਇੱਕ ਪੱਤਰਕਾਰ ਦੇ ਰੂਪ ਵਿੱਚ ਕੰਮ ਕੀਤਾ। 1998 ਵਿੱਚ, ਜਦੋਂ ਸਰੇ ਵਿੱਚ ਆਪਣੇ ਘਰ ਦੇ ਗਰਾਜ ਵਿੱਚੋਂ ਕਾਰ ਨੂੰ ਬਾਹਰ ਕੱਢ ਰਹੇ ਸੀ ਤਾਂ ਉਨ੍ਹਾਂ ਦੀ ਭਿਅੰਕਰ ਰੂਪ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। |
 |
 |
ਤਾਰਾ ਸਿੰਘ ਹੇਅਰ |
ਜੱਸੀ ਅਤੇ ਹੋਰ ਖਾਸ ਮੇਹਮਾਨਾਂ ਨੇ ਪੱਦੀ ਜਗੀਰ ਪਿੰਡ ਵਿੱਚ ਮਿ. ਹੇਅਰ ਦੀ ਯਾਦ ਵਿੱਚ ਸਮੁਦਾਏ ਕੇਂਦਰ ਦੇ ਉਦਘਾਟਨ ਲਈ ਸਮਾਰੋਹ ਵਿੱਚ ਹਾਜ਼ਰੀ ਭਰੀ। |
|
|
| |
|
|
| ਐਮਡੀਵੀਐਲ |
ਇਸ ਮਹੀਨੇ ਬੜੂੁੰਦੀ ਵਿਖੇ ਦੂਜੇ ਸੈਟਾਲਾਈਟ ਯੁਨਿਟ ਦਾ ਉਦਘਾਟਨ ਹੋਇਆ ਅਤੇ ਫੱਲੇਵਾਲ ਸੈਟੇਲਾਈਟ ਯੁਨਿਟ ਵਿੱਚ ਹੋਰ ਜਾਨਵਰ ਸ਼ਾਮਲ ਕੀਤੇ ਜਾ ਰਹੇ ਹਨ। ਸਾਨੂੰ ਇਹ ਦਸਦੇ ਹੋਏ ਖੁਸੀ ਮਹਿਸੂਸ ਹੋ ਰਹੀ ਹੈ ਕਿ ਦੁੱਧ ਦੀ ਪੈਦਾਵਾਰ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਇਸ ਪੂਰੀਪਰਿਯੋਜਨਾ ਦੇ ਆਲੇ-ਦੁਆਲੇ ਇੱਕ ਲਗਾਤਾਰ ਸਕਾਰਾਤਮਕ ਰਵਈਆ ਚਲ ਰਿਹਾ ਹੈ।
ਇਹ ਤਸਵੀਰਾਂ ਲਤਾਲਾ ਵਿਖੇ ਸੈਂਟਰਲ ਐਨੀਮਲ ਯੁਨਿਟ ਤੇ ਚਲ ਰਹੇ ਹਾਲ ਹੀ ਦੀਆਂ ਕੁਝ ਸਰੰਚਨਾਵਾਂ ਦਾ ਵਿਖਾਲਾ ਕਰਦੀਆਂ ਹਨ। |
 |
 |
 |
ਐਮਡੀਵੀਐਲ ਲਤਾਲਾ ਵਿਖੇ ਮਿਲਕ ਪ੍ਰੋਸੈਸਿੰਗ ਪਲਾਂਟ ਦਾ ਚਲ ਰਿਹਾ ਨਿਰਮਾਣ-ਕਾਰਜ |
ਐਮਡੀਵੀਐਲ ਯੁਟਿਲਿਟੀ ਵਿਭਾਗ, ਲਤਾਲਾ |
ਮਿਲਕ ਭੰਡਾਰ ਟੈਂਕ ਮੈਕਰੋ ਡੇਅਰੀ ਵੈਂਚਰਜ਼ ਲਿਮਟਡ, ਲਤਾਲਾ |
| |
|
|
 |
 |
 |
ਮਿਲਕਿੰਗ ਵਿਭਾਗ ਮੈਕਰੋ ਡੇਅਰੀ ਵੈਂਚਰਜ਼ ਲਿਮਟਡ, ਲਤਾਲਾ |
ਪੈਕਿੰਗ ਪਲਾਂਟ ਮੈਕਰੋ ਡੇਅਰੀ ਵੈਂਚਰਜ਼ ਲਿਮਟਡ, ਲਤਾਲਾ |
ਮੈਕਰੋ ਡੇਅਰੀ ਵੈਂਚਰਜ਼ ਲਿਮਿਟਡ, ਲਤਾਲਾ, ਦੇ ਕਰਮਚਾਰੀਆਂ ਦੇ ਰਹਿਣ ਲਈ ਘਰੇਲੂ ਕੰਪਲੈਕਸ |
| |
|
|
 |
 |
ਐਮਡੀਵੀਐਲ ਦੇ ਚੇਅਰਮੈਨ, ਜਗਪਾਲ ਸਿੰਘ ਖੰਗੂੜਾ, ਸੀਓਓ ਰਵਿੰਦਰ ਸਿੰਘ ਅਤੇ ਜਾਨਵਰਾਂ ਦੀ ਕਾਸ਼ਤਕਾਰੀ ਦਲ ਦੇ ਕੋਲ ਖੁੱਲਰ ਅਤੇ ਅਮਰਪ੍ਰੀਤ ਸਿੱਧੁ ਨੇ 1 ਦਿਸੰਬਰ 2009 ਨੂੰ ਐਮਬ੍ਰੇਓ ਤਕਨੀਕੀ ਪ੍ਰਯੋਗਸ਼ਾਲਾ ਦੇ ਉਦਘਾਟਨ ਲਈ ਅਰਦਾਸ ਵਿੱਚ ਹਾਜ਼ਰੀ ਭਰੀ। |
ਡਾ. ਅਮਰਪ੍ਰੀਤ ਸਿੱਧੁ 1 ਦਿਸੰਬਰ 2009 ਨੂੰ ਇਸਦੇ ਉਦਘਾਟਨ ਲਈ ਅਰਦਾਸ ਕਰਨ ਤੋਂ ਬਾਅਦ ਚੇਅਰਮੈਨ ਜਗਪਾਲ ਸਿੰਘ ਖੰਗੂੜਾ ਨੂੰ ਨਵੇਂ ਐਮਡੀਵੀਐਲ ਐਮਬ੍ਰੇਓ ਸਥਾਨ-ਅੰਤਰਨ ਤਕਨੀਕੀ ਪ੍ਰਯੋਗਸ਼ਾਲਾ ਬਾਰੇ ਵੇਰਵਾ ਦਿੰਦੇ ਹੋਏ। ਪ੍ਰਯੋਗਸ਼ਾਲਾ ਅਗਲੇ ਕੁਝ ਹਫਤਿਆਂ ਵਿੱਚ ਸ਼ੁਰੂ ਹੋ ਜਾਵੇਗੀ। |
|
|
|
| |
|
|
| ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 94ਵੀਂ ਬਰਸੀ |
| ਕਰਤਾਰ ਸਿੰਘ ਸਰਾਭਾ, ਇੱਕ ਗਦਰ ਕ੍ਰਾਂਤੀਕਾਰੀ ਦਾ ਜਨਮ 1896 ਵਿੱਚ ਸਰਾਭਾ ਪਿੰਡ ਵਿਖੇ ਹੋਇਆ, ਅਤੇ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ 5 ਦਿਨਾਂ ਦਾ ਖੇਡਾਂ ਦੇ ਮਸ਼ਹੂਰ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜੱਸੀ ਨੇ ਇਸ ਖੇਡਾਂ ਦੇ ਟੂਰਨਾਮੈਂਟ ਵਿੱਚ ਹਾਜ਼ਰੀ ਭਰੀ ਅਤੇ ਇੰਨੀ ਵੱਡੀ ਸੰਖਿਆ ਵਿੱਚ ਪ੍ਰਤੀਭਾਗੀਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। |
 |
 |
ਜੱਸੀ ਖੰਗੂੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਦੇ ਮੌਕੇ ਤੇ ਪਿੰਡ ਸਰਾਭਾ ਵਿਖੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ। ਤਸਵੀਰਾਂ ਵਿੱਚ ਉਹ ਹੁਸ਼ਿਆਰ ਸਿੰਘ ਸਰਾਭਾ, ਐਸਪੀ ਘੁੱਮਣ, ਰਣਜੀਤ ਸਿੰਘ ਮਾਂਗਟ ਦੇ ਨਾਲ ਹਨ। |
ਤਸਵੀਰਾਂ ਵਿੱਚ ਜੱਸੀ ਖੰਗੂੜਾ ਐਸਪੀ ਘੁੱਮਣ, ਰਣਜੀਤ ਸਿੰਘ ਮਾਂਗਟ, ਹੁਸ਼ਿਆਰ ਸਿੰਘ ਸਰਾਭਾ, ਦੀਪਕ ਖੰਡੂਰ, ਚੇਅਰਮੈਨ ਅਵਤਾਰ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਕਿਰਨਪਾਲ ਸਿੰਘ ਅਤੇ ਰਵਿੰਦਰ ਸਿੰਘ ਸਮੇਤ ਕਬੱਡੀ ਖਿਡਾਰੀਆਂ ਦੇ ਨਾਲ। |
|
|
| |
|
|
| ਨਾਰੰਗਵਾਲ ਕਾਲਜ ਬਾਰੇ ਤਾਜ਼ਾ ਜਾਣਕਾਰੀ |
ਨਵੰਬਰ ਦਾ ਮਹੀਨਾ ਨਾਰੰਗਵਾਲ ਕਾਲਜ ਲਈ ਖੇਡਾਂ ਲਈ ਬਹੁਤ ਸ਼ਾਨਦਾਰ ਮਹੀਨਾ ਰਿਹਾ, ਜਿਸ ਵਿੱਚ ਕੁੜੀਆਂ ਨੇ ਬਾਸਕਟਬਾਲ ਅਤੇ ਬੈਡਮਿੰਟਨ ਵਿੱਚ ਯੂਨਿਵਰਸਿਟੀ ਚੈਂਪਿਅਨਸ਼ਿੱਪ ਜਿੱਤੀ ਅਤੇ ਮਹਿਲਾਵਾਂ ਦੀ ਬੀ-ਡੀਵੀਜ਼ਨ ਦੇ ਪੰਜਾਬ ਯੂਨਿਵਰਸਿਟੀ ਮੁਕਾਬਲੇ ਵਿੱਚ ਖੋ-ਖੋ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਪੰਜਾਬ ਯੂਨਿਵਰਸਿਟੀ ਦੇ ਇੰਟਰ ਕਾਲਜ ਦੇ ਬੀ-ਡਿਵੀਜ਼ਨ ਮੁਕਾਬਲੇ ਵਿੱਚ, ਮੁੰਡਿਆਂ ਨੇ ਵਾਲੀਬਾਲ, ਬਾਸਕਟਬਾਲ, ਹਾਕੀ, ਰਾਸ਼ਟਰੀ ਪੱਧਰ ਦੀ ਕਬੱਡੀ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਕੁਸ਼ਤੀ ਵਿੱਚ ਚਾਂਦੀ ਅਤੇ ਕਾਂਸੇ ਦਾ ਤਗਮਾ ਜਿੱਤਿਆ।
ਵਿਦਿਆਰਥੀ ਭਗਤ ਸਿੰਘ (ਕਬੱਡੀ) ਅਤੇ ਅਮਰਜੀਤ ਕੌਰ (ਖੋ-ਖੋ) ਨੂੰ ਅਖਿਲ ਭਾਰਤੀ ਇੰਟਰ-ਯੂਨਿਵਰਸਿਟੀ ਮੁਕਾਬਲੇ ਲਈ ਚੁਣਿਆ ਗਿਆ, ਕਬੱਡੀ ਖਿਡਾਰੀ ਸੋਨੀ ਇੰਗਲੈਂਡ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਅਤੇ ਗੁਰਪ੍ਰੀਤ ਸਿੰਘ ਨੇ ਕਨੇਡਾ ਦੇ ਮੁਕਾਬਲੇ ਵਿੱਚ ਮੁੱਖ ਸਥਾਨ ਪ੍ਰਾਪਤ ਕੀਤਾ। |

ਹਰਦਿਲਜੀਤ ਸਿੰਘ ਗੋਸਲ
(ਨਾਰੰਗਵਾਲ ਕਾਲਜ ਦੇ ਪ੍ਰਿੰਸੀਪਲ)
|
|
| |
|
|
| ਇੰਟਰ-ਗਰੁੱਪ ਅੰਗ੍ਰੇਜ਼ੀ ਮੁਕਾਬਲਾ |
| 24 ਨਵੰਬਰ ਨੂੰ, ਐਮਪੀਪੀ ਨਿਰਦੇਸ਼ਕ ਹਰਬੰਸ ਸਿੰਘ ਕੰਵਲ ਅਤੇ ਮੈਿਜਸਟਿਕ ਪਾਰਕ ਪਲਾਜ਼ਾ ਦੇ ਜੀਐਮ ਅਰੁਨ ਜੇਈ ਨੇ ਅੰਗ੍ਰੇਜ਼ੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸਾਂ ਦੇ ਦੌਰਾਨ, ਜਿਨ੍ਹਾਂ ਯੂ.ਕੇ. ਦੇ ਸਵੈਸੇਵੀ ਅਧਿਆਪਕ ਸਟੀਵਨ ਵਿਨਸੈਂਟ ਦੁਆਰਾ ਸੰਚਾਲਿਤ ਕੀਤਾ ਗਿਆ, ਉਨ੍ਹਾਂ ਦੀ ਉਪਲਬਧੀਆਂ ਤੇ ਮੋਹਰ ਲਗਾਉਣ ਲਈ ਮੇਕਰੋ ਡੈਅਰੀ, ਮੈਜਸਟਿਕ ਪਾਰਕ ਪਲਾਜ਼ਾ ਅਤੇ ਕਾਂਗਰਸ ਦੇ ਦਫਤਰ ਵੱਲੋਂ ਇਨਾਮ ਵੰਡੇ। ਇਹ ਤਸਵੀਰਾਂ ਸ਼੍ਰੀਮਤੀ ਹਰਪ੍ਰੀਤ ਕੌਰ ਦੀਆਂ ਹਨ ਜਿਨ੍ਹਾਂ ਨੇ ਸਰਵਸਰੇਸ਼ਠ ਮਹਿਲਾ ਵਿਦਿਆਰਥੀ ਦਾ ਇਨਾਮ ਜਿੱਤਿਆ, ਮਿ. ਤਾਪਨ ਹਨ ਜਿਨ੍ਹਾਂ ਨੇ ਸਰਵਸਰੇਸ਼ਠ ਪੁਰਸ਼ ਵਿਦਿਆਰਥੀ ਦਾ ਇਨਾਮ ਜਿੱਤਿਆ, ਅਤੇ ਮਿ. ਕੌਸ਼ਿਕ ਹਨ ਜਿਨ੍ਹਾਂ ਨੇ ਉਸ ਦਿਨ ਦੀ ਪ੍ਰਤੀਯੋਗਤਾ ਜਿੱਤੀ ਜਿਸਦਾ ਇਨਾਮ ਇੱਕ ਮੋਬਾਈਲ ਫੋਨ ਸੀ। |
 |
 |
 |
ਕੌਸ਼ਿਕ ਮੁਕਾਬਲਾ ਜਿੱਤਦੇ ਹੋਏ |
ਤਾਪਨ ਸਰਵਸਰੇਸ਼ਠ ਵਿਦਿਆਰਥੀ |
ਹਰਪ੍ਰੀਤ ਸਰਵਸਰੇਸ਼ਠ ਮਹਿਲਾ ਵਿਦਿਆਰਥੀ, ਐਮਡੀਵੀਐਲ |
|
|
| |
|
|
| ਐਨਆਰਆਈ ਭਰਾਵਾਂ ਨੇ ਲਗਾਤਾਰ ਪ੍ਰੇਰਨਾ ਸਰੋਤ ਬਣਦੇ ਹੋਏ ਚੰਗੀਆਂ ਉਦਾਹਰਨਾਂ ਸਥਾਪਤ ਕੀਤੀਆਂ ਹਨ |
ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ "ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ" ਜਾਂ "ਮੈਂ ਇੱਕ ਐਨਆਰਆਈ ਹਾਂ, ਮੈਂ ਪੰਜਾਬ ਲਈ ਕੀ ਕਰ ਸਕਦਾ ਹਾਂ?"। ਉੱਤਰੀ ੳਮਰੀਕਾ ਦੇ ਦੌਰੇ ਦੀ ਸ਼ੂਰੂਆਤ ਵਿੱਚ, ਮਿਸਿਜ਼ ਅਮਨਦੀਪ ਖੰਗੂੜਾ ਨੇ ਸਾਡੇ ਨਾਲ ਸੰਪਰਕ ਕੀਤਾ ਜੋ ਕਨੇਡਾ ਵਿੱਚ ਰਹਿਦੇ ਹਨ। ਉਨ੍ਹਾਂ ਨੇ ਵੀ ਓਹੀ ਸੁਆਲ ਪੁੱਛੇ। ਉਨ੍ਹਾਂ ਨੂੰ ਸਮਾਜਕ ਖੇਤਰ ਦਾ ਵੀ ਅਨੁਭਵ ਹੈ। ਅਸੀਂ ਤੁਰੰਤ ਹੀ ਉਨ੍ਹਾਂ ਦੀ ਮੁਲਾਕਾਤ ਸਾਡੇ ਨਿਰਦੇਸ਼ਕ, ਐਮਡੀਵੀਐਲ ਤੇ ਕਾਰਪੋਰੇਟ ਸੋਸ਼ਲ ਰਿਸਪੋਂਸਿਬਿਲਿਟੀ, ਨਾਲ ਇਹ ਦੇਖਣ ਲਈ ਕਰਵਾਈ ਕਿ ਪਿੰਡਾਂ ਦੇ ਗਰੀਬ ਲੋਕਾਂ ਦੀ ਮਦਦ ਕਰਨ ਲਈ, ਖਾਸ ਤੌਰ ਤੇ ਲਿੰਗ ਸਮਾਨਤਾ, ਕੀ ਕੋਈ ਅਜਿਹਾ ਰਸਤਾ ਹੋ ਸਕਦਾ ਹੈ ਜਿਸ ਜਾਹੀਂ ਉਹ ਇੱਕਜੁਟ ਹੋ ਕੇ ਕੰਮ ਕਰ ਸਕਣ। ਡਾ. ਸੁਰੀ ਅਤੇ ਮਿਸਿਜ਼ ਖੰਗੂੜਾ ਦਾ ਵਰਤਮਾਨ ਵਿੱਚ ਪੱਤਰ-ਵਿਹਾਰ ਦੇ ਜਰੀਏ ਆਪਸ ਵਿੱਚ ਕਰੀਬੀ ਸੰਪਰਕ ਹੋ ਰਿਹਾ ਹੈ, ਜਿਸ ਵਿੱਚ ਉਹ ਰੱਲ-ਮਿਲ ਕੇ ਅਤੇ ਸੂਝ-ਬੂਝ ਨਾਲ ਤਰਕੀਬਾਂ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਯੋਜਨਾਵਾਂ ਵਿੱਚ ਢਾਲਦੇ ਹਨ।
ਇਹ ਇੱਕ ਅਜਿਹੀ ਪ੍ਰੇਰਨਾ ਹੈ ਕਿ ਲੋਕ ਭਾਰਤ ਨਾਲ ਕੰਮ ਕਰਨਾ ਚਾਹੁੰਦੇ ਹਨ, ਜੋ ਟੀਮ ਲਈ ਹਮੇਸ਼ਾ ਖੁਸ਼ੀ ਦੀ ਗੱਲ ਰਹੀ ਹੈ। ਜੇ ਤੁਹਾਡੇ ਕੋਲ ਕੁਸ਼ਲਤਾ ਹੈ, ਵਿਚਾਰਧਾਰਾ ਹੈ, ਜਾਂ ਕਿਸੇ ਵੀ ਤਰੀਕੇ ਮਦਦ ਕਰਨ ਲਈ ਪ੍ਰੇਰਿਤ ਹਨ ਪਰ ਕਿਦਾਂ ਇਹ ਨਹੀਂ ਜਾਣਦੇ - ਕਿਰਪਾ ਕਰਕੇ ਸਾਨੂੰ ਸੰਪਰਕ ਕਰੋ। ਅਨੁਭਵ ਸਾਨੂੰ ਸਿਖਾਉਂਦਾ ਹੈ ਕਿ ਬਹੁਤੇ ਐਨਆਰਆਈ ਭਰਾ ਕਾਫੀ ਮਾਹਰ ਹਨ ਅਤੇ ਵਿਦੇਸ਼ ਵਿੱਚ ਉੱਚੇ-ਉੱਚੇ ਰੁਤਬਿਆਂ ਤੇ ਹਨ, ਕਿ ਸਾਨੂੰਂ ਹਮੇਸ਼ਾ ਉਨ੍ਹਾਂ ਦੀ ਸਵੈਇੱਛਕ ਮਦਦ ਨਹੀਂ ਮਿਲ ਸਕਦੀ, ਪਰ ਇਹ ਜਰੂਰ ਹੈ ਕਿ ਅਸੀਂ ਹਮੇਸ਼ਾ ਗੱਲਬਾਤ ਨੂੰ ਜਾਰੀ ਰੱਖਿਆ ਹੈ। ਕਈ ਵਾਰ ਲੋਕ ਸਾਨੂੰ ਸਿਰਫ ਇਹ ਕਹਿਣ ਲਈ ਸੰਪਰਕ ਕਰਦੇ ਹਨ "ਇਹ ਮੈਂ ਕਰ ਸਕਦਾ ਹਾਂ, ਜੇ ਇਹ ਤੁਹਾਡੇ ਕੰਮ ਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ ਅਤੇ ਮੈਂ ਤੁਹਾਡੀ ਮਦਦ ਕਰਾਂਗਾ"। | 
ਮਿਸਿਜ਼ ਅਮਨਦੀਪ ਖੰਗੂੜਾ ਅਤੇ ਉਨ੍ਹਾਂ ਦੇ ਪਤੀ
|
|
| |
|
|
| ਪ੍ਰਵਾਸੀਆਂ ਲਈ ਇਨਸਾਫ |
ਬੇਸ਼ਕ ਜੱਸੀ ਦਾ ਉੱਤਰੀ ਅਮਰੀਕਾ ਦਾ ਇਹ ਦੌਰਾ ਆਪਣਾ ਨਿੱਜੀ ਦੌਰਾ ਸੀ, ਪਰ ਫਿਰ ਵੀ ਉਸਨੇ ਓਥੇ ਪਾਸਾਦੇਨਾ (ਕੈਲੀਫੋਰਨੀਆ) ਵਿਖੇ 28 ਨਵੰਬਰ ਅਤੇ ਕੈਲਗਰੀ (ਕੈਨੇਡਾ) ਵਿਖੇ 30 ਨਵੰਬਰ ਨੂੰ ਪ੍ਰਵਾਸੀ ਭਾਰਤੀਆਂ ਦੁਆਰਾ ਰੱਖੀਆਂ ਗਈਆਂ ਮੀਟਿੰਗਾਂ ਵਿੱਚ ਸ਼ਮੂਲਿਅਤ ਕੀਤੀ।
ਪਾਸਾਦੋਨਾ ਵਿਖੇ ਸ਼੍ਰੀ ਸੁਰਿੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪੰਜਾਬ ਨੇ ਵੀ ਉਨ੍ਹਾ ਨਾਲ ਮੀਟਿੰਗ ਵਿਚ ਹਿੱਸਾ ਲਿਆ। ਦੁਪਿਹਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੇ ਪ੍ਰੋਗਰਾਮ ਦਾ ਬਹੁਤ ਚੰਗੀ ਤਰ੍ਹਾਂ ਨਾਲ ਪ੍ਰਬੰਧ ਕੀਤਾ ਗਿਆ ਸੀ ਅਤੇ ਉਥੇ ਭ੍ਰਿਸ਼ਟਾਚਾਰ, ਸਿਖਿਆ ਅਤੇ ਪੰਜਾਬ ਦੇ ਹਵਾਈ ਅਡਿਆਂ ਬਾਰੇ ਚਰਚਾ ਕੀਤੀ ਗਈ। ਪ੍ਰਵਾਸੀ ਭਾਰਤੀਆਂ ਵਿੱਚ ਮਿਸਟਰ ਰਤਨ ਅਤੇ ਸ਼੍ਰੀਮਤੀ ਪਰਮਿੰਦਰ ਜੋਏ ਅਤੇ ਅਤੇ ਮੁਖਤਿਆਰ ਸਿੰਘ ਕੰਬੋਜ ਇਸ ਪ੍ਰੋਗਰਾਮ ਦੇ ਸੰਚਾਲਕ ਸਨ। ਇਸ ਪ੍ਰੋਗਰਾਮ ਵਿੱਚ ਰੈਂਚੋ ਕੁਕਾ ਮੋਂਗਾ ਦੇ ਮੇਅਰ ਨੇ ਸ਼੍ਰੀ ਡੋਨਾਲਡ ਜੇ ਕੂਰਟ ਨੇ ਵੀ ਸ਼ਮੁਲੀਅਤ ਦਰਜ ਕੀਤੀ।
ਕੈਲਗਰੀ ਵਿਖੇ ਖਰਾਬ ਮੌਸਮ ਵਿੱਚ ਵੀ ਜੱਸੀ ਨੇ ਬਹੁਤ ਸ਼ਾਨਦਾਰ ਤੇ ਭਰਵਾਂ ਸਵਾਗਤ ਦੇਖਣ ਨੂੰ ਮਿਲਿਆ ਜਿਥੇ ਕਿ ਉਸ ਨੇ ਨਵੇਂ ਚਿਹਰਿਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਨਵੇਂ ਸਬੰਧ ਬਣਾਏ। ਜੱਸੀ ਨੇ ਦੋਵੀਂ ਮੀਟਿੰਗਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਵਿੱਚ ਆਪਣੇ ਵਲੋਂ ਪ੍ਰਵਾਸੀ ਭਾਰਤੀਆਂ ਦੇ ਹਕਾਂ ਦੇ ਵਿਚਾਰਨ ਵਾਲੇ ਮੁਦਿਆਂ ਉਤੇ ਚਾਨਣਾ ਪਾਇਆ। |
 |
 |
ਜੱਸੀ ਖੰਗੂੜਾ, ਕਮਲ ਬੱਸੀ ਅਤੇ ਪੀ. ਏ. ਯੂ ਅਲਮੂਨੀ,
ਕੈਲਗਰੀ (ਕੈਨੇਡਾ) ਵਿਖੇ 30 ਨਵੰਬਰ। |
ਪਾਸਾਦੇਨਾ ਵਿਖੇ ਜੱਸੀ ਖੰਗੂੜਾ, ਸੁਰਿੰਦਰ ਸਿੰਗਲਾ,
ਗੈਰੀ ਗਰੇਵਾਲ, ਸੇਖੋਂ ਸਾਹਿਬ, ਮੁਖਤਿਆਰ ਸਿੰਘ ਕੰਬੋਜ,
ਅਤੇ ਮੇਅਰ ਡੋਨਾਲਡ ਜੇ ਕੂਰਟ। |
|
|
| |
|
|
| ਟੀਮ ਜੱਸੀ |
ਇਸ ਮਹੀਨੇ ਅਸੀਂ ਤੁਹਾਡੀ ਮੁਲਾਕਾਤ ਕਿਲਾ ਰਾਏਪੁਰ ਦੇ ਰਣਜੀਤ ਸਿੰਘ ਮਾਂਗਟ ਨਾਲ ਕਰਾ ਰਹੇ ਹਾਂ, ਜੋ ਜੱਸੀ ਦੇ ਨਿਜੀ ਸਹਾਇਕ ਦੇ ਰੂਪ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਰਾਜਨੀਤੀ ਵਿੱਚ ਬਹੁਤ ਲੰਮੇ ਸਮੇਂ ਤੋਂ ਦਿਲਚਸਪੀ ਹੈ, ਅਤੇ ਪੰਜਾਬ ਦੇ ਮੁੱਖ-ਮੰਤਰੀ ਸਰਦਾਰ ਬੇਅੰਤ ਸਿੰਘ ਤੋਂ ਬਹੁਤ ਪ੍ਰਭਾਵੀ ਸਨ, ਜਿਨ੍ਹਾਂ ਦੇ ਨਿਜੀ ਸਹਾਇਕ ਸਵਰਗਵਾਸੀ ਗੁਰਮੀਤ ਸਿੰਘ ਭੜੀ ਇਨ੍ਹਾਂ ਦੇ ਜੀਜਾ ਜੀ ਸਨ। 1997 ਵਿੱਚ, ਮਾਂਗਟ ਜੀ ਡੇਹਲੋਂ ਵਿੱਚ ਯੁਵਾ ਕਾਂਗਰਸ ਦਲ ਦੇ ਬਲਾਕ ਪ੍ਰਧਾਨ ਬਣੇ, ਅਤੇ 2003 ਵਿੱਚ ਪੰਜਾਬ ਪਰਦੇਸ਼ ਦੇ ਯੁਵਾ ਕਾਂਗਰਸ ਦਲ ਦੇ ਜਨਰਲ ਸਕੱਤਰ ਬਣੇ। ਇਸ ਸਮੇ ਰਣਜੀਤ ਸਿੰਘ ਮਾਂਗਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਹਨ ।2002 ਤੋਂ 2007 ਤਕ ਉਨ੍ਹਾਂ ਨੇ ਸ. ਜਗਪਾਲ ਸਿੰਘ ਖੰਗੂੜਾ ਦੇ ਨਿਜੀ ਸਹਾਇਕ ਦੇ ਰੂਪ ਵਿੱਚ ਕੰਮ ਕੀਤਾ। ਛਪਾਰ ਦੇ ਮੇਲੇ ਸਮੇਤ ਹਲਕਾ ਕਿਲਾ ਰਾਏਪੁਰ ਵਿੱਚ ਕਿਸੇ ਵੀ ਸਰਗਰਮੀ ਲਈ, ਉਹ ਮੰਚ ਸੰਚਾਲਕ ਹੁੰਦੇ ਹਨ।
ਰਾਜਨੀਤੀ ਤੋਂ ਇਲਾਵਾ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਪੁੱਤਰ ਹਨ, ਮਾਂਗਟ ਨੇ ਰਾਸ਼ਟਰੀ ਪੱਧਰ ਤੇ ਹਾਕੀ ਅਤੇ ਫੁੱਟਬਾਲ ਖੇਡਿਆ ਹੈ ਅਤੇ ਕਿਲਾ ਰਾਏਪੁਰ ਵਿਚ ਗਰੇਵਾਲ ਖੇਡ ਸੰਸਥਾ ਦੇ ਕਾਰਜਕਾਰੀ ਮੈਬਰ ਹਨ। |

ਰਣਜੀਤ ਸਿੰਘ ਮਾਂਗਟ |
|
| |
|
|
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
ਦਫਤਰ: +91 161 301 1330
ਮੋਬਾਈਲ: +91 98761 97761
ਕਨਾਡਾ: (+1) 604 807 0919
ਫੈਕਸ: +91 161 277 1888
www.qilaraipur.org |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕ ਅਸਹਿਮਤੀ ਜਤਾਓ |
|
|
|
|
|