ਜੱਸੀ ਖੰਗੂੜਾ ਨਾਲ ਤੇ ਮਿਲੋ
Print This
 
 
 
 
ਸਾਨੂੰ ਈਮੇਲ ਕਰੋ : info@qilaraipur.org
ਜੱਸੀ ਖੰਗੂੜਾ ਐਮਐਲਏ
ਹਲਕਾ ਕਿਲਾ ਰਾਏਪੁਰ
ਵੱਲੋਂ
 
ਮਹੀਨੇਵਾਰ ਈ-ਨਿਊਜ਼ਲੈਟਰ ਜਨਵਰੀ 2010
ਜੱਸੀ ਵੱਲੋਂ ਸੰਦੇਸ਼...
ਸਭ ਤੋਂ ਪਹਿਲਾਂ, ਸਾਰਿਆਂ ਨੂੰ ਨਵੇਂ ਸਾਲ 2010 ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ। ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਯੂ.ਐਸ.ਏ., ਕਨੇਡਾ ਅਤੇ ਯੂ.ਕੇ ਵਿੱਚ ਭਾਰੀ ਬਰਫਬਾਰੀ ਅਤੇ ਉੱਤਰੀ ਭਾਰਤ ਵਿੱਚ ਤੇਜ਼ ਠੰਡ ਦੇ ਬਾਵਜੂਦ ਇਸ ਉਤਸਵੀ ਮੌਸਮ ਦਾ ਭਰਪੂਰ ਆਨੰਦ ਮਾਣਿਆ ਹੋਵੇਗਾ।ਦਿਸੰਬਰ ਸਾਡੇ ਲਈ ਬਹੁਤ ਵਿਅਸਤ ਮਹੀਨਾ ਰਿਹਾ। ਦਿਸੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਸ਼ਾਂਤੀ ਅਤੇ ਹਿੰਸ਼ਾ ਵਜੋਂ ਲੁਧਿਆਣਾ ਕੁਝ ਦਿਨ ਬੰਦ ਰਿਹਾ ਅਤੇ ਵਿਧਾਨ ਸਭਾ ਵਿੱਚ ਵੀ ਤੋੜ-ਫੋੜ ਕੀਤੀ ਗਈ, ਜਿਸ ਵਜੋਂ ਬਦਕਿਸਮਤ ਨਾਲ ਇਹ ਸੈਸ਼ਨ ਖਾਸ ਲਾਭਦਾਈ ਨਹੀਂ ਰਿਹਾ।

ਮੈਂ ਇਸ ਮਹੀਨੇ ਜਿਆਦਾਤਰ ਸਮਾਂ ਲੁਧਿਆਣੇ ਵਿੱਚ ਹੋਏ ਦੰਗਿਆਂ ਦੀ ਜਾਂਚ-ਪੜਤਾਲ ਕਰਨ, ਅਤੇ ਇਸ ਨਾਲ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਅਤੇ ਉਸ ਜਾਂਚ ਦੀ ਰਿਪੋਰਟ ਤਿਆਰ ਕਰਨ ਵਿੱਚ ਖਰਚ ਕੀਤਾ। ਰਿਪੋਰਟ ਜਾਰੀ ਕੀਤੀ ਗਈ ਅਤੇ ਇਸ ਨੂੰ ਵੈੱਬਸਾਈਟ www.qilaraipur.org ਤੇ ਉਪਲਬਧ ਕੀਤਾ ਗਿਆ ਹੈ ਤਾਂ ਜੋ ਤੁਸੀਂ ਸਾਡੇ ਸਿੱਟਿਆਂ ਅਤੇ ਨਿਰਦੇਸ਼ਾਂ ਨੂੰ ਦੇਖ ਸਕੋ।

ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦਿਸੰਬਰ ਵਿੱਚ ਭਾਰਤ ਆਉਣ ਵਾਲੇ ਐਨ.ਆਰ.ਆਈ ਭਰਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਕਾਫੀ ਐਨ.ਆਰ.ਆਈ ਭਰਾਵਾਂ ਨੂੰ ਮਿਲਿਆ। ਉਨ੍ਹਾਂ ਵਿੱਚੋਂ ਕਈਆਂ ਨੇ ਸਾਡੀ ਨਵੇਂ ਸਾਲ ਦੇ ਮੌਕੇ ਤੇ ਸਲਾਨਾ ਤੌਰ ਤੇ ਮਨਾਈ ਜਾਣ ਵਾਲੀ ਐਨ.ਆਰ.ਆਈ. ਪਾਰਟੀ ਵਿੱਚ ਸ਼ਾਮਲ ਹੋ ਕੇ ਇਸ ਨੂੰ ਚਾਰ ਚੰਨ ਲਗਾ ਦਿੱਤੇ।

ਉਮੀਦ ਹੈ ਕਿ ਸਾਲ 2010 ਵਿੱਚ ਵੀ ਐਨ.ਆਰ.ਆਈ ਭਰਾਵਾਂ ਦਾ ਆਉਣਾ ਜਾਣਾ ਇਸੇ ਤਰ੍ਹਾਂ ਲੱਗਾ ਰਹੇਗਾ। ਇਹ ਮੇਰੀ ਤਹੇ ਦਿਲ ਤੋਂ ਇੱਛਾ ਹੈ ਕਿ ਇਸ ਸਾਲ ਪੰਜਾਬ ਵਿੱਚ ਨਵੀਂ ਕਾਂਗਰਸ ਸਰਕਾਰ ਹੋਵੇ ਅਤੇ ਇਸ ਵਜੋਂ ਯਾਤਰਾ ਦੇ ਅਜਿਹੇ ਮੌਕੇ ਘੱਟ ਜਾਣਗੇ। ਇਸਲਈ, ਮੈਂ ਚਾਹਾਂਗਾ ਕਿ 2010 ਦੇ ਦੌਰਾਨ ਤੁਸੀਂ ਮੈਨੂੰ ਮਿਲਣ ਲਈ ਆਂਉਂਦੇ ਰਹੋ।

ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਸ ਸਾਲ ਦੇ ਅਖੀਰੀ ਪਲ ਭਾਰਤ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਊਂਦੇ ਹੋਏ ਆਪਣੇ ਪਰਿਵਾਰ ਨਾਲ ਬਿਤਾਏ ਜਿਨ੍ਹਾਂ ਨੇ ਇਸ ਮੌਕੇ ਨੂੰ ਬਹੁਤ ਖਾਸ ਬਣਾ ਦਿੱਤਾ।
 
ਲੁਧਿਆਣੇ ਵਿੱਚ ਅਸਾਂਤੀ ਅਤੇ ਦੰਗੇ
ਲੁਧਿਆਣਾ ਵਿੱਚ ਇਹ ਮਹੀਨਾ ਲਗਭਗ ਹਿੰਸਾ ਅਤੇ ਵਿਰੋਧ ਵਾਲਾ ਰਿਹਾ। ਅਜਿਹੀ ਹਿੰਸਕ ਕਾਰਵਾਈਆਂ ਅਤੇ ਹੰਗਾਮੇ ਵਜੋਂ ਖਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ, ਬੀਮਾਰ ਲੋਕਾਂ ਦੀ ਸਿਹਤ ਤੇ ਬਹੁਤ ਡੂੰਘਾ ਅਸਰ ਪਿਆ, ਅਤੇ ਇਸ ਤੋਂ ਵੀ ਵੱਧ ਉਹ ਲੋਕ ਪ੍ਰਭਾਵਿਤ ਹੋਏ ਜਿਨ੍ਹਾਂ ਨੂੰ ਲੁਟਿਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ। ਇਸ ਮਾਮਲੇ ਵਿੱਚ, ਲੁੱਟ-ਮਾਰ, ਦੰਗੇ, ਪੁਲਿਸ ਦੇ ਉਤਪੀੜਨ ਅਤੇ ਸ਼ਹਿਰ ਬੰਦ ਹੋਣ ਸਮੇਤ ਦੋ ਵੱਖ-ਵੱਖ ਘਟਨਾਵਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ।

ਮੈਂ ਅਸ਼ਾਂਤੀ ਦੇ ਹਲਾਤਾਂ ਵਿੱਚ ਜਾਂਚ-ਪੜਤਾਲ ਕਰਨ ਲਈ ਕਾਂਗਰਸ ਜਾਂਚ ਕਮੇਟੀ ਦਾ ਸਕੱਤਰ ਹਾਂ। ਇਹ ਜਾਂਚ ਪੜਤਾਲ ਪੰਜਾਬ ਪੁਲਿਸ ਤੇ ਮਜਬੂਤ ਪਕੜ ਸਮੇਤ ਮੌਜੂਦਾ ਸਰਕਾਰ ਦੀ ਦੋਸ਼ ਆਰੋਪਣ ਪਾਲਿਸ ਦੇ ਰੂਪ ਵਿੱਚ ਉਭਰ ਕੇ ਸਾਮ੍ਹਣੇ ਆਈ ਹੈ।

ਪੰਜਾਬ ਦੇ ਗਵਰਨਰ ਨੂੰ ਇਸਦੀ ਰਿਪੋਰਟ ਪੇਸ਼ ਕੀਤੀ ਗਈ। ਅਸੀਂ ਤੁਹਾਡੇ ਪੜ੍ਹਣ ਲਈ ਇਸ ਰਿਪੋਰਟ ਨੂੰ ਇਸ ਵੈੱਬਸਾਈਟ ਤੇ ਪ੍ਰਕਾਸ਼ਤ ਕੀਤਾ ਹੈ http://www.qilaraipur.com/fact_finding_committee.html
 
ਵਿਧਾਨ ਸਭਾ ਵਿੱਚ ਹਲਚਲ
ਵਿਧਾਨ ਸਭਾ ਦਾ ਸਰਦੀ ਦਾ ਸੈਸ਼ਨ ਬਦਕਿਸਮਤੀ ਨਾਲ ਭੰਗ ਹੋ ਗਿਆ ਕਿਉਂਕਿ ਅਕਾਲੀ ਸਰਕਾਰ ਇਸ ਮਹੀਨੇ ਦੀ ਸ਼ੁਰੂਆਤ ਤੇ ਲੁਧਿਆਣੇ ਦੇ ਦੰਗਿਆਂ ਸਬੰਧੀ ਮੁੱਦੇ ਨੂੰ ਉਠਾਉਣ ਵਿੱਚ ਅਸਫਲ ਰਹੀ। ਇਨ੍ਹਾਂ ਰੁਕਾਵਟਾਂ ਨੇ ਸਪਸ਼ਟ ਰੂਪ ਵਿੱਚ ਅਗਲੀਆਂ ਕਾਰਵਾਈਆਂ ਤੇ ਪ੍ਰਭਾਵ ਪਾਇਆ। ਜਿਵੇਂ, ਇਸ ਵਾਰ ਸਮੇਂ ਦੀ ਥੋੜ ਵਜੋਂ ਜੱਸੀ ਦੇ 8 ਸੁਆਲਾਂ ਵਿੱਚੋਂ ਕੋਈ ਵੀ ਨਹੀਂ ਪੁੱਛਿਆ ਗਿਆ। ਸਾਡੇ ਕੁਝ ਵਿਦੇਸ਼ੀ ਸਮਰਥਕਾਂ ਨੇ ਕਾਂਗਰਸ ਦੇ ਕੁਝ ਮੈਂਬਰਾਂ ਦੀ ਚੋਣ ਤੇ ਇਤਰਾਜ਼ ਕਰਨ ਸਮੇਤ ਮੈਂਬਰਾਂ ਦੀ ਕਿਰਿਆਵਾਂ ਤੇ ਪੁੱਛ-ਗਿੱਛ ਕਰਨ ਲਈ ਪੱਤਰ ਲਿਖੇ। ਜੱਸੀ ਨੇ ਉਨਾਂ ਨੂੰ ਨਿਮਨਲਿਖਤ ਜੁਆਬ ਦਿੱਤਾ:

"ਮੈਨੂੰ ਸਫਾਈ ਪੇਸ਼ ਕਰਨ ਦਿਓ ਕਿ ਸਾਲ ਵਿੱਚ ਸਿਰਫ ਲਗਭਗ 17 ਦਿਨ ਹੀ ਵਿਧਾਨ ਸਭਾ ਵਿੱਚ ਬੈਠਕ ਹੁੰਦੀ ਹੈ, ਸਦਨ ਵਿੱਚ ਵਿਪੱਖ ਹਮੇਸ਼ਾ ਬਾਹਰੀ ਵਿਪੱਖ ਦੀ ਤੁਲਨਾ ਵਿੱਚ ਨਾਮਾਤਰ ਹੀ ਹੋਵੇਗਾ।
ਹੁਣੇ ਥੋੜੀ ਦੇਰ ਪਹਿਲਾਂ ਖਤਮ ਹੋਏ ਅਸੈਂਬਲੀ ਸੈਸ਼ਨ ਵਿੱਚ ਸਾਡੇ ਕੋਲ ਵਾਕੇ ਹੀ ਕੋਈ ਵਿਕਲਪ ਨਹੀਂ ਸੀ। 8 ਦਿਸੰਬਰ ਨੂੰ ਸਿਫਰ ਘੰਟੇ ਮਗਰੋਂ (ਬਸ ਸੁਆਲਾਂ ਦੇ ਬਾਅਦ ਹੀ) ਬੀਬੀ ਰਜਿੰਦਰ ਕੌਰ ਭੱਠਲ ਲੁਧਿਆਣੇ ਦੇ ਕਨੂੰਨ ਅਤੇ ਆਦੇਸ਼ ਹਲਾਤਾਂ ਦੇ ਮੁੱਦੇ ਨੂੰ ਉਠਾਉਣਾ ਚਾਹੁੰਦੇ ਸਨ। ਇਸ ਲਈ ਸਪੀਕਰ ਪਹਿਲਾਂ ਤੋਂ ਹੀ ਰਾਜ਼ੀ ਸੀ ਪਰ ਉਹ ਮੁਕਰ ਗਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਸੁਖਬੀਰ ਆਪਣਾ ਬਿਆਨ ਜਾਰੀ ਕਰੇ, ਸਿਫਰ ਘੰਟੇ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਵੱਖਰੀ ਏਜੰਡਾ ਆਈਟਮ ਦੇ ਰੂਪ ਵਿੱਚ, ਇਸ ਤਰ੍ਹਾਂ ਸਿਫਰ ਘੰਟਾ ਪੇਸ਼ ਕਰਨਾ ਨਿਕਾਲ ਦਿੱਤਾ ਗਿਆ। ਸਿਫਰ ਘੰਟਾ ਲੋਕਤੰਤਰ ਦੇ ਵੈਸਟਮਿਂਸਟਰ ਮਾਡਲ ਦਾ ਮੌਲਿਕ ਅਧਿਕਾਰ ਹੈ।

ਇਸ ਤੋਂ ਬਾਅਦ ਸਾਡੇ ਕੋਲ ਉਠਾਉਣ ਲਈ ਸੀਬੀਆਈ ਮੁੱਦਾ ਸੀ। ਸਪੀਕਰ ਨੂੰ ਪੰਜਾਬ ਵਿੱਚ 3 ਅਧਿਕਾਰਤ ਨਿਰਣਿਆਂ ਦੇ ਚਲਦੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਅਸੀਂ ਸਦਨ ਵਿੱਚ ਉਨ੍ਹਾਂ ਦੇ ਅਧਿਅਕਸ਼ ਪਦ ਨੂੰ ਸਵੀਕਾਰ ਨਹੀਂ ਕਰ ਸਕਦੇ ਸੀ।

ਪੰਜਾਬ ਕਾਂਗਰਸ ਸਦਨ ਵਿੱਚ ਆਪਣੇ ਵਿਰੋਧ ਨੂੰ ਲੈ ਕੇ ਬਹੁਤ ਖੁਸ਼ ਸੀ ਪਰ ਉਦੋਂ ਬਿਲਕੁਲ ਖੁਸ਼ ਨਹੀਂ ਸੀ ਜਦੋਂ ਸਪੀਕਰ ਲਗਾਤਾਰ ਸਾਰੀ ਗੱਲਬਾਤ ਦਾ ਜੁਆਬ ਉਲਟੇ ਤਰੀਕੇ ਨਾਲ ਦੇ ਰਿਹਾ ਸੀ।

ਸਾਡੀ ਆਪਣੀ ਪਾਰਟੀ ਵਿੱਚ ਅੰਦਰੂਨੀ ਬਹਿਸ ਹੋਈ। ਮੈਂ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਹੀਂ, ਪਰ ਮੈਨੂੰ ਸਤਰਕ ਰਹਿਣਾ ਹੋਵੇਗਾ ਕੁੳਕਿ ਮੈਨੂੰ ਇੱਥੇ ਆਇਆਂ ਸਿਰਫ ਤਿੰਨ ਸਾਲ ਹੋਏ ਹਨ ਅਤੇ ਬਾਕੀ ਕਾਫੀ ਅਰਸੇ ਤੋਂ ਹਨ।"
 
ਕਾਂਗਰਸ ਦਾ ਮੈਂਬਰਸ਼ਿਪ ਅਭਿਆਨ
ਕਾਂਗਰਸ ਆਗੂ ਕਹਿੰਦੇ ਹਨ ਕਿ ਉਨ੍ਹਾਂ ਨੇ ਮੌਜੂਦਾ ਮੈਂਬਰਸ਼ਿੱਪ ਅਭਿਆਨ ਵਿੱਚ ਕਈ ਹਜ਼ਾਰਾਂ ਨਵੇਂ ਮੈਂਬਰਾਂ ਨੂੰ ਪਹਿਲਾਂ ਤੋਂ ਹੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਜੱਸੀ ਨੇ ਕਿਹਾ ਕਿ ਇਹ ਵਿਆਪਕ ਸਕਾਰਾਤਮਕ ਪ੍ਰਤੀਕਿਰਿਆ ਪੰਜਾਬ ਦੇ ਸਮੁੱਚੇ ਰੁਝਾਨ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਕਿਹਾ ਕਿ ਨਵੇਂ ਮੈਂਬਰਾਂ ਦਾ ਉਨ੍ਹਾਂ ਨੂੰ ਮਿਲਣ ਲਈ ਹਮੇਸ਼ ਸੁਆਗਤ ਕੀਤਾ ਗਿਆ, ਜਿਵੇਂ ਕਿ ਕਈ ਪਹਿਲਾ ਹੀ ਮਿਲ ਚੁੱਕੇ ਹਨ।

ਇਹ ਨੋਟ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਆਂਤਰਿਕ ਲੋਕਤੰਤਰ ਨੂੰ ਬਹਾਲ ਕਰਨ ਲਈ ਪ੍ਰਤੀਬੱਧ ਹੈ। ਇੰਡੀਅਨ ਯੂਥ ਦੀ ਚੋਣਾਂ ਵਿੱਚ ਕਾਂਗਰਸ ਹੁਣ ਮੁਖ ਸੰਸਥਾ ਦਾ ਸਮਰਥਨ ਕਰੇਗੀ।

ਜੱਸੀ ਨੇ ਕਿਹਾ "ਮੈਨੂੰ ਭਰੋਸਾ ਹੈ ਕਿ ਆਂਤਰਿਕ ਲੋਕਤੰਤਰ ਪਾਰਟੀ ਦੇ ਸੱਚੇ ਭਵਿੱਖਕ ਆਗੂ ਪ੍ਰਦਾਨ ਕਰੇਗੀ।"

ਜੱਸੋਵਾਲ ਕੁਲਾਰ ਦੇ ਬਾਬਾ ਮਨਜੀਤ ਸਿੰਘ ਆਪਣੀ ਕਾਂਗਰਸ ਮੈਬਰਸ਼ਿੱਪ ਫਾਰਮ ਐਮ.ਐਲ.ਏ. ਜੱਸੀ ਖੰਗੂੜਾ ਨੂੰ ਸੌਂਪਦੇ ਹੋਏ। ਇਸ ਵਿੱਚ ਬਖਤੋਰ ਸਿੰਘ ਪੂਰਵ ਸਰਪੰਚ, ਬਲਵਿੰਦਰ ਸਿੰਘ ਪੰਚ, ਰਣਜੀਤ ਸਿੰਘ ਮਾਂਗਟ ਸ਼ਾਮਲ ਸਨ।
 
ਗਰਮ ਕੱਪੜੇ ਵੰਡੇ ਗਏ
ਮੇਜਰ ਸਿੰਘ ਦਿਓਲ, ਅਮਰੀਕਾ ਦੇ ਫ੍ਰੈਸਨੋ ਤੋਂ ਐਨਆਰਆਈ, ਨੇ ਸ਼ਾਲਾਂ ਸਮੇਤ, ਬਹੁਤ ਸਾਰੇ ਕੰਬਲ ਅਤੇ ਹੋਰ ਗਰਮ ਕਪੜੇ ਵੰਡੇ, ਲੋਈ ਅਤੇ ਸਵੈਟਰਾਂ ਨੂੰ ਬੋਪਾਰਾਏ ਅਤੇ ਉਸ ਦੇ ਨੇੜੇ, ਰਕਬਾ ਦੇ ਪਿੰਡਾਂ ਵਾਲੇ ਲੋਕਾਂ ਵਿੱਚ ਵੰਡਿਆ ਗਿਆ ਸੀ। ਪਿੰਡ ਵਿੱਚ ਹਰ ਕੁੜੀ ਦੇ ਵਿਆਹ ਲਈ ਸ਼ਗਨ ਦੇ ਤੌਰ ਤੇ ਉਨ੍ਹਾਂ ਦੁਆਰਾ 11,000 ਰੁ. ਦੇ ਅਨੁਦਾਨ ਦੀ ਵੀ ਘੋਸ਼ਣਾ ਕੀਤੀ ਗਈ।

ਦਿਓਲ ਨੇ ਕਿਹਾ ਕਿ ਉਹ ਪੇਂਡੂ ਪੰਜਾਬ ਲਈ ਜੱਸੀ ਖੰਗੁੜਾ ਦੇ ਸੁਆਰਥਹੀਣ ਕੰਮ ਦੁਆਰਾ ਬਹੁਤ ਪ੍ਰਭਾਵਤ ਹੋਏ ਹਨ। ਹਰਜੀਤ ਸਿੰਘ ਖਾਲਸਾ ਅਤੇ ਦਿਓਲ ਦੇ ਪਰਿਵਾਰਾਂ ਸਮੇਤ, ਪਿੰਡ ਦੇ ਲਗਭਗ 10 ਹੋਰ ਪਰਿਵਾਰ ਸ. ਜਗਪਾਲ ਸਿੰਘ ਖੰਗੂੜਾ, ਕਿਲਾ ਰਾਏਪੁਰ ਚੋਣ ਹਲਕੇ ਦੇ ਪ੍ਰਧਾਨ, ਅਤੇ ਹੋਰ ਸਥਾਨਕ ਲੀਡਰਾਂ ਦੀ ਮੌਜੂਦਗੀ ਵਿੱਚ, ਜਿਵੇਂ ਕਿ ਫੋਟੋ ਵਿੱਚ ਦਰਸ਼ਾਇਆ ਗਿਆ ਹੈ, ਕਾਂਗਰਸ ਵਿੱਚ ਸ਼ਾਮਲ ਹੋਏ।
 
ਕ੍ਰਿਸਮਿਸ ਰੋਡਸ਼ੋ, ਮਦਰ ਟੈਰਿਸਾ ਅਨਾਥ ਆਸ਼ਰਮ ਦਾ ਦੌਰਾ ਅਤੇ ਪਾਰਕ ਪਲਾਜ਼ਾ ਦੇ 10ਵੀਂ ਸਲਾਨਾ ਵਰੇ ਗੰਢ
ਸ. ਜਗਪਾਲ ਸਿੰਘ ਖੰਗੁੜਾ ਅਤੇ ਮਜੈਸਿਟਿਕ ਪਾਰਕ ਪਲਾਜ਼ਾ ਦੀ ਟੀਮ ਨੇ ਕ੍ਰਿਸਮਿਸ ਉੱਤੇ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਰੈਡ ਕਰੋਸ ਸੋਸਾਇਟੀ ਤੇ ਮਦਰ ਟੈਰਿਸਾ ਅਨਾਥ ਆਸ਼ਰਮ ਦਾ ਦੌਰਾ ਕੀਤਾ ਅਤੇ ਅਨਾਥ ਬੱਚਿਆਂ ਨੂੰ ਕੱਪੜੇ, ਸਾਈਕਲ, ਸਟੇਸ਼ਨਰੀ, ਰੋਟੀ ਦੇ ਡੱਬੇ ਅਤੇ ਭੋਜਨ ਵੰਡਿਆ ਅਤੇ ਇਸ ਤਿਉਹਾਰ ਤੇ ਛੋਟੀ ਜਿਹੀ ਪਾਰਟੀ ਵੀ ਕੀਤੀ।

ਉਪਹਾਰਾਂ ਅਤੇ ਮਿਠਾਈਆਂ ਨੂੰ ਵੰਡਣ ਲਈ ਸਲਾਨਾ ਮਜੈਸਟਿਕ ਪਾਰਕ ਪਲਾਜ਼ਾ ਰੋਡਸ਼ੋ ਵੀ 23 ਦਿਸੰਬਰ ਨੂੰ ਕੀਤਾ ਗਿਆ। ਲਗਭਗ 250 ਲੋਕਾਂ ਨੂੰ ਚੰਦਾ ਦਿੱਤਾ ਗਿਆ ਸੀ ਅਤੇ 300 ਲੋਕਾਂ ਲਈ ਭੋਜਨ ਵੰਡਿਆ ਗਿਆ। ਪਾਰਕ ਪਲਾਜ਼ਾ ਟੀਮ ਨੇ ਸਰਾਭਾ ਨਗਰ ਤੇ ਕ੍ਰਿਸਮਸ ਦਾ ਗੀਤ ਗਾਇਆ ਅਤੇ ਰਸਤੇ ਵਿੱਚ ਮਿਠਾਈਆਂ ਵੰਡੀਆਂ।

27 ਦਿਸੰਬਰ 2009 ਖੰਗੁੜਾ, ਜੱਸੀ ਖੰਗੁੜਾ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੇ ਕ੍ਰਿਸਮਿਸ ਦੇ ਉਤਸਵ ਨੂੰ ਸਹਿਯੋਗੀਆਂ ਅਤੇ ਸਮਰਥਕਾਂ ਨਾਲ ਮਨਾਇਆ। ਛੱਤ ਤੇ ਖਾਸ ਟੈਂਟਾਂ ਨੂੰ ਲਗਾਇਆ ਗਿਆ ਸੀ ਜੋ ਇਸ ਨੂੰ ਮਨਾਉਣ ਲਈ ਹਰ ਕਿਸੇ ਲਈ ਸੁਆਗਤ ਅਤੇ ਤਿਉਹਾਰ ਦੀ ਥਾਂ ਵਿੱਚ ਤਬਦੀਲ ਹੋ ਰਹੇ ਸਨ। ਫੋਟੋ ਛੱਤ ਤੇ ਮਨਾਈ ਖੁਸ਼ੀ ਨੂੰ ਪੂਰੇ ਜੋਸ਼ ਵਿੱਚ ਦਰਸ਼ਾਉਂਦੀ ਹੈ।
ਸ. ਜਗਪਾਲ ਸਿੰਘ ਖੰਗੁੜਾ ਅਤੇ ਮਜੈਸਿਟਿਕ ਪਾਰਕ ਪਲਾਜ਼ਾ ਟੀਮ ਇੱਥੇ ਸੈਂਟ ਮੈਰੀ ਦੇ ਅਨਾਥ ਬੱਚਿਆਂ ਨਾਲ
ਸੰਤਾ ਅਤੇ ਹੋਰਾਂ ਨੇ ਮਜੈਸਟਿਕ ਪਾਰਕ ਪਲਾਜ਼ਾ ਦੇ ਹਿੱਸੇ ਦੇ ਰੂਪ ਵਿੱਚ ਤਿਉਹਾਰ ਨੂੰ ਮਨਾਉਣ ਲਈ ਲੁਧਿਆਣਾ ਦੇ ਚਾਰੋ ਪਾਸੇ ਇੱਕ ਦੌਰਾ ਕੀਤਾ
ਮਜੈਸਿਟਿਕ ਪਾਰਕ ਪਲਾਜ਼ਾ ਦਾ 10ਵੀਂ ਸਲਾਨਾ ਵਰੇ ਗੰਢ
 
ਐਨਆਰਆਈ ਵਿਧਾਇਕਾਂ ਦਾ ਪੰਜਾਬ ਦੌਰਾ
ਜੱਸੀ ਨੇ 25 ਦਿਸੰਬਰ ਨੂੰ ਸਰੇ (ਕਨੇਡਾ) ਤੋਂ ਆਏ ਐਨ ਆਰ ਆਈ ਐਮਐਲਏ ਭਰਾਵਾਂ ਜਗਰੂਪ ਸਿੰਘ ਅਤੇ 26 ਦਿਸੰਬਰ ਨੂੰ ਦਰਸ਼ਨ ਸਿੰਘ ਕੰਗ ਦਾ ਸੁਆਗਤ ਕਰਨ ਲਈ ਰਾਤ ਦੇ ਭੋਜਨ ਦੀ ਵਿਵਸਥਾ ਕੀਤੀ। ਭੋਜਨ ਮਜੈਸਟਿਕ ਪਾਰਕ ਪਲਾਜ਼ਾ ਵਿਖੇ ਕੀਤਾ ਗਿਆ ਅਤੇ ਇਨ੍ਹਾਂ ਨੂੰ ਮਿਲਣ ਲਈ ਕਈ ਇਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੀਆਂ ਕਿਰਿਆਵਾਂ ਬਾਰੇ ਜਾਣਿਆ। ਜੱਸੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਦਰਸ਼ਾਵੇਗੀ ਕਿ ਸਖਤ ਮਿਹਨਤ ਅਤੇ ਖੁੱਲੇ ਦਿਲਾਂ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ।

ਇਨ੍ਹਾਂ ਵਿਧਾਇਕਾਂ ਨੇ ਦੂਜੇ ਐਨਆਰਆਈ ਅਤੇ ਸਥਾਨਕ ਵਿਧਾਇਕਾਂ ਨਾਲ ਕਈ ਮੁੱਦਿਆਂ ਬਾਰੇ ਚਰਚਾ ਕੀਤੀ ਜਿਸ ਵਿੱਚ ਪੰਜਾਬ ਵਿੱਚ ਬਿਹਤਰ ਪ੍ਰਸ਼ਾਸਨ ਦੀ ਲੋੜ ਇੱਕ ਜਰੂਰੀ ਮੁੱਦਾ ਸੀ।
ਐਸ. ਜਗਪਾਲ ਸਿੰਘ ਖੰਗੁੜਾ ਜਗਰੂਪ ਸਿੰਘ ਬਰਾੜ ਐਮਐਲਏ, ਬਲਦੇਵ ਸਿੰਘ ਬਰਾੜ ਅਤੇ ਵਿਸ਼ਾਲ ਤਿਵਾੜੀ ਨਾਲ ਬੈਠੇ ਹੋਏ
ਜੱਸੀ ਖੰਗੁੜਾ ਨੂੰ ਮਜੈਸਟਿਕ ਪਾਰਕ ਪਲਾਜ਼ਾ ਤੇ 25 ਦਿਸੰਬਰ 2009 ਨੂੰ ਰਾਤ ਦੀ ਰੋਟੀ ਤੇ ਦਰਸ਼ਨ ਸਿੰਘ ਕੰਗ ਐਮਐਲਏ, ਪਹਿਲਾਂ ਦੇ ਮੰਤਰੀ ਸੁਰਿੰਦਰ ਸਿੰਗਲਾ ਨਾਲ
 
ਐਮ ਡੀ ਵੀ ਐਲ
ਇਸ ਮਹੀਨੇ ਡੇਅਰੀ ਪ੍ਰਾਜੈਕਟ ਲਈ ਕਈ ਹੋਰ ਮਹੱਤਵਪੂਰਨ ਉਪਰਾਲੇ ਕੀਤੇ ਗਏ। ਸੈਂਟਰਲ ਯੂਨਿਟ ਕੋਲ ਹੁਣ ਲਗਭਗ 1200 ਗਾਵਾਂ ਹਨ, ਅਤੇ ਇਸ ਦੇ ਨਾਲ ਫੱਲੇਵਾਲ ਸੈਟੇਲਾਈਟ ਯੁਨਿਟ ਕੋਲ ਹੁਣ ਔਰਤਾਂ ਦੀ ਉੱਦਮ ਕਰਤਾਵਾਂ ਦੁਆਰਾ ਮਲਕੀਅਤ ਦੇ 127 ਜਾਨਵਰ ਹਨ। ਇਸ ਤੋਂ ਇਲਾਵਾ ਐਂਬਰੇਓ ਟ੍ਰਾਂਸਫਰ ਲੇਬੋਰਟਰੀ ਕੰਮ ਤੇ ਆਏ ਹਨ ਅਤੇ ਡੇਅਰੀ ਦੇ ਖੁਦ ਦੇ ਬ੍ਰਾਂਡ ਦੇ ਦੁੱਧ ਦੀ ਮਾਰਕਿਟਿੰਗ ਦੀ ਕਾਰਜਨੀਤੀ ਨੂੰ ਅੱਗੇ ਵਧਾਇਆ ਗਿਆ ਹੈ। ਅਸੀਂ ਛੇਤੀ ਨਾਲ ਆਉਣ ਵਾਲੇ ਵਿਕਾਸ ਨੂੰ ਵੇਖਣ ਲਈ ਉਤਸਾਹਿਤ ਹਾਂ ਅਤੇ 2010 ਵਿੱਚ ਅਤੇ ਅੱਗੇ ਲਈ ਇਸ ਸਫਲਤਾ ਦੇ ਜਾਰੀ ਰਹਿਣ ਦੀ ਆਸ ਕਰਦੇ ਹਾਂ।

ਸਮੂਿਹਕ ਡੇਅਰੀ ਪ੍ਰੋਗਰਾਮ ਨੂੰ ਹੁਣ ਕਈ ਪਿੰਡਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਐਮਡੀਵੀਐਲ ਇਸ ਅਪ੍ਰੈਲ ਤੋਂ ਪਰਚੂਣ ਦੇ ਉਤਪਾਦਾਂ ਨੂੰ ਸ਼ੁਰੂ ਕਰਨ ਦੀ ਉਮੀਦ ਕਰਦਾ ਹੈ।

ਦਿਸੰਬਰ 2009 ਵਿੱਚ ਐਮਡੀਵੀਐਲ ਤੇ ਨਵੇਂ ਮਿਲਕਿੰਗ ਪਾਰਲਰ ਦਾ ਉਦਘਾਟਨ ਕੀਤਾ ਗਿਆ
 
ਖੇਡਾਂ ਦੇ ਮੁਕਾਬਲੇ
ਸਲਾਨਾ ਘਵੱਦੀ ਖੇਡਾਂ ਦੇ ਮੁਕਾਬਲੇ ਨੂੰ ਐਤਵਾਰ, 6 ਦਿਸੰਬਰ ਨੂੰ ਆਯੋਜਿਤ ਕੀਤਾ ਗਿਆ। ਜੱਸੀ ਉਸ ਮੁਕਾਬਲੇ ਵਿੱਚ ਹਾਜ਼ਰ ਹੋਏ ਜਿਸ ਨੂੰ ਪੰਚਾਇਤੀ ਰਾਜ ਸਪੋਰਟਸ ਕਲੱਬ ਦੀ ਮਦਦ ਨਾਲ ਆਯੋਜਿਤ ਕੀਤਾ ਗਿਆ ਸੀ। ਉਹ ਆਪਣੇ ਪੁੱਤਰ ਜੈਬੀਰ ਖੰਗੁੜਾ, ਗੁਰਪ੍ਰੀਤ ਸਿੰਘ ਖੰਗੁੜਾ, ਬਲਵਿੰਦਰ ਸਿੰਘ ਚੀਮਾ, ਪੰਮੀ ਘਵੱਦੀ, ਇੰਦਰਜੀਤ ਸਿੰਘ ਨਿੱਕੁ ਅਤੇ ਰਣਜੀਤ ਸਿੰਘ ਮਾਂਗਟ ਨਾਲ ਸ਼ਾਮਲ ਸਨ।

ਜੱਸੀ ਖੰਗੁੜਾ ਨੇ ਲੁਧਿਆਣਾ ਵਿੱਚ 20 ਦਿਸੰਬਰ ਨੂੰ, 8ਵੇਂ ਅੰਤਰ-ਰਾਸ਼ਟਰੀ ਕੈਨੇਡਾ-ਅਮਰੀਕਾ ਕਬੱਡੀ ਕੱਪ ਦਾ ਉਦਘਾਟਨ ਵੀ ਕੀਤਾ। ਉੱਤਰੀ ਭਾਰਤ ਕਬੱਡੀ ਫੈਡਰੇਸ਼ਨ ਵਿੱਚੋਂ 10 ਟੀਮਾਂ ਨੇ ਭਾਗ ਲਿਆ, ਅਤੇ ਅਖੀਰ ਵਿੱਚ ਕੱਪ ਨੋਰਵੇ ਦੁਆਰਾ ਜਿੱਤਿਆ ਗਿਆ।

ਜੱਸੀ ਦਾ ਦ੍ਰਿਸ਼ਟੀਕੋਣ :
ਜੱਸੀ ਨੇ ਪੰਜਾਬ ਵਿੱਚ ਖੇਡਾਂ ਦੇ ਪ੍ਰੋਗਰਾਮਾਂ ਲਈ ਐਨਆਰਆਈ ਦੇ ਸਮਰਥਨ ਦਾ ਸੁਆਗਤ ਕੀਤਾ ਪਰ ਅਕਸਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਆਪਣੇ ਪਿੰਡ ਦੇ ਵਿਕਾਸ ਦੀ ਲੋੜਾਂ ਲਈ ਬੇਢੰਗਾ ਹੈ। ਜੱਸੀ ਐਨਆਰਆਈ ਨੂੰ ਖੇਡਾਂ ਦੇ ਮੁਕਾਬਲੇ ਦੀ ਫੰਡਿੰਗ ਅਤੇ ਪਿੰਡ ਦੇ ਵਿਕਾਸ ਦੀ ਫੰਡਿੰਗ ਵਿੱਚ ਸਹੀ ਸੰਤੁਲਨ ਨੂੰ ਬਣਾਉਣ ਦਾ ਨਿਵੇਦਨ ਕਰਦਾ ਹੈ।
ਜੱਸੀ ਖੰਗੂੜਾ, ਜੈਬੀਰ ਖੰਗੂੜਾ, ਗੁਰਪ੍ਰੀਤ ਸਿੰਘ ਖੰਗੁੜਾ, ਬਲਵਿੰਦਰ ਸਿੰਘ ਚੀਮਾ, ਪੰਮੀ ਘਵੱਦੀ, ਇੰਦਰਜੀਤ ਸਿੰਘ ਨਿੱਕੂ ਅਤੇ ਰਣਜੀਤ ਸਿੰਘ ਮਾਂਗਟ
8ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ
 
ਡੇਹਲੋਂ ਵਿੱਚ ਜਨ ਵਿਆਹ
ਸ. ਜਗਪਾਲ ਸਿੰਘ ਖੰਗੂੜਾ ਨੇ ਡੇਹਲੋਂ ਵਿਖੇ ਹੋਏ ਜਨ ਵਿਆਹ ਸਮਾਗਮ ਦੇ ਦੌਰਾਨ 11 ਜੋੜਿਆ ਨੂੰ ਅਸ਼ੀਰਵਾਦ ਦਿੱਤਾ। ਇਹ ਜੋੜੇ ਸਮਾਜ ਦੇ ਗਰੀਬ ਵਰਗ ਦੇ ਸਨ ਅਤੇ ਉਨ੍ਹਾਂ ਦੇ ਜੀਵਨ ਦੇ ਇਸ ਮਹੱਤਵਪੂਰਨ ਉਪਰਾਲੇ ਵਿੱਚ ਕਈਆਂ ਨੇ ਸਹਿਯੋਗ ਦਿੱਤਾ। ਅਸੀਂ ਅਜਿਹੇ ਵਿਆਹਾਂ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ।

ਜੱਸੀ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਨੂੰ ਸਲਾਹੁੰਦਾ ਹੈ ਜੋ ਗਰੀਬ ਪਰਿਵਾਰਾਂ ਦਿਆ ਸਾਰੀਆ ਸਮਸਿਆਵਾਂ ਦੂਰ ਕਰਦੀਆਂ ਹਨ, ਜੋ ਬੁਨਿਆਦੀ ਵਿਆਹ ਦਾ ਖਰਚਾ ਵੀ ਨਹੀਂ ਝੱਲ ਸਕਦੇ।

ਜੱਸੀ ਕਹਿੰਦਾ ਹੈ "ਸਾਨੂੰ ਹੋਰ ਸਚੇਤ ਹੋਣ ਦੀ ਲੋੜ ਹੈ ਕਿ ਪੰਜਾਬ ਵਿੱਚ ਖਾਮ ਉਪਭੋਗ ਸਮਾਜ ਦੇ ਗਰੀਬ ਵਰਗਾਂ ਲਈ ਕਸ਼ਟਦਾਈ ਨਹੀਂ ਹੋਣਾ ਚਾਹੀਦਾ।ਆਪਣੀ ਧੀ ਦੇ ਵਿਆਹ ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਨ ਵਾਲੇ ਸਾਰੇ ਮਾਪਿਆਂ ਨੂੰ ਧਾਰਮਿਕ ਸਥਾਪਨਾ ਵਿੱਚ ਮਾਨਕ ਯੋਗਦਾਨ ਦੇਣ ਲਈ ਇੱਕ ਛੋਟਾ ਹਿੱਸਾ ਦਾਨ ਕਰਨਾ ਚਾਹੀਦਾ ਹੈ।"

ਡੇਹਲੋਂ ਵਿਖੇ ਜਨ ਵਿਆਹ
 
ਦਿਸੰਬਰ ਦੀਆਂ ਪ੍ਰੈਸ ਰਿਲੀਸਿਜ਼
ਦਿਸੰਬਰ ਵਿੱਚ ਜੱਸੀ ਦੇ ਦਫਤਰ ਤੋਂ 3 ਮੁੱਖ ਪ੍ਰੈਸ ਰਿਲੀਸਿਜ਼ ਜਾਰੀ ਹੋਈਆਂ, ਜਿਨ੍ਹਾਂ ਵਿੱਚੋਂ ਦੋ ਮਹੀਨੇ ਦੀ ਸ਼ੂਰੂਆਤ ਵਿੱਚ ਹੋਏ ਲੁਧਿਆਣੇ ਦੇ ਦੰਗਿਆਂ ਨਾਲ ਸਬੰਧਤ ਸਨ। ਤੀਜੀ ਇਸ ਬਾਰੇ ਸੀ ਕਿ ਕਿਵੇਂ ਪੰਜਾਬ ਸਰਕਾਰ "ਬਾਦਲਾਂ" ਵਿੱਚ ਬਦਲ ਗਈ, ਇਸ ਵਿੱਚ ਨਿਯੁਕਤੀਆਂ ਯੋਗਤਾ ਦੇ ਅਧਾਰ ਤੇ ਨਹੀਂ ਸਗੋਂ ਖੂਨ ਦੇ ਰਿਸ਼ਤੇ ਦੇ ਅਧਾਰ ਤੇ ਕੀਤੀਆਂ ਜਾਂਦੀਆਂ ਹਨ, ਅਤੇ ਇਸ ਨੇ ਪੰਜਾਬ ਦੇ ਚਲ ਰਹੇ ਕੁਸ਼ਲ ਮੌਜੂਦਾ ਹਲਾਤਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ। ਇਨ੍ਹਾਂ ਪ੍ਰੈਸ ਰਿਲੀਸਿਜ਼ ਨੂੰ ਪੜ੍ਹਣ ਲਈ, ਹੇਠ ਦਿੱਤੇ ਸਬੰਧਤ ਲਿੰਕ ਨੂੰ ਚੁਣੋ:

1. ਪੰਜਾਬ ਸਰਕਾਰ ਯੁਨੀੳਨ ਐਚ.ਐਮ ਦੇ ਕਨੂੰਨ ਅਤੇ ਆਦੇਸ਼ ਦੇ ਮੁੱਦੇ ਨੂੰ ਉਠਾਏ -
http://www.qilaraipur.com/PressReleaseEnglishDetails.aspx?pid=139

2. "ਬਾਦਲਾਂ ਦਾ ਸਦਨ" ਦੀ ਕਿਸਮਤ ਵਿੱਚ ਅਸਫਲਤਾ -
http://www.qilaraipur.com/PressReleaseEnglishDetails.aspx?pid=137

3. ਖੰਗੂੜਾ ਲੁਧਿਆਣੇ ਦੀ ਹਿੰਸਾ ਦਾ ਕਾਰਨ ਰਾਜਨੀਤੀ ਦੇ ਅਪਰਾਧੀਕਰਨ ਨੂੰ ਮੰਨਦਾ ਹੈ -
http://www.qilaraipur.com/PressReleaseEnglishDetails.aspx?pid=138
 
ਅਤੇ ਅਖੀਰ ਵਿੱਚ, ਮੇਰੇ ਨਵੇਂ ਸਾਲ ਦੇ ਸੰਕਲਪ!!
ਰਾਜਨੀਤੀ ਵਿੱਚ ਹਰ ਕਿਸੇ ਲਈ ਇਹ ਹਮੇਸ਼ਾ ਜੋਖਮ ਭਰਿਆ ਹੁੰਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਨੂੰ ਅੱਗੇ ਰੱਖੇ ਪਰ, ਮੈਂ ਕਦੇ ਵੀ ਜੋਖਮ ਲੈਣ ਦੇ ਖਿਲਾਫ ਨਹੀਂ ਜਾ ਰਿਹਾ, ਇਹੋ ਹੈ ਜੋ ਮੈਂ ਕਰਨਾ ਚਾਹੁੰਦਾ ਹਾਂ:

1. ਪ੍ਰਸ਼ਾਸਨ ਲਈ ਤਿਆਰੀ
ਭਾਵੇਂ ਮੈਂ ਪੰਜਾਬ ਵਿੱਚ 3 ਸਾਲਾਂ ਤੋਂ ਰਹਿ ਰਿਹਾ ਹਾਂ ਪਰ ਅਜੇ ਵੀ ਅਜਿਹਾ ਬਹੁਤ ਕੁਝ ਹੈ ਜੋ ਮੈਨੂੰ ਸਿੱਖਣ ਦੀ ਲੋੜ ਹੈ ਜਿਵੇਂ ਖੇਤੀ-ਬਾੜੀ, ਉਦਯੋਗ, ਸਿੱਖਿਆ, ਸਿਹਤ-ਦੇਖਭਾਲ, ਸਮਾਜਕ ਹਿੱਤ ਆਦਿ... । ਮੈਂ ਨਹੀਂ ਜਾਣਦਾ ਕਿ ਅਗਲੀ ਸਰਕਾਰ ਵਿੱਚ ਮੇਰੀ ਕੀ ਜਿੰਮੇਵਾਰੀ ਹੋਵੇਗੀ ਪਰ ਮੈਂ ਇਸਦਾ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਮੁੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਦੀ ਉਚਿਤ ਜਾਣਕਾਰੀ ਰੱਖਦਾ ਹਾਂ।

2. ਐਨਆਰਆਈ ਨਿਜੀ ਮੈਂਬਰਾਂ ਦਾ ਬਿਲ
ਜਿਵੇਂ ਮੌਜੂਦਾ ਸਰਕਾਰ ਐਨਆਰਆਈ ਮੁੱਦਿਆਂ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ। ਇਸ ਸਾਲ ਮੈਂ ਵਿਧਾਨ ਸਭਾ ਵਿੱਚ ਇੱਕ ਬਿਲ ਪੇਸ਼ ਕਰਾਂਗਾ ਜਿਸ ਵਿਚ ਉਨ੍ਹਾਂ ਐਨਆਰਆਈ ਭਰਾਵਾਂ ਨੂੰ ਸੰਬੋਧਤ ਕਰਨਾ ਚਾਹਾਂਗਾ ਕਿ ਪੰਜਾਬ ਸਰਕਾਰ ਵਿੱਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ।

3. ਆਪਣੇ ਕਾਰਬਨ ਪਦ ਚਿੰਨ ਹਟਾਉਣਾ
ਮੈਂ ਇਸ ਸਾਲ ਹੌਲੀ ਹੌਲੀ ਨਹੀਂ ਸਗੋਂ ਤੇਜ਼ੀ ਨਾਲ ਅਤੇ ਰਫਤਾਰ ਨਾਲ ਕੰਮ ਕਰਾਂਗਾ। ਉਦਾਹਰਨ ਦੇ ਤੌਰ ਤੇ ਮੈਂ ਮਰਸਿਡਿਜ਼ ਕਾਰ ਨੂੰ ਗੈਰੈਜ ਵਿੱਚ ਲਗਾਵਾਂਗਾ ਜਿਸ ਵਿੱਚ 4 ਬੰਦੇ ਬੈਠਦੇ ਹਨ ਅਤੇ ਇਨੋਵਾ ਦਾ ਇਸਤੇਮਾਲ ਕਰਾਂਗਾ ਜੋ ਵਧੇਰੇ ਕੁਸ਼ਲ ਹੈ ਅਤੇ ਇਸ ਵਿੱਚ 6 ਬੰਦੇ ਬੈਠਦੇ ਹਨ। ਮੈਂ ਨਿਜੀ ਤੌਰ ਤੇ ਪੋਪਲਰ ਦੇ ਬਿਰਛ ਲਗਾਵਾਂਗਾ। ਮੈਂ ਪੰਜਾਬ ਵਿੱਚ ਅਕਸਰ ਗੱਡੀ ਰਾਹੀਂ ਸਫਰ ਕਰਾਂਗਾ। ਮੈਂ ਹਵਾਈ ਸਫਰ ਘੱਟ ਕਰਾਂਗਾ। ਮੈਂ ਸਾਡੇ ਘਰਾਂ ਵਿੱਚ 100% ਬਿਜਲੀ ਅਤੇ ਕਾਰੋਬਾਰ ਦਾ ਭਰੋਸਾ ਦਵਾਉਂਦਾ ਹਾਂ।

4. ਭਾਰ ਘਟਾਉਣਾ
ਮੇਰਾ ਉਦੇਸ਼ 15 ਕਿਲੋ ਭਾਰ ਘਟਾਉਣਾ ਹੈ ਅਤੇ ਇਸ ਸਾਲ ਨਿਸ਼ਚਿਤ ਰੂਪ ਵਿੱਚ ਪੂਰਾ ਹੋ ਜਵੇਗਾ। ਮੈਂ ਹਫਤਾਵਾਰ ਹੋਮਪੇਜ ਅਪਡੇਟ ਤੇ ਮੈਂ ਅਸਲ ਵਜ਼ਨ ਰੀਡਿੰਗ ਦੇ ਨਾਲ ਆਪਣੇ ਆਪ ਨੂੰ ਭਾਰ ਘਟਾਉਣ ਲਈ ਉਤਸਾਹਤ ਕਰਦਾ ਹਾਂ!!

5. ਹੋਰ ਲੇਖ ਲਿਖਾਂਗਾ
ਮੈਂ ਦਿਨ ਦੇ ਗੰਭੀਰ ਮੁੱਦਿਆਂ ਤੇ ਲਿਖਣ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਪਰਕਾਸ਼ਤ ਲੇਖ ਆਪਣੀ ਵੈੱਬਸਾਈਟ ਤੇ ਪਾਵਾਂਗਾ। ਇਸ ਸਾਲ ਦਾ ਮੇਰਾ ਉਦੇਸ਼ 12 ਹੈ।

6. ਪਰਿਵਾਰ ਨਾਲ ਵੱਧ ਸਮਾਂ
ਅਖੀਰ ਵਿੱਚ ਪਰ ਸਭ ਤੋਂ ਜਰੂਰੀ, ਮੈਂ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਿਤਾਵਾਂਗਾ। ਮੇਰੀ ਧੀ ਜੋ ਹੁਣ ਲੰਦਨ ਦੀ ਯੂਨਿਵਰਸਿਟੀ ਵਿੱਚ ਸੈਟਲ ਹੋ ਚੁੱਕੀ ਹੈ ਅਤੇ ਮੇਰੀ ਪਤਨੀ ਅਤੇ ਮੇਰਾ ਪੁੱਤਰ ਚੰਡੀਗੜ੍ਹ ਵਿੱਚ ਸੈਟਲ ਹੋ ਜਾਣਗੇ। ਮੈਂ ਹਰ ਹਫਤੇ 3-4 ਰਾਤਾਂ ਚੰਡੀਗੜ੍ਹ ਵਿੱਚ ਬਿਤਾਉਣ ਦੀ ਕੋਸ਼ਿਸ਼ ਕਰਾਂਗਾ, ਬਾਕੀ ਦਿਨ ਲੁਧਿਆਣਾ ਅਤੇ ਦਿੱਲੀ ਵਿੱਚ ਰਹਾਂਗਾ, ਇਸ ਨੂੰ ਛੱਡ ਕੇ ਜਦੋਂ ਮੈਂ ਵਿਦੇਸ਼ ਵਿੱਚ ਹੋਵਾਂਗਾ।
 
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.

ਮੇਰਾ ਸੀਵੀ ਪੜ੍ਹੋ  ਮੇਰੀ ਸ਼ਮੂਲੀਅਤਾਂ ਪੜ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ

ਦਫਤਰ: +91 161 4378030
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org
ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ
ਜੱਸੀ ਖੰਗੂੜਾ ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ, ਐਨਆਰਆਈ ਤਾਲਮੇਲ ਪ੍ਰਬੰਧਕ
+91 98761 97761 ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ +44 751 529 8840
  ਈਮੇਲ: info@qilaraipur.org,  
  ਟੈਲੀਫੋਨ: +91 161 4378030