|
|
| ਜੱਸੀ ਵੱਲੋਂ ਸੰਦੇਸ਼... |
| ਮਿੱਤਰੋ, ਜਿੱਥੋਂ ਤੱਕ ਲੋਕਾਂ ਦੀ ਸੇਵਾ ਕਰਨ ਅਤੇ ਜਨਤਾ ਦੇ ਮੁੱਦਿਆਂ ਨੂੰ ਉਠਾਉਣ ਦੇ ਸਾਡੇ ਉਦੇਸ਼ ਦਾ ਸੁਆਲ ਹੈ, ਪਿਛਲਾ ਮਹੀਨਾ ਪੂਰਨ ਤੌਰ 'ਤੇ ਘਟਨਾਵਾਂ ਭਰਪੂਰ ਰਿਹਾ। ਮਹੀਨੇ ਦੀ ਸ਼ੁਰੂਆਤ ਵਿਧਾਨ ਸਭਾ (ਪੰਜਾਬ ਅਸੈਂਬਲੀ) ਸਤ੍ਰ ਨਾਲ ਕੀਤੀ ਗਈ, ਜੋ ਨਿਸ਼ਚਤ ਲੋਕ ਚਰਚਾ ਲਈ ਇੱਕ ਚੰਗੀ ਥਾਂ ਹੈ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਉਠਾਉਣ ਲਈ ਇੱਕ ਚੰਗਾ ਪਲੇਟਫਾਰਮ ਹੈ। ਬਦਕਿਸਮਤੀ ਨਾਲ, ਸਤ੍ਰ ਛੋਟਾ ਸੀ ਅਤੇ ਵਧੇਰੇ ਸੁਆਲ ਰੱਦ ਕਰ ਦਿੱਤੇ ਗਏ। ਇੱਥੋਂ ਤੱਕ ਕਿ ਜਿਹੜੇ ਮੰਜ਼ੂਰ ਵੀ ਕੀਤੇ ਗਏ ਉਨ੍ਹਾਂ ਬਾਰੇ ਵੀ ਚਰਚਾ ਨਹੀਂ ਕੀਤੀ ਗਈ ਅਤੇ ਸੰਤੋਸ਼ਜਨਕ ਜੁਆਬ ਨਹੀਂ ਮਿਲੇ। |
| |
|
|
| ਵਿਧਾਨ ਸਭਾ |
ਵਿਧਾਨਸਭਾ ਵਿੱਚ ਐਨ ਆਰ ਆਈ ਸਮੱਸਿਆਵਾਂ
ਵਿਧਾਨ ਸਭਾ ਸਤ੍ਰ ਨੇ ਮੈਨੂੰ ਸਦਨ ਵਿੱਚ ਐਨ ਆਰ ਆਈ ਭਰਾਵਾਂ ਦੇ ਮੁੱਦੇ ਉਠਾਉਣ ਦਾ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ। ਮੈਂ ਖਾਸ ਤੌਰ 'ਤੇ ਸੰਪੱਤੀਆਂ ਹੜਪੇ ਜਾਣ ਅਤੇ ਵਿਆਹ ਵਿਵਾਦਾਂ ਨਾਲ ਸੰਬਧਤ ਉਨ੍ਹਾਂ ਐਨ ਆਰ ਆਈ ਭਰਾਵਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਗੱਲ-ਬਾਤ ਦਾ ਕੇਂਦਰ ਬਣਾਉਣ ਲਈ ਇੱਕ ਮਜਬੂਤ ਕੇਸ ਨੂੰ ਉਨ੍ਹਾਂ ਦੇਅੱਗੇ ਰੱਖਣ ਦੀ ਕੋਸ਼ਿਸ਼ ਕੀਤੀ।
ਮੈਂ ਸਦਨ ਨੂੰ ਇਸ ਬਾਰੇ ਸੂਚਿਤ ਕੀਤਾ ਕਿ 75 ਫੀਸਦੀ ਐਨ ਆਰ ਆਈ ਭਰਾ, ਜਿਨ੍ਹਾਂ ਨੂੰ ਮੈ ਮਿਲਿਆ, ਨੇ ਸਰਕਾਰ ਅਤੇ ਸੱਤਾਧਾਰੀ ਰਾਜਨੀਤਕਾਂ ਤੋਂ ਮਿਲੇ ਸਮਰਥਨ ਵਜੋਂ ਜਬਰਨ ਜਬਤ ਕੀਤੀ ਗਈ ਪੰਜਾਬ ਵਿੱਚ ਉਨ੍ਹਾਂ ਦੀ ਸੰਪੱਤੀ ਦੀ ਸਮੱਸਿਆ ਦਾ ਸਾਮ੍ਹਣਾ ਕੀਤਾ। |
 |
ਮੈਂ ਸਰਕਾਰ ਨੂੰ ਅਜਿਹੇ ਮਾਪਦੰਡਾਂ ਬਾਰੇ ਵੀ ਯਾਦ ਦਵਾਇਆ ਜਿਨ੍ਹਾਂ ਨੂੰ ਇਸਨੇ ਐਨ ਆਰ ਆਈ ਭਰਾਵਾਂ ਦੇ ਹਿੱਤਾਂ ਲਈ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਹ ਵੀ ਯਾਦ ਦਵਾਇਆ ਕਿ ਸਰਕਾਰ ਨੇ ਅਸਲ ਵਿੱਚ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਕੀਤਾ। ਮੈਂ ਸਰਕਾਰ ਤੋਂ ਇਹ ਵੀ ਸੁਆਲ ਪੁੱਛਿਆ ਕਿ ਕੀ ਉੱਪ ਮੁੱਖਮੰਤਰੀ ਸੁਖਬੀਰ ਬਾਦਲ, (ਭਾਵੇਂ ਉਨ੍ਹਾਂ ਨੂੰ ਬਾਅਦ ਵਿੱਚ ਅਸਤੀਫਾ ਦੇ ਦਿੱਤਾ) ਦੀਆਂ ਇਸ ਕੈਲੰਡਰ ਵਰ੍ਹੇ ਵਿੱਚ ਐਨ ਆਰ ਆਈ ਪੰਜਾਬੀ ਡਾਇਸਪੋਰਾ-ਯੂਕੇ, ਕਨਾਡਾ, ਯੂਐਸਏ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਦੌਰੇ ਲਈ ਕੋਈ ਯੋਜਨਾਵਾਂ ਹਨ। ਮੈਂ ਲਗਾਤਾਰ ਟੋਕਦਾ ਰਿਹਾ ਪਰ ਮੈਨੂੰ ਪੰਜਾਬ ਵਿੱਚ ਐਨ ਆਰ ਆਈ ਭਰਾਵਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਮੇਰੇ ਮੁੱਖ ਕਾਰਨਾਂ ਨੂੰ ਅੱਗੇ ਰੱਖਣ 'ਤੇ ਜੋਰ ਦੇਣ ਲਈ ਕਿਹਾ ਗਿਆ। ਅਸੀਂ ਵਿਧਾਨ ਸਭਾ ਵਿੱਚ ਮੇਰੇ ਵੱਖਰੇ ਤੌਰ 'ਤੇ ਐਨਆਰਆਈ ਮੁੱਦਿਆਂ ਦੇ ਭਾਸ਼ਨ ਦੇ ਪ੍ਰਕਾਸ਼ਤ ਹੋਣ ਦੀ ਉਮੀਦ ਕਰਦੇ ਹਾਂ।
|
ਭਜਟ ਭਾਸ਼ਨ
ਜਿਵੇਂ ਉਮੀਦ ਕੀਤੀ ਗਈ ਸੀ, ਇਸ ਸਰਕਾਰ ਨੇ ਦੁਬਾਰਾ ਇੱਕ ਨਿਰਾਸ਼ਾਜਨਕ ਅਤੇ ਨਿਕੰਮਾ ਬਜਟ ਪੇਸ਼ ਕੀਤਾ। ਇਹ ਪੂਰਨ ਤੌਰ 'ਤੇ ਹੈਰਾਨੀ ਭਰਿਆ ਸੀ ਕਿ ਕਿਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿੱਤੀ ਕੁਸ਼ਲਤਾ ਬਾਰੇ ਵਧੇਰੇ ਦਾਅਵੇ ਕਰਨ ਦੇ ਬਾਵਜੂਦ ਵੀ ਸਾਰਿਆਂ ਨੂੰ ਨਿਰਾਸ਼ ਕੀਤਾ. ਬਜਟ ਕਿਸੇ ਵਾਸਤਵਿਕ ਸਮੇਂ ਦੀ ਵਿੱਤੀ ਯੋਜਨਾ ਦੀ ਤੁਲਨਾ ਵਿੱਚ ਜੋੜ ਤੋੜ ਦਾ ਲੇਖਾਜੋਖਾ ਕਰਦੇ ਹੋਏ ਇੱਕ ਉਚੇਚਤਾਪੂਰਨ ਅਭਿਆਸ ਜਾਪਦਾ ਸੀ।
ਮੈਂ ਸਦਨ ਵਿੱਚ ਵਿੱਤ ਮੰਤਰੀ ਨੂੰ ਇਹ ਸਪਸ਼ਟ ਕੀਤਾ ਕਿ ਜੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਕਰੜੇ ਅਤੇ ਸੁਧਾਰਾਤਮਕ ਕਦਮ ਚੁੱਕੇ ਹੁੰਦੇ ਤਾਂ ਹਲਾਤ ਇਨ੍ਹੇ ਮਾੜੇ ਨਾ ਹੁੰਦੇ ਜਿੰਨੇ ਕਿ ਅੱਜ ਹਨ। ਤੁਹਾਡੇ ਵੱਲੋਂ ਕਰੜੇ ਕਦਮ ਚੁੱਕੇ ਜਾਣੇ ਚਾਹੀਦੇ ਸਨ। |

ਗਲਤ ਸੰਗਤ ਵਿੱਚ ਇੱਕ ਸਹੀ ਬੰਦਾ |
| ਅਸਲ ਵਿੱਚ ਮਨਪ੍ਰੀਤ ਬਾਦਲ ਨੇ ਆਪਣੇ ਆਪ ਅਜਿਹਾ ਕਿਹਾ। ਪਰ ਜਦੋਂ ਨਿਰਣਾ ਲੈਣ ਦੀ ਵਾਰੀ ਆਈ ਤਾਂ ਉਹ ਆਪਣੀ ਪਾਰਟੀ ਅਤੇ ਉਸਦੇ ਅੰਕਲ ਅਤੇ ਮੁੱਖ ਮੰਤਰੀ ਦੇ ਸ਼ੋਸ਼ੇਬਾਜ ਦਬਾਅ ਦੇ ਅੱਗੇ ਝੁੱਕ ਗਿਆ। ਮੇਰੇ ਜੁਆਬ ਵਿੱਚ ਮੈਂ ਟਿੱਪਣੀ ਕੀਤੀ ਹੈ ਕਿ ਕਿਵੇਂ ਇਸ ਸਰਕਾਰ ਨੇ ਕਾਰਜਕਾਰੀ ਆਦੇਸ਼ ਦੁਆਰਾ ਪੀਆਈਡੀਬੀ ਲਗਾਨ ਵਿੱਚ 200% ਵਾਧੇ ਅਤੇ ਮੰਡੀ ਖੇਤੀਬਾੜੀ ਖਰੀਦ 'ਤੇ ਵੈਟ ਵਾਧੇ ਦੇ ਨਾਲ ਚੋਰੀ-ਛਿਪੀ ਲਗਾਨਬੰਦੀ ਦਾ ਸਹਾਰਾ ਲਿਆ। ਸਰਕਾਰ ਨੂੰ ਟੈਕਸ ਲਾਉਣ ਦਾ ਅਧਿਕਾਰ ਹੈ ਪਰ ਸਾਰੇ ਵੱਡੇ ਪ੍ਰਸਤਾਵਾਂ ਨੂੰ ਬਜਟ ਦਾ ਹਿੱਸਾ ਹੋਣਾ ਚਾਹੀਦਾ ਸੀ ਬਲਕਿ ਸਿਰਫ ਕਾਰਜਕਾਰੀ ਆਦੇਸ਼ ਦਾ ਹੀ ਨਹੀਂ। ਮੈਂ ਜਲਦ ਹੀ ਆਪਣੇ ਭਾਸ਼ਨ ਦਾ ਪੂਰਾ ਟੈਕਸਟ ਪ੍ਰਕਾਸ਼ਤ ਹੋਣ ਦੀ ਉਮੀਦ ਕਰਦਾ ਹਾਂ। |
| |
|
|
| ਸੁਖਬੀਰ ਬਾਦਲ ਤੋਂ ਕਰੜੀ ਪੁੱਛਗਿੱਛ |
ਮੇਰੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਪਹਿਲੇ ਦਿਨ ਤੋਂ ਹੀ ਮੈਂ ਸਰਕਾਰ ਦੇ ਪ੍ਰਦਰਸ਼ਨ ਦਾ ਆਲੋਚਨਾਤਮਕ ਢੰਗ ਨਾਲ ਮੁਲਾਂਕਣ ਕੀਤਾ ਹੈ। ਮੈਂ ਨਿਯਮਤ ਤੌਰ 'ਤੇ ਇਸ ਸਰਕਾਰ ਦੀਆਂ ਗਲਤ ਅਤੇ ਨਿਸਫਲ ਨੀਤੀਆਂ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਦਾ ਸੰਚਾਲਨ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਪਿਤਾ, ਮਿ. ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਵਿੱਚ ਵਧੇਰੇ ਤੌਰ 'ਤੇ ਉਸਦੇ ਆਪਣੇ ਦੁਆਰਾ ਕੀਤਾ ਗਿਆ।
ਇਹੋ ਕਾਰਨ ਹੈ ਕਿ ਕਿਉਂ ਮੈਂ ਸੁਖਬੀਰ ਬਾਦਲ ਦਾ ਵਿਰੋਧੀ ਰਿਹਾ ਹਾਂ। ਮੇਰੀ ਲਗਾਤਾਰ ਕਰੜੀ ਪੁੱਛਗਿੱਛ 'ਤੇ ਵਧੇਰੇ ਪ੍ਰਤੀਕਿਰਿਆ ਜਤਾਈ ਗਈ ਅਤੇ ਆਮ ਤੌਰ 'ਤੇ ਲੋਕਾਂ ਦੁਆਰਾ ਇਸਦੀ ਸਰਾਹਨਾ ਕੀਤੀ ਗਈ। |

ਉਹ ਜਿਸਨੇ ਹਮੇਸ਼ਾ ! |
| ਖਾਸ ਤੌਰ 'ਤੇ ਸੁਖਬੀਰ ਦੁਆਰਾ ਨਕਾਰਾਤਮਕ ਪ੍ਰਚਾਰ ਜਿਹੇ ਮੁੱਦਿਆਂ 'ਤੇ, ਮੈਂ ਸੁਖਬੀਰ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੁਆਰਾ ਉੱਪ ਮੁੱਖਮੰਤਰੀ ਦੇ ਰੂਪ ਵਿੱਚ ਲਏ ਗਏ ਸਾਰੇ ਫੈਂਸਲਿਆਂ ਦੀ ਪੜਚੋਲ ਕਰਨਾ ਚਾਹਾਂਗਾ (ਜਿਵੇਂ ਕਿ ਉਹ ਸ਼ਪਥ ਲੈਣ ਦੇ ਛੇ ਮਹੀਨਿਆਂ ਦੇ ਅੰਦਰ ਵਿਧਾਇਕ ਨਹੀਂ ਬਣ ਸਕਿਆ), ਅਜਿਹੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਬੇਲੋੜੀਂਦੇ ਤੌਰ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੇ ਖਿਲਾਫ ਕਾਰਵਾਈ ਦੀ ਮੰਗ ਜਿੱਥੇ ਉੱਪਚੋਣਾਂ ਆਯੋਜਿਤ ਕੀਤੀਆਂ ਜਾ ਰਹੀਆਂ ਸਨ, ਅਗਾਮੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈਅੱਡੇ 'ਤੇ ਬਹਾਏ ਜਾ ਰਹੇ ਕਾਲੇ ਧਨ ਬਾਰੇ ਸੈਂਟਰਲ ਇੰਡਸਟ੍ਰਿਅਲ ਸੈਕਓਰਿਟੀ ਫੋਰਸ ਦੇ ਮਹਾਨਿਦੇਸ਼ਕ ਨੂੰ ਮੇਰਾ ਪੱਤਰ, ਅਤੇ ਕੀ ਸਾਨੂੰ ਵਾਕੇ ਹੀ 'ਉੱਪ ਮੁੱਖਮੰਤਰੀ ਦੀ ਲੋੜ ਹੈ' 'ਤੇ ਮੇਰਾ ਸੁਆਲ, ਇਨ੍ਹਾਂ ਸਾਰਿਆਂ ਨੂੰ ਜਨਤਾ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਤੋਂ ਬਾਅਦ ਅਲੌਕਕ ਪ੍ਰੈਸ ਕਵਰੇਜ ਮਿਲੀ। |
ਪੜਣ ਲਈ ਕਲਿੱਕ ਕਰੋ
1. ਖੰਗੂੜਾ ਹੈਰਾਨ ਹੈ ਕਿ ਕਿਵੇਂ ਪੰਜਾਬ ਕੰਗਾਲ ਅਤੇ ਬਾਦਲ ਅਮੀਰ ਹੋ ਗਏ! (29.07.09)
2. ਖੰਗੂੜਾ ਸੁਖਬੀਰ ਬਾਦਲ ਨੂੰ: ਕੇਂਦਰ ਦੀ ਅਲੋਚਨਾ ਕਰਨਾ ਬੰਦ ਕਰੋ ਅਤੇ ਆਪਣੀਆਂ ਨੀਤੀਆਂ ਪੇਸ਼ ਕਰੋ (28.07.09)
3. ਖੰਗੂੜਾ ਸੁਖਬੀਰ ਬਾਦਲ ਨੂੰ: "ਬਿਜਲੀ ਸੰਕਟ ਦੂਰ ਕਰੋ" (23.07.09)
4. ਕੀ ਉੱਪ ਮੁੱਖਮੰਤਰੀ ਦੀ ਜਰੂਰੀ ਤੌਰ 'ਤੇ ਕੋਈ ਪ੍ਰਬੰਧਕੀ ਲੋੜ ਹੈ? (4.07.09)
5. ਖੰਗੂੜਾ ਸੁਖਬੀਰ ਦੁਆਰਾ ਉੱਪ ਮੁੱਖਮੰਤਰੀ ਅਤੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਲਏ ਗਏ ਫੈਸਲਿਆਂ ਦੀ ਪੜਚੋਲ ਕਰਨਾ ਚਾਹੁੰਦਾ ਹੈ (2.07.09)
|
| |
|
|
| ਕੁਸ਼ਲ ਲੇਖਾ ਪੜਤਾਲ ਨੂੰ ਮਹੱਤਵਪੂਰਨ ਟਿੱਪਣੀ ਕਰਨ 'ਤੇ ਮੇਰੀ ਸਲਾਹ |
ਸਰਕਾਰੀ ਵਿਭਾਗਾਂ ਵਿੱਚ ਕੁਸ਼ਲ ਲੇਖਾ ਪੜਤਾਲ ਦੀ ਸ਼ੁਰੂਆਤ ਕਰਨ ਦੀ ਵਿੱਤ ਮੰਤਰੀ ਨੂੰ ਮੇਰੇ ਸੁਝਾਅ ਨੂੰ 5 ਜੁਲਾਈ 2009 ਨੂੰ ਹਿੰਦੁਸਤਾਨ ਟਾਈਮਸ (ਜੀਪੀਜੀ ਦੇਖਣ ਲਈ ਕਲਿੱਕ ਕਰੋ / ਪੀਡੀਐਫ ਦੇਖਣ ਲਈ ਕਲਿੱਕ ਕਰੋ) ਵਿੱਚ ਅੱਧੇ ਪੰਨੇ ਦੇ ਇੱਕ ਹਾਸੇ ਭਰੇ ਆਰਟਿਕਲ ਵਿੱਚ ਪੇਸ਼ ਕੀਤਾ ਗਿਆ। ਮਿਸ ਡੋਨਾ ਸੁਰੀ ਹਰ ਐਤਵਾਰ ਹਿੰਦੁਸਤਾਨ ਟਾਈਮਸ ਵਿੱਚ ਮੈਗ਼ਜ਼ੀਨ ਸੈਕਸ਼ਨ ਵਿੱਚ ਹਫਤਾਵਾਰ ਕੋਲਮ ਲਿਖਦੀ ਹੈ ਜੋ ਹਾਸਰਸ ਨਾਲ ਭਰਪੂਰ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ ਸਰਕਾਰੀ ਵਿਭਾਗ ਅਕੁਸ਼ਲ ਅਤੇ ਗ਼ੈਰ-ਜਿੰਮੇਵਾਰ ਹੈ। ਮੈਂ ਇਨ੍ਹਾਂ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਸਾਂਖਿਅਕੀ ਮਾਪਦੰਡਾਂ ਦਾ ਹਵਾਲਾ ਦਿੱਤਾ ਹੈ। ਇੱਥੋਂ ਮੇਰਾ ਪੱਤਰ ਪੜ੍ਹੋ।.
ਬਾਕੀ ਯਕੀਨ ਦਵਾਇਆ ਜਾਂਦਾ ਹੈ ਕਿ ਮੇਰੇ ਸੁਝਾਅ ਅਤੇ ਸਲਾਹਾਂ ਇੱਥੇ ਹੀ ਖਤਮ ਨਹੀਂ ਹੋਣਗੇ। ਮੈਂ ਇਹ ਯਕੀਨੀ ਬਣਾਉਣ ਲਈ ਆਪਣਾ ਮਿਸ਼ਨ ਜਾਰੀ ਰਖਾਂਗਾ ਕਿ ਸਰਕਾਰ ਕੁਸ਼ਲਤਾ ਨਾਲ ਕੰਮ ਕਰੇ ਅਤੇ ਸਾਰੇ ਫਾਲਤੂ ਕੰਮਾਂ ਨੂੰ ਘਟਾਵੇ। |
| |
|
|
| ਮੇਰਾ ਅਗਾਮੀ ਉੱਤਰੀ ਅਮਰੀਕਾ ਦੌਰਾ |
| ਮੈਂ ਸਿਤੰਬਰ ਦੇ ਅਖੀਰ 'ਤੇ ਉੱਤਰੀ ਅਮਰੀਕਾ ਦੇ ਦੌਰੇ ਦੀ ਯੋਜਨਾ ਬਣਾ ਰਿਹਾ ਹਾਂ, 29 ਸਿਤੰਬਰ ਨੂੰ ਨਿਊਯਾਰਕ ਪਹੁੰਚ ਕੇ ਮੈਂ ਉੱਥੋਂ ਦੀ ਨਿਊ ਜਰਸੀ ਅਤੇ ਡੇਟ੍ਰੋਇਟ ਦਾ ਦੌਰਾ ਕਰਾਂਗਾ। ਉੱਥੋਂ ਦੀ 6 ਅਕਤੂਬਰ ਨੂੰ ਵੈਨਕੁਵਰ ਪਹੁੰਚਣਾ ਮੇਰੀ ਸੂਚੀ ਵਿੱਚ ਹੈ. 11 ਅਕਤੂਬਰ ਨੂੰ, ਮੈਂ ਐਡਮਾਨਟਨ ਅਤੇ ਵਿਨਿਪੇਗ ਦੇ ਦੌਰੇ ਤੋਂ ਪਹਿਲਾਂ ਕੈਲਗਰੀ ਲਈ ਰਵਾਨਾ ਹੋਵਾਂਗਾ। ਮੈਂ ਜਿਆਦਾਤਰ ਆਪਣੀ ਦਿਵਾਲੀ ਉੱਤਰੀ ਅਮਰੀਕਾ ਵਿੱਚ ਮਣਾਉਣਾ ਪਸੰਦ ਕਰਦਾ ਹਾਂ, ਮੇਰਾ ਆਪਣੇ ਪਰਿਵਾਰ ਦੇ ਪ੍ਰਤੀ ਪਿਆਰ ਮੈਨੂੰ ਲੰਦਨ ਲੈ ਆਉਂਦਾ ਹੈ। ਇਹ ਤਰੀਕਾਂ ਅਜੇ ਤੱਕ ਨਿਸ਼ਚਤ ਨਹੀਂ ਹਨ ਪਰ ਮੈਂ ਇਨ੍ਹਾਂ ਸ਼ਹਿਰਾਂ ਵਿੱਚ ਦੌਰੇ ਦੀ ਪ੍ਰਤੀਬੱਧਤਾ ਕਰਦਾ ਹਾਂ ਕਿਉਂਕਿ ਚੋਣਾਂ ਤੋਂ ਬਾਅਦ ਮੈਂ ਇੱਥੇ ਨਹੀਂ ਜਾ ਸਕਿਆ। ਪੱਕਾ ਪ੍ਰੋਗਰਾਮ 21 ਸਿਤੰਬਰ ਤੋਂ ਪਹਿਲਾਂ ਤੈਅ ਨਹੀਂ ਹੋ ਸਕਦਾ। ਮਿਸਿਜ਼ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਨਾਲ ਪੀਐਮ ਦੇ ਲੁਧਿਆਣੇ ਦੇ ਦੌਰੇ ਨੂੰ ਛੱਡ ਕੇ, ਮੈਂ ਉੱਪਰੀ ਤਰੀਕਾਂ ਦੇ ਕਾਇਮ ਰਹਿਣ ਦੀ ਉਮੀਦ ਕਰਦਾ ਹਾਂ. ਅਸੀਂ 21 ਸਿਤੰਬਰ ਤੱਕ ਫਾਈਨਲ ਸ਼ਹਿਰ-ਵਾਰ ਯਾਤਰਾ ਨੂੰ ਪ੍ਰਕਾਸ਼ਤ ਕਰਾਂਗੇ। |
| |
|
|
| ਵਿਧਾਨ ਸਭਾ ਵਿੱਚ ਵਿਦਿਆਰਥੀਆਂ ਦਾ ਦੌਰਾ |
ਮੇਰੇ ਹਲਕੇ ਦੇ ਵਿਦਿਆਰਥੀਆਂ ਅਤੇ ਨੌਜਵਾਨ ਪੀੜੀ ਨੂੰ ਸਾਰੇ ਪੱਧਰਾਂ 'ਤੇ ਵੱਧ ਤੋਂ ਵੱਧ ਐਕਸਪੋਜ਼ਰ ਪ੍ਰਦਾਨ ਕਰਨ ਦੇ ਮੇਰੇ ਉਦੇਸ਼ ਨੂੰ ਜਾਰੀ ਰੱਖਦੇ ਹੋਏ, ਮੈਂ ਪ੍ਰਤਾਪ ਪਬਲਿਕ ਸਕੂਲ ਲੁਧਿਆਣਾ ਦੇ 14 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਵਿਧਾਨ ਸਭਾ ਦੇ ਦੌਰੇ ਦੀ ਵਿਵਸਥਾ ਕੀਤੀ।
ਵਿਦਿਆਰਥੀ ਵਿਜ਼ਿਟਰ ਗੈਲਰੀ ਤੋਂ ਬਜਟ ਸੈਸ਼ਨ ਦੇਖਣ ਅਤੇ ਵਿੱਤ ਮੰਤਰੀ, ਸ. ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦਾ ਬਜਟ ਪੇਸ਼ ਕਰਦੇ ਸੁਣਨ ਲਈ ਬਹੁਤ ਉਤਸ਼ਾਹਤ ਅਤੇ ਖੁਸ਼ ਸਨ। ਬਹੁਤੇ ਸਹੀ ਤੌਰ 'ਤੇ, ਇਸ ਸਾਲ ਕਾਂਗਰਮ ਸਦੱਸਾਂ ਦੁਆਰਾ ਕੋਈ ਸਭਾਤਿਆਗ ਨਹੀਂ ਹੋਇਆ, ਅਤੇ ਇਸ ਤਰ੍ਹਾਂ ਸਕੂਲੀ ਬੱਚਿਆਂ ਨੂੰ ਪੂਰੀ ਤਰ੍ਹਾਂ ਪ੍ਰਕਿਰਿਆਵਾਂ ਦੀ ਸਰਾਹਨਾ ਕਰਨ ਦੇ ਯੋਗ ਬਣਾਇਆ। ਪ੍ਰਿੰਸੀਪਲ ਜਗਪਾਲ ਸਿੰਘ ਸਮੇਤ ਸਕੂਲ ਦਾ ਸਟਾਫ ਅਤੇ ਸਕੂਲੀ ਬੱਚੇ ਕਾਫੀ ਖੁਸ਼ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ, ਸਾਰਿਆਂ ਲਈ ਭੋਜਨ ਦੀ ਮੇਜ਼ਬਾਨੀ ਕੀਤੀ ਗਈ। |

ਵਿਧਾਨ ਸਭਾ ਚੰਡੀਗੜ੍ਹ ਵਿਖੇ ਪ੍ਰਤਾਪ ਪਬਲਿਕ ਸਕੂਲ ਦੇ ਬੱਚਿਆਂ ਨਾਲ ਜੱਸੀ ਖੰਗੂੜਾ |
| ਬਹੁਤਿਆਂ ਨੇ ਕਿਹਾ ਕਿ ਇਹ ਕਾਫੀ ਸਿੱਖਿਆਪ੍ਰਦ ਅਨੁਭਵ ਰਿਹਾ। ਮੈਂ ਆਪਣੇ ਹਲਕੇ ਦੇ ਜਿਆਦਾਤਰ ਬੱਚਿਆਂ ਨੂੰ ਵਿਧਾਨ ਸਭਾ ਦੀਆ ਕਿਰਿਆਵਾਂ ਬਾਰੇ ਜਾਣੂ ਕਰਾਇਆ। |
| |
|
|
| ਵਿਦੇਸ਼ੀ ਮੁੱਦਿਆਂ ਲਈ ਮਿਸਿਜ਼ ਪਰਨੀਤ ਕੌਰ, ਕੇਂਦਰੀ ਰਾਜ ਮੰਤਰੀ ਨੂੰ ਮਿਲਣ ਲਈ ਐਨ ਆਰ ਆਰੀ ਭਰਾਵਾਂ ਦੇ ਪ੍ਰਤੀਨਿੱਧ ਮੰਡਲ ਦੀ ਅਗਵਾਈ |
ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਐਨ ਆਰ ਆਈ ਭਰਾਵਾਂ ਨੂੰ ਵੱਧ ਤੋਂ ਵੱਧ ਸੰਭਾਵੀ ਸਹਾਇਤਾ ਪ੍ਰਦਾਨ ਕਰਨ ਦੇ ਮੇਰੇ ਜਤਨਾਂ ਦੀ ਪੈਰਵੀ ਕਰਦੇ ਹੋਏ, ਮੈਂ ਵਿਦੇਸ਼ੀ ਮੁੱਦਿਆਂ ਲਈ ਕੇਂਦਰੀ ਰਾਜ ਮੰਤਰੀ, ਮਿਸਿਜ਼ ਪਰਨੀਤ ਕੌਰ ਨੂੰ ਫਿਲਪਾਈਜ਼ ਤੋਂ ਐਨ ਆਰ ਆਈ ਭਰਾਵਾਂ ਦੇ ਪ੍ਰਤੀਨਿੱਧ ਮੰਡਲ ਦੀ ਅਗਵਾਈ ਕੀਤੀ।
ਫਿਲਪਾਈਜ਼ ਪ੍ਰਤੀਨਿੱਧ ਮੰਡਲ ਵਿੱਚ ਸੁਰਜੀਤ ਸਿੰਘ, ਬੋਰਡ ਆਫ ਖਾਲਸਾ ਇੰਕ. ਦੇ ਪ੍ਰਧਾਨ ਅਤੇ ਮੁਖੀ, ਗੁਰਬਿੰਦਰ ਸਿੰਘ, ਜਨਰਲ ਸਕੱਤਰੀ, ਜਗਦੇਵ ਸਿੰਘ ਗਰੇਵਾਲ, ਬਾਈਕੋਲ ਭਾਰਤੀ ਸਿੱਖ ਮੰਦਰ, ਨਾਗਾਸਿਟੀ ਦੇ ਸਦੱਸ ਅਤੇ ਪ੍ਰਧਾਨ, ਅਤੇ ਜਗਤਾਰ ਸਿੰਘ ਬੱਸੀ, ਕਾਰਜਕਾਰੀ ਸਦੱਸ ਸ਼ਾਮਲ ਸਨ। |

ਫਿਲੀਪਿੰਸ ਤੋਂ ਐਨਆਰਆਈ ਭਰਾਵਾਂ ਅਤੇ ਮਿਸਿਜ਼ ਪਰਨੀਤ ਕੌਰ ਦੇ ਨਾਲ ਜੱਸੀ ਖੰਗੂੜਾ |
ਪ੍ਰਤੀਨਿੱਧ ਮੰਡਲ ਨੇ ਮਾਨਯੋਗ ਮੰਤਰੀ ਜੀ ਨੂੰ ਇੱਕ ਸਿਮਰਤੀ-ਪੱਤਰ ਪੇਸ਼ ਕੀਤਾ ਜਿਸ ਵਿੱਚ ਦੇਸ਼ਾਂ ਦੇ ਵਿੱਚਕਾਰ ਪਰਤੱਖ ਅੰਤਰਰਾਸ਼ਟਰੀ ਉੜਾਨਾਂ ਦੀ ਲੋੜ, ਪਹਿਲਾਂ ਤੋਂ ਹੀ ਦੇਸ਼ ਵਿੱਚ ਰਹਿ ਰਹੇ ਭਾਰਤੀਆਂ ਨੂੰ ਰੈਜ਼ੀਡੈਂਸੀ ਮੁਹਈਆ ਕਰਾਉਣ ਵਿੱਚ ਫਿਲਪਾਈਜ਼ ਸਰਕਾਰ ਦੀ ਅਸਫਲਤਾ ਅਤੇ ਫਿਲਪਾਈਜ਼ ਦੀ ਇੰਡੀਅਨ ਅੰਬੈਸੀ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਮਾੜਾ ਵਿਹਾਰ, ਆਦਿ ਸ਼ਾਮਲ ਕਰਦੇ ਹੋਏ ਕਈ ਮੁੱਦੇ ਸੂਚੀਬੱਧ ਸਨ।
ਪ੍ਰਤੀਨਿੱਧ ਮੰਡਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਉਸੇ ਵੇਲ੍ਹੇ ਮੁਲਾਂਕਣ ਕਰਨ ਅਤੇ ਫੰਕਸ਼ਨ ਲਈ 12 ਸਿਤੰਬਰ ਨੂੰ ਮਨੀਲਾ ਦੇ ਮਾਨਯੋਗ ਮੰਤਰੀ ਨੂੰ ਫਿਲਪਾਈਜ਼ ਦੇ ਦੌਰੇ 'ਤੇ ਸੱਦਾ ਦਿੱਤਾ। ਪ੍ਰਤੀਨਿੱਧ ਮੰਡਲ ਨੇ ਐਮਬੈੱਸੀ ਦੇ ਕੁਲ ਦੂਤਾਵਾਸ ਦੀ ਮੰਗ ਕੀਤੀ ਅਤੇ ਇਸਦੀ ਵੀ ਮੰਗ ਕੀਤੀ ਕਿ ਅੱਗਲਾ ਰਾਜਦੂਤ ਪੰਜਾਬੀ ਹੋਣਾ ਚਾਹੀਦਾ ਹੈ, ਕਿਉਂਕਿ ਫਿਲਪਾਈਜ਼ ਵਿੱਚ ਰਹਿ ਰਹੇ ਲਗਭਗ ਲੱਖ ਭਾਰਤੀਆਂ ਵਿੱਚੋਂ ਲਗਭਗ 80 ਪ੍ਰਤੀਸ਼ਤ ਪੰਜਾਬੀ ਹੀ ਹਨ। |
| |
|
|
| ਕੰਨੂਨੀ ਪ੍ਰਵਾਸਨ ਦੀ ਸੁਵਿਧਾ |
ਦਸ਼ਕਾਂ ਤੋਂ ਪੰਜਾਬੀ ਵਿਦੇਸ਼ ਜਾਣ ਦੇ ਚਾਹਵਾਨ ਰਹੇ ਹਨ। ਜਿਹੜੇ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ, ਅਕਸਰ ਦੂਜੇ ਸਾਧਨਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਅਕਸਰ ਉਨ੍ਹਾਂ ਨੂੰ ਮੁਸ਼ਕਲ ਵਿੱਚ ਪਾ ਦਿੰਦੇ ਹਨ। ਮੇਰੇ ਕੋਲ "ਕਬੂਤਰਬਾਜ਼ੀ" ਦੁਆਰਾ ਠੱਗੀ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਵਧੇਰੇ ਮਾਮਲੇ ਆਏ ਹਨ।
ਪੈਸੇ ਦੀ ਵੱਡੀ ਰਕਮ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਕਦੇ ਵੀ ਭਾਰਤ ਤੋਂ ਨਹੀਂ ਜਾ ਸਕੇ। ਕਈਆਂ ਨੂੰ ਜੇਲਾਂ ਵਿੱਚ ਭੇਜ ਦਿੱਤਾ ਗਿਆ। ਕਈਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇੱਥੋਂ ਤੱਕ ਕਿ ਕਈਆਂ ਦੀ ਤਾਂ ਭਿਆਨਕ ਤਰੀਕੇ ਨਾਲ ਮੌਤ ਹੋ ਗਈ। |

ਪਿੰਡ ਮੋਹੀ ਤੋਂ ਸਫਲ ਡਬਲੂਐਚਐਮ ਵੀਜ਼ਾ ਆਵੇਦਕ ਹਰਪ੍ਰੀਤ ਸਿੰਘ ਨਾਲ ਜੱਸੀ ਖੰਗੂੜਾ |
ਇਸ ਮੁੱਦੇ ਨੂੰ ਸੰਬੋਧਤ ਕੀਤੇ ਜਾਣ ਲਈ, ਮੈਂ 'ਮਾਈਗ੍ਰੇਸ਼ਨ, ਦ ਲੀਗਲ ਵੇ' ਨਾਮਕ ਇੱਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਹਾਂ। ਪਿੱਛਲੇ ਵਰ੍ਹੇ, ਮੈਂ ਆਪਣੇ ਨੌਜਵਾਨ ਨਿਰਵਾਚਕਾਂ ਨੂੰ ਇਹ ਸੰਦੇਸ਼ ਪਹੁੰਚਾਉਣ ਲਈ ਬ੍ਰਿਟਿਸ਼ ਹਾਈ ਕਮੀਸ਼ਨ ਦੇ ਨਾਲ ਕਰੀਬੀ ਨਾਲ ਕੰਮ ਕੀਤਾ ਕਿ ਪ੍ਰਵਾਸਨ ਦਾ ਵਧੀਆ ਤਰੀਕਾ ਕੰਨੂਨੀ ਤਰੀਕਾ ਹੈ।
ਬ੍ਰਿਟਿਸ਼ ਹਾਈ ਕਮੀਸ਼ਨ ਨੇ ਸਾਡੇ ਕਈ ਪਿੰਡਾਂ ਵਿੱਚ ਰੋਡ ਸ਼ੋ ਕੀਤੇ ਅਤੇ ਮੈ ਸਿਰਫ ਇਹ ਸਪਸ਼ਟ ਕਰਨ ਲਈ ਕਈ ਬੈਠਕਾਂ ਦਾ ਆਯੋਜਨ ਕੀਤਾ ਕਿ "ਕਬੂਤਰਬਾਜ਼ੀ" ਤੋਂ ਇਲਾਵਾ ਇੱਕ ਵਿਕਲਪ ਹੋਰ ਹੈ। ਅਸੀਂ ਸਲਾਹ ਦਿੱਤੀ ਕਿ ਨੌਜਵਾਨ ਯੂਕੇ ਵਰਕਿੰਗ ਹੋਲੀਡੇ ਮੇਕਰ (ਡਬਲੂਐਚਐਮ) ਵੀਜ਼ਾ ਲਈ ਅਰਜ਼ੀ ਦੇਣ। ਅਸੀਂ ਉਨ੍ਹਾਂ ਨੂੰ ਮਸ਼ਵਰਾ ਦਿੱਤਾ, ਕੰਨੂਨੀ ਦਸਤਾਵੇਜ਼ਾਂ ਵਜੋਂ ਉਨਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸਪਸ਼ਟ ਕੀਤਾ ਕਿ ਜੇ ਉਨ੍ਹਾਂ ਦੇ ਵੀਜ਼ਾ ਰੱਦ ਕਰ ਦਿੱਤੇ ਜਾਂਦੇ ਹਨ, ਅਸੀਂ ਯੂਕੇ ਵਿੱਚ ਇਸਦੀ ਅਪੀਲ ਵਿੱਚ ਉਨ੍ਹਾਂ ਦਾ ਸਾਥ ਦਿਆਂਗੇ।
ਪੂਰੀ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ, ਇਸਲਈ ਅਸੀਂ ਕੁਝ ਨਿਰਧਾਰਨ ਪ੍ਰਾਪਤ ਕਰਨੇ ਸ਼ੁਰੂ ਕਰ ਰਹੇ ਹਾਂ। 22 ਜਮ੍ਹਾਂ ਅਰਜ਼ੀਆਂ ਵਿੱਚੋਂ, ਦੋ ਨੌਜਵਾਨ ਪਹਿਲਾਂ ਹੀ ਯੂਕੇ ਵਿੱਚ ਹਨ, ਜਦਕਿ ਦੂਜੇ ਤਿੰਨਾਂ ਨੂੰ ਵੀਜ਼ਾ ਸੈਂਕਸ਼ਨ ਹੋ ਚੁੱਕਾ ਹੈ। ਸੱਤ ਮਾਮਲੇ ਪਾਈਪਲਾਈਨ ਵਿੱਚ ਹਨ। ਅਸੀਂ ਵਧੇਰੇ ਸਫਲਤਾ ਲਈ ਯਕੀਨੀ ਹਾਂ। ਮੈਂ ਇਹ ਯਕੀਨੀ ਬਣਾਉਣ ਲਈ ਇਸ ਕੰਮ ਨੂੰ ਕਰਨਾ ਜਾਰੀ ਰਖਾਂਗਾ ਕਿ ਵਧੇਰੇ ਲੋਕ ਪ੍ਰਵਾਸਨ ਨੂੰ ਕੰਨੂਨੀ ਤਰੀਕੇ ਨਾਲ ਕਰਨ ਵਿੱਚ ਦਿਲਚਸਪੀ ਰੱਖਦੇ ਹਨ। |
| |
|
|
| ਜਲਾਲਾਬਾਦ ਉਪ-ਚੋਣ ਅਭਿਆਨ |
ਹਾਲ ਹੀ ਮੈਂ ਕਾਂਗਰਮ ਉਮੀਦਵਾਰ ਹੰਸ ਰਾਜ ਜੋਸਨ ਲਈ ਅਭਿਆਨ ਕੀਤਾ ਜੋ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ ਖੜੇ ਸਨ। ਸੱਤਾਰੂੜ ਪਾਰਟੀ ਦੁਆਰਾ ਸਰਕਾਰ ਅਤੇ ਸਰਕਾਰੀ ਪ੍ਰਸ਼ਾਸਨ ਦੀ ਦੁਰਵਰਤੋਂ ਕਰਨ ਦੇ ਬਾਵਜੂਦ, ਕਾਂਗਰਮ ਉਮੀਦਵਾਰ ਨੂੰ ਮੁਨਾਸਬ ਤੌਰ 'ਤੇ ਲੋਕਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਸੀ।
ਮੈਂ ਅਕਾਲੀਆਂ ਦੇ ਅਨਿਆਈ ਰਾਜ, ਖਾਸ ਤੌਰ 'ਤੇ ਸੁਖਬੀਰ ਬਾਦਲ ਦੇ ਸਮਾਪਤ ਹੋ ਚੁੱਕੇ 'ਉਪ ਮੁਖਮੰਤਰੀ ਕਾਰਜਕਾਲ' ਨੂੰ ਉਜਾਗਰ ਕੀਤਾ।
ਹਾਲਾਂਕਿ ਮੀਡਿਆ ਨੇ ਸੁਖਬੀਰ ਨੂੰ ਇਹ ਤੱਥ ਦਾ ਸਪਸ਼ਟੀਕਰਨ ਕਰਦੇ ਹੋਏ ਕਿ ਉਹ ਸੱਤਾ ਵਿੱਚ ਹੈ ਅਤੇ ਮੁੱਖਮੰਤਰੀ ਦਾ ਪੁੱਤਰ ਹੈ, ਲਾਭਪ੍ਰਦ ਸਥਿਤੀ ਵਿਚ ਰੱਖਿਆ ਹੈ, ਫੇਰ ਵੀ ਕਾਂਗਰਸ ਉਮੀਦਵਾਰ, ਜੋਸ਼ਨ, ਮਜਬੂਤ ਇਰਾਦਿਆਂ ਦਾ ਸੀ ਅਤੇ ਚੰਗਾ ਅਭਿਆਨ ਸਿਰੇ ਚਾੜ੍ਹਿਆ। ਰਵਨੀਤ ਬਿੱਟੁ, ਵਿਧਾਇਕ ਵੀ ਚੋਣ ਹਲਕੇ ਵਿੱਚ ਕਿਰਿਆਸ਼ੀਲ ਰਿਹਾ। |

ਜੱਸੀ ਖੰਗੂੜਾ 29.7.09 ਨੂੰ ਜਲਾਲਾਬਾਦ ਵਿਖੇ ਮੇਨ ਬਜ਼ਾਰ ਵਿੱਚ ਅਭਿਆਨ ਕਰਦੇ ਹੋਏ |
| ਲੋਕਾਂ ਨੇ ਮੇਰੇ ਕੋਲੋਂ ਪੁੱਛਿਆ ਕਿ ਇਸ ਪੜਾਅ 'ਤੇ ਵਿਰੋਧੀ ਪਦ ਧਾਰਨ ਭਾਵਨਾਵਾਂ ਮਜਬੂਤ ਕਿਉਂ ਨਹੀਂ ਹਨ। ਮੇਰਾ ਜੁਆਬ ਹੈ ਕਿ ਹਾਲ ਹੀ ਹੋਏ ਸਾਰੇ ਟਾਕਰਿਆਂ ਵਜੋਂ ਲੋਕਾਂ ਦੀ ਮਤਦਾਨ ਇਰਾਦੇ ਤਬਦੀਲ ਹੋ ਗਏ ਹਨ। ਸਹੀ ਮਤਦਾਨ ਵਿਧਾਨਸਭਾ ਅਤੇ ਸਾਂਸਦੀ ਚੋਣਾਂ ਵਿੱਚ ਹੀ ਪਾਏ ਜਾਂਦੇ ਹਨ। ਹੋਰ ਦੂਜੇ ਚੋਣਾਂ ਵਿੱਚ ਵਧੇਰੇ ਵੋਟਰ ਸੁਖਦ ਜੀਵਨ ਅਤੇ ਸ਼ਾਂਤੀ ਅਤੇ ਇੱਕਸੁਰਤਾ ਚਾਹੁੰਦੇ ਹਨ। |
| |
|
|
| ਐਂਟੀ ਨਾਰਕੋਟਿਕਸ ਅਭਿਆਨ |
ਸਾਡੇ ਨੌਜਵਾਨ ਮੁੰਡੇ-ਕੁੜੀਆਂ ਦਾ ਇੱਕ ਵੱਡਾ ਹਿੱਸਾ ਨਸ਼ੇ ਦੀ ਆਦਤ ਦੇ ਸ਼ਰਾਪ ਨਾਲ ਪੀੜਤ ਹੈ। ਕਈ ਗ਼ੈਰ-ਸਰਕਾਰੀ ਅਤੇ ਸਮਾਜੀ ਸੰਸਥਾਵਾਂ ਨਸ਼ੇ ਦੀ ਆਦਤ ਦੇ ਖਿਲਾਫ ਵੱਡੀ ਸਚੇਤਤਾ ਦੇ ਨਿਰਮਾਣ ਵਿੱਚ ਸ਼ਾਮਲ ਹਨ।
ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ੇ ਦੀ ਆਦਤ ਵਿਅਕਤੀ ਨੂੰ ਬੇਰੁੱਜਗਾਰ ਅਤੇ ਨਾਮਿਲਨਸਾਰ ਬਣਾਉਂਦੀ ਹੈ। ਇਹ ਜੀਵਨ ਨੂੰ ਤਬਾਹ ਕਰ ਦਿੰਦੀ ਹੈ - ਪਰਿਵਾਰਾਂ ਨੂੰ ਤੋੜ ਦਿੰਦੀ ਹੈ, ਸੇਹਤ ਅਤੇ ਸਿੱਖਿਆ 'ਤੇ ਅਸਰ ਪਾਉਂਦੀ ਹੈ। ਮੈ ਵੀ ਇਸ ਸਮਾਜਕ ਬੁਰਾਈ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਮਹੀਨੇ ਦੇ ਪਹਿਲੇ ਹਫਤੇ ਵਿੱਚ, ਮੈਂ ਸਹੌਲੀ ਵਿਖੇ ਬਲਾਕ ਯੂਥ ਕਾਂਗਰਸ ਦੁਆਰਾ ਆਯੋਜਿਤ ਡਰੱਗਸ ਕਮਊਨਿਕੇਸ਼ਨ ਪ੍ਰੋਗਰਾਮ ਵਿੱਚ ਹਾਜ਼ਰੀ ਦਿੱਤੀ।
ਮੈਂ ਸੁਝਾਅ ਦਿੱਤਾ ਕਿ ਨੋਜਵਾਨ ਮੁੰਡੇ-ਕੁੜੀਆਂ ਨੂੰ ਵਧੇਰੇ ਰਚਨਾਤਮਕ ਕਿਰਿਆਵਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਊਰਜਾ ਇੱਕ ਬੇਹਤਰ ਅੰਤਿਮ ਨਤੀਜਿਆਂ ਵਿੱਚ ਵਰਤੀ ਜਾਵੇ। |

ਪਿੰਡ ਸਹੌਲੀ ਵਿਖੇ ਸਾਡੇ ਸਮਾਜ ਦੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਉੱਤੇ ਰੱਖਿਆ "ਹੋਕਾ" ਕਾਰਜਕ੍ਰਮ ਵਿੱਚ ਹਾਜ਼ਰੀ ਭਰਦੇ ਹੋਏ ਮਲਕੀਅਤ ਸਿੰਘ, ਗੁਰਨਾਮ ਸਿੰਘ ਸੇਵਕ, ਲਖਬੀਰ ਸਿੰਘ, ਦੀਪਰ ਖੰਡੂਰ, ਰਣਜੀਤ ਸਿੰਘ ਰੂਬੇ, ਸੰਜੀਵ ਜੈਨ, ਕਣਜੀਤ ਸਿੰਘ ਮਗਤ, ਹਰਵੀਰ ਸਿੰਘ ਲੋਗੜ, ਸਿਮਰਨਜੀਤ ਸਿੰਘ ਅਤੇ ਗਗਨੀਤ ਸਿੰਘ ਦੇ ਨਾਲ ਜੱਸੀ ਖੰਗੂੜਾ |
ਮੈਂ ਇਸ ਉਦੇਸ਼ ਨੂੰ ਇਸਦੇ ਤਰਕਪੂਰਨ ਨਿਸ਼ਕਰਸ਼ ਤੱਕ ਪਹੁੰਚਾਉਣ ਦੀ ਯੋਜਨਾ ਬਣਾ ਰਿਹਾ ਹਾਂ ਕਿਉਂਕਿ ਨਸ਼ਾ-ਵਿਰੋਧੀ ਅਭਿਆਨ ਅਤੇ ਨਸ਼ਾ-ਮੁਕਤੀ ਮੇਰੇ ਉਦੇਸ਼ ਦੇ ਹਿੱਸੇ ਹਨ। ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਉਤੇਜਕ ਪਦਾਰਥਾਂ ਤੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਤ ਕਰਨਾ ਚਾਹੀਦਾ ਹੈ।
ਅਸਲ ਵਿੱਚ ਸਮੱਸਿਆ ਇਹ ਹੈ ਕਿ ਨੌਜਵਾਨ ਬੇਰੁੱਜਗਾਰ ਹਨ ਅਤੇ ਉਕਤਾ ਜਾਂਦੇ ਹਨ। ਮੈਂ ਖੁਸ਼ ਹਾਂ ਕਿ ਰੁੱਜਗਾਰ ਮੌਕੇ ਜੋ ਮੈਂ ਆਪਣੇ ਉਦੇਸ਼ ਖੇਤਰਾਂ ਵਿੱਚ ਮੁਹਈਆ ਕੀਤੇ ਹਨ, ਬੇਰੁੱਜਗਾਰੀ ਅਤੇ ਨਸ਼ੇ ਦੀ ਵਰਤੋਂ ਨੂੰ ਘਟਾਉਣਗੇ। ਸਾਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾਉਣ ਅਤੇ ਕਾਰੋਬਾਰੀ ਕੰਮਾਂ ਵਿੱਚ ਉਨਾਂ ਦਾ ਉਤਸਾਹ ਵਧਾਉਣ ਦੀ ਲੋੜ ਹੈ। ਇਹ ਖਾਸ ਤੌਰ 'ਤੇ ਗ੍ਰਾਮੀਣ ਪੰਜਾਬ ਵਿੱਚ ਇੱਕ ਵੱਡੀ ਸਮੱਸਿਆ ਹੈ।ਨਸ਼ੇ ਨੂੰ ਘਟਾਉੇਣ ਲਈ ਨਸ਼ੇ ਦੀ ਆਦਤ ਦੇ ਪ੍ਰਭਾਵਾਂ ਬਾਰੇ ਬੇਹਤਰ ਸਿੱਖਿਆ ਦੇਣਾ ਅਤੇ ਬੇਹਤਰ ਇਕਜੁਟਤਾ ਬਹੁਤ ਜਰੂਰੀ ਹੈ। |
| |
|
|
| ਬਹਿਰੇ ਕ੍ਰਿਕੇਟਰਾਂ ਦੀ ਮਦਦ ਕਰਨਾ |
ਸਾਰੀ ਦੁਨੀਆਂ ਜਾਣਦੀ ਹੈ ਕਿ ਭਾਰਤੀ ਕ੍ਰਿਕੇਟ ਦੇ ਪਿੱਛੇ ਸ਼ੁਦਾਈ ਹਨ। ਇਹ ਜਾਣਨ ਵਿੱਚ ਖੁਸ਼ੀ ਹੁੰਦੀ ਹੈ ਕਿ - ਦ ਡੀਫ ਕ੍ਰਿਕੇਟ ਫੈਡਰੇਸ਼ਨ, ਪੰਜਾਬ ਨਾਮਕ ਸੰਸਥਾ ਵਾਸਤਵ ਵਿੱਚ ਮੌਜੂਦ ਹੈ।
ਇਹ ਨੌਜਵਾਨ ਵਿਕਲਾਂਗ ਹੋਣ ਦੇ ਬਾਵਜੂਦ ਨਿਯਮਤ ਤੌਰ 'ਤੇ ਪ੍ਰੋਗਰਾਮ ਕਰਦੇ ਹਨ ਅਤੇ ਲੋਕਾਂ ਨੂੰ ਹੈਰਾਨ ਕਰ ਦੇਣਾ ਜਾਰੀ ਰੱਖਦੇ ਹਨ ਅਤੇ ਉਹ ਅਸਲ ਵਿੱਚ ਸ਼ਾਨਦਾਰ ਕ੍ਰਿਕੇਟ ਖੇਡਦੇ ਹਨ।
ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਉਹ 23 ਸਿਤੰਬਰ ਤੋਂ 2 ਅਕਤੂਬਰ ਤੱਕ ਸਿੰਗਾਪੁਰ ਵਿੱਚ 10 ਦਿਨਾਂ ਦੇ ਠ20 ਲਈ ਡੀਫ ਟੀਮ ਨੂੰ ਭੇਜ ਰਹੇ ਹਨ।
ਫੈਡਰੇਸ਼ਨ ਨੇ ਕ੍ਰਿਕੇਟਰਾਂ ਨੂੰ ਮੇਰੇ ਸਮਰਥਨ ਦਾ ਅਨੁਰੋਧ ਕੀਤਾ ਅਤੇ ਜਲੰਧਰ ਵਿਖੇ ਇੱਕ ਕਾਰਜਕ੍ਰਮ ਦਾ ਵੀ ਆਯੋਜਨ ਕੀਤਾ। |

ਮਿ. ਹਰਬੰਸ ਕੰਵਲ ਫੈਡਰੇਸ਼ਨ ਨੂੰ ਇੱਕ ਲੱਖ ਰੁ. ਦਾ ਚੈਕ ਦਿੰਦੇ ਹੋਏ |
| ਹਾਲਾਂਕਿ ਮੈਂ ਇਸ ਕਾਰਜਕ੍ਰਮ 'ਤੇ ਖੁਦ ਨਹੀਂ ਜਾ ਸਕਿਆ, ਪਰ ਮੇਰੇ ਅੰਕਲ, ਮਿ. ਹਰਬਸ਼ ਕੰਵਲ, ਹੌਂਸਲੋ, ਲੰਦਨ ਦੇ ਪੂਰਵ ਮੇਅਰ ਅਤੇ "ਮੇਅਰ ਸਾਹਬ" ਨੂੰ ਸਾਰੇ ਜਾਣਦੇ ਹਨ, ਮੇਰੇ ਵੱਲੋਂ ਫੈਡਰੇਸ਼ਨ ਨੂੰ ਵਿਨਮਰਤਾ ਭਰੇ ਯੋਗਦਾਨ ਦੇ ਰੂਪ ਵਿੱਚ ਇੱਕ ਲੱਖ ਰੁ. ਦਾ ਚੈਕ ਦੇਣ ਲਈ ਉੱਥੇ ਪਹੁੰਚੇ। ਮੈਂ ਕ੍ਰਿਕੇਟਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿਉਂਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਉਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ। ਇਸ ਤੋਂ ਇਲਾਵਾ, ਸਾਨੂੰ ਸ਼ਰੀਰਕ ਅਤੇ ਮਾਨਸਿਕ ਤੌਰ 'ਤੇ ਅਯੋਗ ਵਿਅਕਤੀਆਂ ਦੀ ਸੇਵਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਵਾ ਦੇਣ ਲਈ ਉਨ੍ਹਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। |
| |
|
|
| ਮੇਰੇ ਕੰਮ ਦੀ ਸਮਾਂ-ਸੂਚੀ |
ਮੈਂ ਹਮੇਸ਼ਾ ਤੋਂ ਹੀ ਕਰੜੀ ਕੰਮ ਸਮਾਂ-ਸੂਚੀ ਨੂੰ ਕਾਇਮ ਰੱਖਿਆ ਹੈ, ਮੈਂ ਨਿਯਮਤ ਹਫਤਾਵਾਰ ਸਮਾਂ-ਸੂਚੀ 'ਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।
ਸੋਮਵਾਰ ਨੂੰ, ਮੈਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰਾ ਦਿਨ ਹਲਕਾ ਦਫਤਰ ਵਿੱਚ ਹੁੰਦਾ ਹਾਂ, ਖਾਸ ਤੌਰ 'ਤੇ, ਮੈਂ 200 ਤੋਂ 300 ਲੋਕਾਂ ਨੂੰ ਮਿਲਦਾ ਹਾਂ। ਇਸ ਤੋਂ ਬਾਅਦ ਮੈਂ 3 ਘੰਟੇ ਵਪਾਰ ਲਈ ਕੱਢਦਾ ਹਾਂ...ਮੰਗਲਵਾਰ ਨੂੰ, ਮੈਂ ਵਿਧਾਨ ਸਭਾ ਕਮੇਟੀ ਦੀਆਂ ਬੈਠਕਾਂ ਸਮੇਤ ਕਈ ਸਰਕਾਰੀ ਕਿਰਿਆਵਾਂ ਦੇ ਸਬੰਧ ਵਿੱਚ ਚੰਡੀਗੜ੍ਹ ਵਿੱਚ ਹਾਂ। ਬੁੱਧਵਾਰ ਅਤੇ ਵੀਰਵਾਰ ਨੂੰ, ਮੈਂ ਆਮ ਤੌਰ 'ਤੇ ਸਰਕਾਰੀ ਵਿਭਾਗਾਂ ਅਤੇ ਕਾਂਗਰਸ ਪਾਰਟੀ ਦੀਆਂ ਕਿਰਿਆਵਾਂ ਦੇਖਣ ਲਈ ਦਿੱਲੀ ਵਿੱਚ ਹੁੰਦਾ ਹਾਂ। ਮੈਂ ਇਨ੍ਹਾਂ 2 ਦਿਨਾਂ ਵਿੱਚ ਲਗਭਗ 3 ਘੰਟੇ ਆਪਣੇ ਕਾਰੋਬਾਰੀ ਹਿੱਤਾਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਸ਼ੁੱਕਰਵਾਰ ਨੂੰ, ਮੈਂ ਸਥਗਤ ਕੰਮਾਂ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਤੋਂ ਹੁੰਦਾ ਹੋਇਆ ਲੁਧਿਆਣੇ ਵਾਪਸ ਆਉਂਦਾ ਹਾਂ। ਜੇ ਖੁਸ਼ਕਿਸਮਤੀ ਹੋਵੇ ਤਾਂ ਸ਼ੁੱਕਰਵਾਰ ਨੂੰ 3 ਘੰਟੇ ਵਪਾਰ ਦੇਖਦਾ ਹਾਂ। ਸ਼ਨੀਵਾਰ ਅਤੇ ਐਤਵਾਰ ਨੂੰ, ਮੈਂ ਅਖੰਡ ਪਾਠ, ਭੋਗ ਅਤੇ ਵਿਆਹਾਂ ਸਮੇਤ ਕਈ ਸਮਾਜਕ ਕਾਰਜਕ੍ਰਮ ਵਿੱਚ ਹਾਜਰੀ ਭਰਣ ਲਈ ਹਲਕੇ ਵਿੱਚ ਹੁੰਦਾ ਹਾਂ। ਮੈਂ ਉਨ੍ਹਾਂ ਕਾਰਜਕ੍ਰਮਾਂ 'ਤੇ ਜਾਣ ਦੀ ਵੀ ਕੋਸ਼ਿਸ਼ ਕਰਦਾ ਹਾਂ ਜਿਨ੍ਹਾਂ ਲਈ ਮੈਂ ਹਫਤੇ ਦੇ ਦੂਜੇ ਦਿਨਾਂ ਵਿੱਚ ਸਮਾਂ ਨਹੀਂ ਕੱਢ ਪਾਂਦਾ।
ਇਹ ਕਰੜੀ ਸਮਾਂ-ਸੂਚੀ ਪ੍ਰਚਾਰਤ ਕੀਤੀ ਗਈ ਹੈ ਅਤੇ ਇਸ ਵਿੱਚ ਅਖੀਰੀ ਮਿੰਟ ਵਿੱਚ ਬਦਲਾਵ ਹੁੰਦਾ ਹੈ। ਇਹ ਮੇਰੇ ਨਿਰਵਾਚਕਾਂ ਨੂੰ ਅਤੇ ਕਿਸੇ ਹੋਰ ਨੂੰ, ਜੋ ਮੈਨੂੰ ਮਿਲਣਾ ਚਾਹੁੰਦਾ ਹੈ, ਇੱਕ ਵਧੀਆ ਵਿਉਂਤ ਦਿੰਦਾ ਹੈ ਕਿ ਮੈਨੂੰ ਕਿਸੇ ਖਾਸ ਦਿਨ ਨੂੰ ਕਿੱਥੇ ਹੋਣਾ ਚਾਹੀਦਾ ਹੈ। ਜਿਵੇਂ ਕਿ ਜਾਹਰ ਹੈ ਕਿ ਮੇਰਾ ਅਕਸਰ ਜਿਆਦਾ ਸਮਾਂ ਸਿੱਧੇ ਅਤੇ ਅਸਿੱਧੇ ਤੌਰ 'ਤੇ ਆਪਣੇ ਨਿਰਵਾਚਕਾਂ ਦੀ ਸੇਵਾ ਕਰਨ ਲਈ ਪ੍ਰਤੀਬੱਧ ਹੈ।ਮੈਂ ਇੱਕ ਹਫਤੇ ਵਿੱਚ ਵੱਧ ਤੋਂ ਵੱਧ 12 ਘੰਟੇ ਵਪਾਰ ਲਈ ਪ੍ਰਾਪਤ ਕਰਦਾ ਹਾਂ। |

ਚੋਣ ਹਲਕੇ ਦੇ ਲੋਕਾਂ ਨਾਲ ਆਪਣੇ ਦਫਤਰ ਦਰਬਾਰ ਵਿੱਚ ਜੱਸੀ ਖੰਗੂੜਾ |
|

ਹਲਕਾ ਦਫਤਰ ਵਿੱਚ ਚੋਣ ਖੇਤਰ ਦੇ ਲੋਕ |
|
| |
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
ਦਫਤਰ: +91 161 301 1330
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ। |
|
|
|
|