ਜੱਸੀ ਖੰਗੂੜਾ ਨਾਲ ਤੇ ਮਿਲੋ
Print This
Download PDF
 
 
 
 
 
Email us at : info@qilaraipur.org
ਵੱਲੋਂ
ਜੱਸੀ ਖੰਗੂੜਾ ਐਮ ਐਲ਼ ਏ
ਹਲਕਾ ਕਿਲਾ ਰਾਏਪੁਰ
 
ਮਹੀਨੇਵਾਰ ਨਿਊਜ਼ਲੈਟਰ 1 ਜੁਲਾਈ, 2009
ਜੱਸੀ ਵੱਲੋਂ ਸੰਦੇਸ਼....
ਪਿੱਛਲੇ ਮਹੀਨੇ ਦੇ ਸ਼ੁਰੂਆਤੀ ਨਿਊਜ਼ਲੈਟਰ ਤੋਂ ਬਾਅਦ ਆਪ ਸਭਨਾਂ ਵੱਲੋਂ ਸਮੁੱਚੀ ਸਕਾਰਾਤਮਕ ਪ੍ਰਤੀਕਿਰਿਆ ਅਤੇ ਨਿਊਜ਼ਲੈਟਰ ਸਬੰਧੀ ਉਨ੍ਹਾਂ ਮੁੱਦਿਆਂ 'ਤੇ ਮੈਨੂੰ ਦਿੱਤੇ ਜੁਆਬਾਂ ਲਈ ਧੰਨਵਾਦ। ਆਪਣੇ ਵਿਚਾਰਾਂ ਦਾ ਪ੍ਰਗਟਾਵਾ ਇਸੇ ਤਰ੍ਹਾਂ ਜਾਰੀ ਰੱਖੋ ਅਤੇ ਮੈਨੂੰ ਉਨ੍ਹਾਂ ਗੱਲਾਂ ਤੋਂ ਜਾਣੂ ਕਰਵਾਓ ਜਿਨ੍ਹਾਂ ਦਾ ਇਸ ਵਿਚ ਜਿਕਰ ਕਰਨਾ ਤੁਹਾਨੂੰ ਚੰਗਾ ਲੱਗਾ।

ਮੇਰੇ ਲਈ ਜੂਨ ਦੀ ਸਭ ਤੋਂ ਵੱਡੀ ਖਬਰ ਯਕੀਨੀ ਤੌਰ 'ਤੇ ਫੱਲੇਵਾਲ ਵਿਚ ਐਮਡੀਵੀਐਲ ਸੈਟਾਲਾਈਟ ਯੁਨਿਟ ਦਾ ਸਥਾਪਨ ਸੀ... ਅਤੇ ਸਭ ਤੋਂ ਮਾੜੀ ਗੱਲ ਲੁਧਿਆਣੇ ਦੇ ਤਹਿਸੀਲਦਾਰ 'ਤੇ ਅਫਸੋਸਨਾਕ ਹਮਲਾ ਸੀ ਜਿਨ੍ਹਾਂ ਨੂੰ ਮੈ ਜਲਦੀ ਠੀਕ ਹੋਣ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ। ਇਸ ਮਹੀਨੇ ਮੈਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਔਰਤਾਂ ਦਾ ਪ੍ਰਤੀਨਿੱਧ ਕਰਨ ਸਬੰਧੀ ਅਤੇ ਮਨਪ੍ਰੀਤ ਬਾਦਲ ਨੂੰ ਬਜਟ ਦੇ ਸੱਤਰ ਨਾਲ ਸਬੰਧਤ ਕਰੜ੍ਹੇ ਪੱਤਰ ਵੀ ਲਿੱਖੇ (ਉਨ੍ਹਾਂ ਪੱਤਰਾਂ ਨੂੰ ਦੇਖਣ ਲਈ ਇੱਥੇ ਕਲਿਕ ਕਰੋ)।

ਸਭ ਤੋਂ ਬਾਅਦ ਵਿਚ ਸਹੀ, ਪਰ ਮੈਂ ਇਸ ਬਾਰੇ ਜਰੂਰ ਚਰਚਾ ਕਰਾਂਗਾ ਕਿ ਸੁਖਬੀਰ ਸਿੰਘ ਬਾਦਲ ਦੇ ਉੱਪ-ਮੁੱਖਮੰਤਰੀ ਦੇ ਔਹਦੇ ਤੋਂ ਅਸਤੀਫੇ ਨੇ ਮੈਨੂੰ ਹੈਰਾਨ ਨਹੀਂ ਕੀਤਾ, ਭਾਵੇਂ ਹਲਾਤ ਬੇਕਾਬੂ ਵੀ ਸਨ। ਫੇਰ ਵੀ, ਪ੍ਰੈਸ ਰਿਲੀਜ਼ ਵਿਚ (ਪੜ੍ਹਣ ਲਈ ਕਲਿਕ ਕਰੋ) ਮੈਂ ਆਪਣਾ ਵਿਚਾਰ ਪ੍ਰਗਟ ਕੀਤਾ ਹੈ ਕਿ ਸੁਖਬੀਰ ਬਾਦਲ ਦੀ ਤਖ਼ਤਪੋਸ਼ੀ 'ਤੇ ਫ਼ਜੂਲ ਖਰਚੀ ਗਈ 5 ਕਰੋੜ ਦੀ ਰਕਮ ਨੂੰ ਯਕੀਨੀ ਤੌਰ 'ਤੇ ਅਰਥ ਵਿਭਾਗ ਨੂੰ ਵਾਪਸ ਮੋੜਿਆ ਜਾਣਾ ਚਾਹੀਦਾ ਹੈ।
 
ਲੁਧਿਆਣੇ ਦੇ ਤਹਿਸੀਲਦਾਰ 'ਤੇ ਹਮਲਾ
ਇਸ ਮਹੀਨੇ ਅਸੀਂ ਲੁਧਿਆਣੇ ਦੇ ਤਹਿਸੀਲਦਾਰ ਮੇਜ਼ਰ (ਜੋ ਰਿਟਾਇਰ ਹੋ ਚੁੱਕੇ ਹਨ) ਗੁਰਜਿੰਦਰ ਸਿੰਘ ਬੈਨੀਪਾਲ ਉੱਤੇ ਹੋਏ ਨਿੰਦਾਜਨਕ ਹਮਲੇ ਨਾਲ ਸਬੰਧਤ ਬਹੁਤ ਹੀ ਘੱਟ ਸਮੇਂ ਦੀ ਸੂਚਨਾ 'ਤੇ ਇਕ ਪ੍ਰੈਸ ਕਾਨਫਰੈਂਸ ਬੁਲਵਾਈ।ਇਹ ਬਦਕਾਰ ਹਮਲਾ ਕਥਿਤ ਤੌਰ 'ਤੇ ਨਾ ਸਿਰਫ ਅਕਾਲੀਆਂ ਦੇ ਚਮਚਿਆਂ ਦੁਆਰਾ ਸਗੋਂ ਅਕਾਲੀਆਂ ਦੇ ਆਗੂ ਅਤੇ ਉਨ੍ਹਾਂ ਦੇ ਗੁੰਡਿਆਂ ਦੁਆਰਾ ਕੀਤਾ ਗਿਆ, ਜਿਸਨੇ ਕਈਆਂ ਨੂੰ ਹੈਰਾਨ ਕਰ ਦਿੱਤਾ। ਇਹ ਸੱਜਣ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋਏ ਸਨ ਅਤੇ ਗੁੰਡਿਆਂ ਦੀਆਂ ਧਮਕੀਆਂ ਤੋਂ ਨਹੀਂ ਡਰੇ ਜਦੋਂ ਇਨ੍ਹਾਂ ਨੂੰ ਕੋਈ ਗੈਰ-ਕਾਨੂੰਨੀ ਕੰਮ ਕਰਨ ਲਈ ਕਿਹਾ ਗਿਆ ਅਤੇ ਇਨ੍ਹਾਂ ਨੇ ਅਜਿਹਾ ਕਰਨ ਲਈ ਮਨ੍ਹਾਂ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਦਰਿੰਦਗੀ ਨਾਲ ਕੁੱਟਿਆ ਗਿਆ।
ਸਿਰਫ ਇਕ ਵਿਧਾਇਕ ਹੋਣ ਦੇ ਨਾਤੇ ਹੀ ਨਹੀਂ, ਸਗੋਂ ਇਨਸਾਨੀਅਤ ਦੇ ਨਾਤੇ ਮੈਂ ਇਨ੍ਹਾਂ ਹਮਲਿਆਂ ਨੂੰ ਸਰਾਸਰ ਅਣਉੱਚਿਤ ਠਹਿਰਾਉਂਦਾ ਹਾਂ। ਇਸ ਤੋਂ ਇਲਾਵਾ, ਮੈਂ ਇਸ ਨੂੰ ਬੇਹੱਦ ਨੀਚ ਹਮਲਾ ਕਰਾਰ ਦਿੰਦਾ ਹਾਂ ਜਿਸ ਉੱਤੇ ਨਾ ਤਾ ਮੁੱਖ-ਮੰਤਰੀ ਅਤੇ ਨਾ ਹੀ ਉੱਪ-ਮੁੱਖਮੰਤਰੀ ਨੇ ਇਸ ਹਿੰਸਕ ਹਮਲੇ ਦੀ ਨਿੰਦਾ ਕਰਦੇ ਹੋਏ ਕੋਈ ਬਿਆਨਬਾਜ਼ੀ ਕੀਤੀ ਜੋ ਕਿ ਅਕਾਲੀ ਪਾਰਟੀ ਦੇ ਨਾਂ ਤੋਂ ਕੀਤਾ ਗਿਆ ਸੀ। ਜਦੋਂ ਇਹ ਗੁੰਡੇ ਤਹਿਸੀਲਦਾਰ ਨੂੰ ਮਾਰਨ ਲਈ ਇਨ੍ਹਾਂ ਦੀ ਰਿਹਾਇਸ਼ ਦੇ ਅਦਰ ਤਕ ਘੁਸ ਗਏ, ਤਾਂ ਵੀ ਇਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਇਸ ਵਜੋਂ ਮੈਂ ਇਹ ਸੋਚਣ, ਤੇ ਮਜਬੂਰ ਹੋ ਗਿਆ ਹਾਂ ਕਿ "ਅੱਗਲਾ ਨਿਸ਼ਾਨਾ ਕੌਣ ਹੋਵੇਗਾ"।ਇਸ ਵਜੋਂ ਮੈਂ ਹੈਰਾਨ ਹਾਂ ਕਿ ਇਸ ਤੋਂ ਵੱਧ ਸੁਰੱਖਿਅਤ ਕੌਣ ਹੋ ਸਕਦਾ ਹੈ? ਮੈਂ ਹੈਰਾਨ ਹਾਂ ਕਿ ਇਨ੍ਹਾਂ ਆਦਮੀਆਂ ਨੂੰ ਸੁਰੱਖਿਆ ਪੱਖੋਂ ਅਜਿਹਾ ਕਰਨ ਦੀ ਆਗਿਆ ਕਿਉਂ ਦਿੱਤੀ ਗਈ। ਮੈਂ ਸਰਕਾਰ ਦੀ ਇਸ ਕਾਰਜ ਵਿਧੀ ਨੂੰ ਪੂਰੀ ਤਰ੍ਹਾਂ ਨਕਾਰਦਾ ਹਾਂ।
 
ਐਨ.ਆਰ.ਆਈ. ਖਬਰਾਂ
ਵਧੇਰੇ ਐਨ.ਆਰ.ਆਈ. ਭਰਾ ਇਸ ਮਹੀਨੇ ਮੇਰੇ ਨਾਲ ਸੰਪਰਕ ਵਿਚ ਰਹੇ: ਕੁਝ ਨਵੇਂ ਚੇਹਰੇ ਅਤੇ ਕੁਝ ਪੁਰਾਣੇ। ਜਨਤਾ ਵੱਲੋਂ ਮੈਨੂੰ ਸਿਰਫ ਇਕੋ ਗੱਲ ਸੁਣਾਈ ਦੇ ਰਹੀ ਹੈ: ਕਿ ਐਨ.ਆਰ.ਆਈ ਭਰਾਵਾਂ ਨੇ ਭਾਰਤ ਵਿਚ ਵਾਪਸ ਆਉਣ ਲਈ ਵਾਸਤਵਿਕ ਤੌਰ 'ਤੇ ਨਵੀਂ ਸਰਕਾਰ ਦੀ ਇੱਛਾ ਜਾਹਰ ਕੀਤੀ। ਮੈਨੂੰ ਜਾਪਦਾ ਹੈ ਕਿ ਵਧੇਰੇ ਐਨ.ਆਰ.ਆਈ. ਇਸ ਰਾਜਨੀਤਕ ਬਖੇੜੇ ਵਿਚ ਸ਼ਾਮਲ ਹੋਣ ਲਈ ਛੇਤੀ ਹੀ ਵਿਦੇਸ਼ ਤੋਂ ਵਾਪਸ ਪਰਤ ਸਕਦੇ ਹਨ.... ਮੈਨੂੰ ਇਸਦੀ ਉਮੀਦ ਹੈ। ਮੈਂ ਹਮੇਸ਼ਾ ਇਸ ਗੱਲ ਨੂੰ ਵਧਾਵਾ ਦਿੰਦਾ ਹਾਂ ਜਦੋਂ ਲੋਕ ਮੈਨੂੰ ਆਖਦੇ ਹਨ ਕਿ ਉਹ ਨਵੀਂ ਲੀਡਰਸ਼ਿਪ ਅਤੇ ਨਵੀਂ ਸਰਕਾਰ ਦੀ ਉਮੀਦ ਕਰ ਰਹੇ ਹਨ ਅਤੇ ਜਿਸਨੂੰ ਉਹ ਹੁਣ ਉਚਈਆਂ 'ਤੇ ਦੇਖ ਸਕਦੇ ਹਨ।ਇਸ ਮਹੀਨੇ, ਅਜੇ ਤਕ ਉਹ ਚੋਣਾਂ ਵਿਚ ਸਰਕਾਰ ਦੀ ਸਫਲਤਾ ਦੀ ਖੁਸ਼ੀ ਵਿਚ ਝੂਮ ਰਹੇ ਹਨ ਅਤੇ ਮੌਜ ਦੀ ਲਹਿਰ ਚਲ ਰਹੀ ਹੈ।
ਮੈਂ ਅਜਿਹੇ ਖੁਸ਼ੀ ਦੇ ਵਾਤਾਵਰਣ ਅਤੇ ਲੋਕਾਂ ਦੇ ਇਸ ਵਿਸ਼ਵਾਸ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਮਹੀਨੇ ਟੋਰੰਟੋ ਦੇ ਬਰਾਂਮਟਨ ਤੋਂ ਭੁਪਿੰਦਰ ਸਿੱਧੁ ਮੁੜ ਭਾਰਤ ਨੂੰ ਵਾਪਸ ਆਏ। ਉਹ 5ਵੀਂ ਰਾਸ਼ਟਰੀ ਸੋਫਟ ਟੈਨਿਸ ਚੈਂਪਿਅਨਸ਼ਿੱਪ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ ਵਿਚ ਸ਼ਾਮਲ ਹੋਏ ਜਿਸਦੀ ਮੇਜ਼ਬਾਨੀ ਕਰਨਾ ਲੁਧਿਆਣੇ ਲਈ ਮਾਣ ਦੀ ਗੱਲ ਹੈ। ਭੁਪਿੰਦਰ ਨੇ ਇਹ ਕਹਿੰਦੇ ਹੋਏ ਸੰਸਥਾ ਨੂੰ ਖੇਡਾਂ ਦੇ ਵਿਕਾਸ ਲਈ 1 ਲੱਖ ਰੁਪਏ ਦਾਨ ਵਿਚ ਦਿੱਤੇ ਕਿ ਉਸਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਖੇਡਾਂ ਹਰ ਬੱਚੇ ਲਈ ਬੇਹੱਦ ਜਰੂਰੀ ਹਨ ਅਤੇ ਉਹ ਉਮੀਦ ਕਰਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਯੋਗ ਹੋਣਗੇ।

ਜੇ ਤੁਹਾਡੇ ਕੋਲ ਭਾਰਤ ਆਉਣ ਵਾਲੇ ਐਨ.ਆਰ.ਆਈ. ਬਾਰੇ ਕੋਈ ਖਬਰਾਂ ਹਨ, ਤਾਂ ਸਾਨੂੰ ਇਸ ਵੈਬਸਾਈਟ info@qilaraipur.org ਰਾਹੀਂ ਦੱਸੋ।
 
ਅਮਰੀਕਾ ਅਤੇ ਕੈਨੇਡਾ ਦੇ ਦੌਰੇ ਦੀ ਯੋਜਨਾ
ਨਵੰਬਰ 2008 ਅਤੇ ਜਨਵਰੀ 2009 ਦੇ ਸਫਲ ਦੌਰਿਆਂ ਤੋਂ ਬਾਅਦ, ਹੁਣ ਮੈਂ ਆਪਣੇ ਅਗਲੇ ਦੌਰੇ ਲਈ ਤਾਰੀਖ ਨਿਸ਼ਚਤ ਕਰ ਰਿਹਾ ਹਾਂ।ਪੰਜਾਬ ਦੇ 3 ਉੱਪ-ਚੋਣਾਂ ਤਾਰੀਖਾਂ ਦੀ 3 ਅਗਸਤ ਨੂੰ ਪੱਕੇ ਤੌਰ 'ਤੇ ਘੋਸ਼ਤ ਹੋਣ ਦੇ ਨਾਲ, ਮੈਂ 1 ਅਕਤੂਬਰ ਤੋਂ ਪੰਦਰ੍ਹਾਂ ਦਿਨਾਂ ਦੇ ਦੌਰੇ 'ਤੇ ਜਾਣ ਦੀ ਯੋਜਨਾ ਬਣਾ ਰਿਹਾ ਹਾਂ। ਜਿਨ੍ਹਾਂ ਸ਼ਹਿਰਾਂ ਵਿਚ ਦੌਰੇ ਕੀਤੇ ਜਾਣਗੇ ਉਨ੍ਹਾਂ ਵਿਚ ਵੈਨਕੂਵਰ, ਕੈਲਗਰੀ, ਐਡਮੋਨਟਨ, ਵਿੰਨੀਪੇਗ, ਨਿਊ ਯਾਰਕ, ਨਿਊ ਜਰਸੀ, ਅਤੇ ਡੇਟ੍ਰੋਇਟ ਸ਼ਾਮਲ ਹਨ. ਜੇ ਹੋਰ ਸਮਾਂ ਹੋਵੇਗਾ ਤਾਂ ਮੈਂ ਬੇ ਏਰੀਆ ਵੀ ਜਾ ਸਕਦਾ ਹਾਂ। ਮੇਰਾ ਇਸ ਗੱਲ 'ਤੇ ਜੋਰ ਦੇਣਾ ਲਾਜ਼ਮੀ ਹੈ, ਇਸ ਵੇਲ੍ਹੇ ਇਹ ਤਰੀਕਾਂ ਅਜ਼ਮਾਇਸ਼ੀ ਹਨ ਅਤੇ ਪੱਕੀਆਂ ਤਾਰੀਖਾਂ ਮੱਧ ਸਿਤੰਬਰ ਤੋਂ ਪਹਿਲਾਂ ਨਿਸ਼ਚਤ ਨਹੀਂ ਹੋ ਸਕਦੀਆਂ। ਮੈਂ ਪੁਰਾਣੇ ਮਿੱਤਰਾਂ ਨੂੰ ਮਿਲਣ ਅਤੇ ਨਵੇਂ ਮਿੱਤਰ ਬਣਾਉਣ ਲਈ ਤਿਆਰ ਰਹਿੰਦਾ ਹਾਂ।
 
ਟੀਵੀ
ਮੈਂ ਪੰਜਾਬੀ ਟੀਵੀ ਦੀ ਟੋਲੀ ਨਾਲ ਇਕ ਅਨੰਦਦਾਇਕ ਦਿਨ ਬਿਤਾਇਆ ਜੋ ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਵਿਚ ਪ੍ਰਸਾਰਣ ਕਰਦੇ ਹਨ। ਉਹ "ਸਫਲ ਪੰਜਾਬੀ" 'ਤੇ ਇਕ ਨਾਟਕ ਬਣਾ ਰਹੇ ਹਨ ਅਤੇ ਉਨ੍ਹਾਂ ਨੇ ਨਿਰਣਾਂ ਕੀਤਾ ਕਿ ਮੈਂ ਇਸ ਵਿੱਚ ਭਾਗ ਲਵਾਂ। ਅਸੀਂ ਡੇਅਰੀ ਪ੍ਰਾਜੈਕਟ ਐਮ.ਡੀ.ਵੀ.ਐਲ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਨੇ ਮੇਰੇ ਨਾਲ ਹਲਕਾ ਦੇ ਕੁਝ ਘਰਾਂ ਦਾ ਦੌਰਾ ਵੀ ਕੀਤਾ, ਇਸ ਤੋਂ ਬਾਅਦ ਲੋਕ ਦਫਤਰ ਦਾ, ਜਿੱਥੇ ਮੈਂ ਸਰਜਰੀ (ਇਕ ਬੈਠਕ ਜਿਸ ਵਿਚ ਮਿੱਥੇ ਸਮੇਂ 'ਤੇ ਪਾਰਲੀਮੈਂਟ ਦੇ ਸਦੱਸ ਵਿਚਾਰ-ਵਟਾਂਦਰਾ ਕਰਦੇ ਹਨ) ਦਾ ਸੰਚਾਲਨ ਕੀਤਾ। ਉਹ ਬਾਕੀ ਦਿਨ ਉੁੱਥੇ ਰਹੇ।ਪ੍ਰੋਗਰਾਮ 6 ਹਫਤੇ ਤਕ ਪ੍ਰਸਾਰਤ ਕੀਤਾ ਗਿਆ। ਮੈਨੂੰ ਦੱਸੋ ਜੇ ਤੁਸੀਂ ਇਸਨੂੰ ਦੇਖਿਆ ਤਾਂ ਖਾਸ ਤੌਰ 'ਤੇ ਐਮ.ਡੀ.ਵੀ.ਐਲ. ਪ੍ਰਾਜੈਕਟ 'ਤੇ ਤੁਹਾਡਾ ਕੀ ਵਿਚਾਰ ਹੈ।
 
ਧੰਨਵਾਦ ਕਾਰਜਕ੍ਰਮ
ਮੁਲਾਂਪੁਰ, ਘੱਵਦੀ ਅਤੇ ਡੇਹਲੋਂ ਵਿਖੇ ਸ਼ਾਨਦਾਰ ਉਪਰਾਲੇ ਕੀਤੇ ਗਏ ਜਿਨ੍ਹਾਂ ਨੂੰ ਮੈਂ ਅਤੇ ਮਨੀਸ਼ ਤਿਵਾਰੀ, ਐਮ.ਪੀ. ਨੇ ਮਨੀਸ਼ ਨੂੰ ਵੋਟ ਪਾਉਣ ਵਾਲਿਆਂ ਦਾ ਧੰਨਵਾਦ ਕਰਨ ਲਈ ਆਯੋਜਿਤ ਕੀਤਾ। ਇਸੇ ਤਰ੍ਹਾਂ ਦੇ ਉਪਰਾਲੇ ਝੱਮਟ ਅਤੇ ਸਿਆੜ ਵਿਚ ਵੀ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨ ਲਈ ਕੀਤੇ ਗਏ ਜਿਨ੍ਹਾਂ ਨੇ ਐਮ.ਪੀ. ਸੁਖਦੇਵ ਸਿੰਘ ਲਿਬੜਾ ਨੂੰ ਸਮਰਥਨ ਦਿੱਤਾ, ਉਨ੍ਹਾਂ ਲਈ ਕੰਮ ਕੀਤਾ ਅਤੇ ਵੋਟਾਂ ਪਾਈਆਂ। (ਤਸਵੀਰਾਂ ਦੇਖੋ)
 
 
ਬਿਜਲੀ ਦੀਆਂ ਸਮੱਸਿਆਵਾਂ
ਇੱਥੇ ਬਹੁਤ ਜਿਆਦਾ ਗਰਮੀ ਹੈ।ਹਰ ਕੋਈ ਬੇਹੱਦ ਵੱਡੇ ਪਾਵਰ ਕੱਟਾਂ ਨੂੰ ਸਹਾਰ ਰਿਹਾ ਹੈ (ਨਿਸ਼ਚੇ ਹੀ ਜਿਸਦੇ ਸਿੱਟੇ ਵਜੋਂ ਪਾਣੀ ਦੀ ਵੀ ਸਮੱਸਿਆ ਬਣੀ ਹੋਈ ਹੈ)। ਜਦ ਕਿ ਇਸ ਦੇ ਦੌਰਾਨ ਸੁਖਬੀਰ ਬਾਦਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਵਿਹਾਰਕ ਸੱਚਾਈ ਤੋਂ ਬੇਪਰਵਾਹ ਵਿਦੇਸ਼ ਵਿਚ ਛੁੱਟੀ ਮਨਾ ਰਹੇ ਹਨ। ਮੈਂ ਰੋਜ਼ ਹੀ ਪੰਜਾਬ ਵਿਚ ਇਨ੍ਹਾਂ ਪਾਵਰ ਕੱਟਾਂ ਵਿਚ ਵਾਧਾ ਹੋਣ ਵਜੋਂ ਵਪਾਰ ਅਤੇ ਵਿਅਕਤੀਆਂ ਦੇ ਪ੍ਰਭਾਵਤ ਹੋਣ ਦੀਆਂ ਖਬਰਾਂ ਸੁਣ ਰਿਹਾ ਹਾਂ। ਪੰਜਾਬ ਵਿਕਸਤ ਹੋਣ ਦੇ ਯੋਗ ਨਹੀਂ ਹੋ ਸਕਦਾ ਜਦ ਤਕ ਅਸੀਂ ਇਨ੍ਹਾਂ ਸਮੱਸਿਆਵਾਂ 'ਤੇ ਕਾਬੂ ਨਹੀਂ ਪਾ ਲੈਂਦੇ। ਪਿਛਲੇ ਵਰ੍ਹੇ ਦੇ ਮੁਕਾਬਲੇ ਮੰਗ ਵਿਚ ਇਜ ਭਾਰੀ ਵਾਧਾ ਕਿਥੋਂ ਆਇਆ?
ਲੋਕਾਂ ਨੂੰ ਇੱਥੇ ਕਾਰੋਬਾਰ ਸਥਾਪਤ ਕਰਨ ਦਾ ਕੀ ਲਾਭ ਹੋ ਰਿਹਾ ਹੈ ਜਦ ਉਹ ਬੁਨਿਆਦੀ ਸੇਵਾਵਾਂ ਲਈ ਵੀ ਸਰਕਾਰ 'ਤੇ ਭਰੋਸਾ ਨਹੀਂ ਕਰ ਸਕਦੇ? ਬਹੁਤ ਹੋ ਚੁੱਕਾ, ਹੁਣ ਸਾਨੂੰ ਪੰਜਾਬ ਵਿਚ ਬਿਜਲੀ ਦੀ ਸਮੱਸਿਆ ਵਜੋਂ ਡੂੰਘਾਈ ਤਕ ਜਾਣ ਦੀ ਲੋੜ ਹੈ। ਮੈਂ ਇਸ ਸਬੰਧੀ ਰਾਸ਼ਟਰੀ ਅਖ਼ਬਾਰ ਸੰਪਾਦਕਾਂ ਨੂੰ ਪੱਤਰ ਲਿੱਖਿਆ ਜੋ ਏਸ਼ੀਅਨ ਏਜ ਅਤੇ ਦ ਟੈਲੀਗ੍ਰਾਫ ਵਿਚ ਪ੍ਰਕਾਸ਼ਿਤ ਹੋਇਆ। (ਇਸਨੂੰ ਪੜ੍ਹਣ ਲਈ ਇੱਥੇ ਕਲਿਕ ਕਰੋ)
 
ਸਮੁਦਾਏ
ਫਲੇਵਾਲ ਸੈਟੇਲਾਈਟ ਯੁਨਿਟ ਦਾ ਉਦਘਾਟਨ, ਐਮ.ਡੀ.ਵੀ.ਐਲ. ਡੇਅਰੀ ਪ੍ਰਾਜੈਕਟ ਲਈ ਇਕ ਸ਼ਾਨਦਾਰ ਅਧਾਰਸਤੰਭ ਸੀ।ਮੈਂ ਅਸਲ ਨਾਲੋਂ ਘੱਟ ਅੰਦਾਜ਼ਾ ਲਗਾਇਆ ਸੀ ਕਿ ਮਹਿਲਾ ਉੱਦਮੀ ਉਨ੍ਹਾਂ ਦੇ ਬੈਂਕ ਖਾਤੇ ਅਤੇ ਇਸ ਯੋਜਨਾ ਵਿਚ ਸ਼ਾਮਲ ਹੋਣ ਵਜੋਂ ਕਿੰਨੀਆਂ ਖੁਸ਼ ਸਨ। ਉਹ, ਉਨ੍ਹਾਂ ਦੇ ਪਰਿਵਾਰ ਅਤੇ ਐਮ.ਡੀ.ਵੀ.ਐਲ. ਦੀ ਟੀਮ ਪਹਿਲੇ 50 ਮਹਿਲਾ ਉੱਦਮੀਆਂ ਦੇ ਜਾਨਵਰਾਂ ਦੇ ਨਾਲ ਉਦਘਾਟਨ ਵਿਚ ਆਏ। ਮੁੱਖ ਮਹਿਮਾਨ ਸ਼੍ਰੀ ਰਾਜੂ ਪਰਮਾਰ, ਜੋ ਗੁਜਰਾਤ ਵੱਲੋਂ ਰਾਜ ਸਭਾ ਦੇ ਐਮ.ਪੀ. ਰਹਿ ਚੁੱਕੇ ਹਨ, ਵੀ ਇਸ ਵਿਚ ਸ਼ਾਮਲ ਹੋਏ। ਮਹਿਲਾ ਉੱਦਮੀਆਂ ਨੇ ਤੁਰੰਤ ਹੀ ਸ਼ਾਨਦਾਰ ਅਤੇ ਬਲਪੂਰਵਕ ਸ਼ੁਰੂਆਤ ਕੀਤੀ। ਇਸ ਸੁਪਨੇ ਨੂੰ ਸਫਲਤਾਪੂਰਵਕ ਸਾਕਾਰ ਹੁੰਦਿਆਂ ਵੇਖਣਾ ਬਹੁਤ ਉਤੇਜਨਾ ਭਰਿਆ ਸੀ।(ਤਸਵੀਰਾਂ ਦੇਖੋ)
 
 
ਵਿਧਾਨ ਸਭਾ
ਵਿਧਾਨ ਸਭਾ ਵਿਚ ਬਜਟ ਸੱਤਰ ਮੌਜੂਦਾ ਤੌਰ 'ਤੇ ਜਾਰੀ ਹੈ ਅਤੇ ਮੈਂ ਉੱਥੇ ਹਾਜ਼ਰੀ ਦਿਆਂਗਾ। ਮੈਂ 7 ਸੁਆਲ ਭੇਜੇ ਅਤੇ ਅਜੇ ਤਕ ਉਨ੍ਹਾਂ ਵਿਚੋਂ ਇਕ ਹੀ ਮੰਜ਼ੂਰ ਹੋਇਆ ਹੈ।ਦੇਖਣ ਵਾਲੀ ਗੱਲ ਇਹ ਹੈ ਕਿ ਹੋਰ ਕਿੰਨੇ ਮੰਜ਼ੂਰ ਕੀਤੇ ਜਾਣਗੇ। ਜੇ ਪਿਛਲੇ ਰਿਕਾਰਡ ਦੇ ਮੁਤਾਬਕ ਚਲਿਆ ਜਾਵੇ, ਯਕੀਨ ਦੁਆਉਦਾ ਹਾਂ ਕਿ ਮੇਰੇ ਕੁਝ ਸੁਆਲਾਂ ਨੂੰ ਨਾਮੰਜ਼ੂਰ ਕਰ ਦਿੱਤਾ ਜਾਵੇਗਾ।
 
ਸਿੱਖਿਆ
ਅੰਗ੍ਰੇਜ਼ੀ ਭਾਸ਼ਾ ਦੇ ਸਾਡੇ ਸਵੈਸੇਵੀ ਬਸ ਕੁਝ ਹੀ ਹਫਤਿਆਂ ਵਿਚ ਆਉਣ ਵਾਲੇ ਹਨ। ਅਗਲੀ ਵਾਰ ਮੈਂ ਉਨ੍ਹਾਂ ਦੇ ਵਿਕਾਸ 'ਤੇ ਤੁਹਾਨੂੰ ਜਾਣਕਾਰੀ ਦਿਆਂਗਾ। ਨਾਰੰਗਵਾਲ ਕਾਲਜ ਵਿਚ ਮੌਜੂਦਾ ਤੌਰ 'ਤੇ ਗਰਮੀ ਦੀਆਂ ਛੁੱਟੀਆਂ ਚਲ ਰਹੀਆਂ ਹਨ ਪਰ ਜੇ ਇਸ ਵਰ੍ਹੇ ਦੇ ਦੌਰਾਨ ਉਨ੍ਹਾਂ ਦੀ ਸਫਲਤਾ ਵੱਲ ਦੇਖਿਆਂ ਜਾਵੇ, ਜਦੋਂ ਇਹ ਗਰਮੀ ਦੀ ਛੁੱਟੀਆਂ ਤੋਂ ਬਾਅਦ ਤਰੋ ਤਾਜ਼ਾ ਹੋ ਕੇ ਆਉਂਦੇ ਹਨ ਤਾਂ ਅਸੀਂ ਇਨ੍ਹਾਂ ਉਤਸੁਕ ਅਤੇ ਚੁਸਤ ਨੌਜਵਾਨਾਂ ਅਤੇ ਸਟਾਫ ਤੋਂ ਇਕ ਵੱਡੀ ਸਫਲਤਾ ਦੀ ਉਮੀਦ ਕਰ ਸਕਦੇ ਹਾਂ। ਬੀਤੇ ਪਿਛਲੇ ਵਰ੍ਹੇ ਇਨ੍ਹਾਂ ਨੇ ਕਬੱਡੀ, ਕਾਆਕਿੰਗ, ਬੈਡਮਿੰਟਨ, ਬਾਸਕਟਬਾਲ, ਐਥਲੇਟਿਕਸ ਅਤੇ ਕੁਸ਼ਤੀ ਸਮੇਤ ਪੰਜਾਬ ਯੂਨਿਵਰਸਿਟੀ ਦੀਆਂ ਕਈ ਪ੍ਰਤੀਯੋਗਤਾਵਾਂ ਵਿਚ ਭਾਰੀ ਸੰਖਿਆਂ ਵਿਚ ਖੇਡਾਂ ਸਬੰਧੀ ਮੈਡਲ ਜਿੱਤੇ। (ਤਸਵੀਰਾਂ ਦੇਖੋ) ਜੇ ਤੁਸੀਂ ਸਾਡੇ ਸਮਰਥਨ ਲਈ ਨਾਰੰਗਵਾਲ ਕਾਲਿਜ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਜਾਂ ਸਾਨੂੰ ਖੇਤਰ ਦੇ ਹੋਰ ਵਿਦਿਆਰਥੀਆਂ ਨਾਲ ਮਿਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ info@qilaraipur.org 'ਤੇ ਸੰਪਰਕ ਕਰ ਸਕਦੇ ਹੋ।
 
ਸੀ.ਐਚ.ਕੇ.ਐਮ. - ਸਰਟੀਫਿਕੇਟ ਇਨ ਹੋਸਪਿਟੈਲਿਟੀ ਕਿਚਨ ਮੈਨੇਜਮੈਂਟ
ਸਾਡੇ ਸੀ.ਐਚ.ਕੇ. ਐਮ. ਦੇ ਕੁੜੀਆਂ ਦੇ ਬੈਚ ਨੇ ਹਾਲ ਹੀ ਟੀਵੀ ਦੇ ਇਕ ਕੁੱਕਰੀ ਸ਼ੋ ਲਈ ਆਡੀਸ਼ਨ ਦਿੱਤੇ: ਪ੍ਰੋਡਿਊਸਰ ਅਤੇ ਇਨ੍ਹਾਂ ਦੀ ਟੋਲੀ ਕੁੜੀਆਂ ਨੂੰ ਮਿਲੀ ਜਦੋਂ ਪੰਜਾਬੀ ਟੀਵੀ ਲਈ ਮੈਜਿਸਟਿਕ ਪਾਰਕ ਪਲਾਜ਼ਾ ਵਿਖੇ ਇਕ ਕੁੱਕਰੀ ਪ੍ਰੋਗਰਾਮ "ਕਰੀਜ਼ ਐਂਡ ਜਰਨੀਜ਼" ਪ੍ਰਸਾਰਤ ਕੀਤਾ ਗਿਆ, ਅਤੇ ਉਨ੍ਹਾਂ ਨੇ ਗੌਰ ਕੀਤਾ ਕਿ ਕੁੜੀਆਂ ਨੇ ਬਹੁਤ ਚੰਗੀ ਤਰ੍ਹਾਂ ਇਸਨੂੰ ਪ੍ਰਸਤੁਤ ਕੀਤਾ ਅਤੇ ਉਨ੍ਹਾਂ ਨੂੰ ਭੋਜਨ ਬਣਾਉਣ ਦੀ ਚੰਗੀ ਜਾਣਕਾਰੀ ਹੈ ਅਤੇ ਇਸ ਵਜੋਂ ਅੱਗੋਂ ਭਵਿੱਖ ਦੇ ਸੰਭਾਵੀ ਆਡੀਸ਼ਨ ਵਿਚ ਹਿੱਸਾ ਲੈ ਸਕਦੀਆਂ ਹਨ।(ਤਸਵੀਰਾਂ ਦੇਖੋ)। ਅਸੀਂ ਮੈਜਿਸਟਿਕ ਪਾਰਕ ਪਲਾਜ਼ਾ ਵਿਖੇ ਉਨ੍ਹਾਂ ਦੀ ਸਿਖਲਾਈ ਦਾ ਇਕ ਮਹੀਨਾ ਹੋਰ ਵਧਾ ਦਿੱਤਾ। ਇਸ ਦੌਰਾਨ 15 ਮੁੰਡਿਆਂ ਨੂੰ ਭਾਰਤ ਵਿਚ ਸਰੋਵਰ ਸੰਪੱਤੀਆਂ ਵਿਚ ਸਿੱਖਿਅਕ ਦੇ ਰੂਪ ਵਿਚ ਚੁਣ ਲਿਆ ਗਿਆ: ਇਹ ਉਨ੍ਹਾਂ ਲਈ ਉਦਯੋਗ ਬਾਰੇ ਸਿੱਖਣ ਅਤੇ ਆਪਣੀ ਮੁਹਾਰਤਾਂ ਦਾ ਨਿਰਮਾਣ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ।
6 ਵਾਂ ਬੈਚ ਜੁਲਾਈ ਵਿਚ ਸ਼ੁਰੂ ਹੋਣ ਵਾਲੀ 6 ਮਹੀਨਿਆਂ ਦੀ ਆਈ.ਟੀ. ਸਿਖਲਾਈ ਲਈ ਸ਼ੁਰੂ ਹੋਵੇਗਾ। ਸਾਡਾ ਮੰਨਣਾ ਹੈ ਕਿ ਆਧੁਨਿਕ ਹੋਟਲ ਸੰਪੱਤੀ ਵਿਚ ਹਰ ਕਿਸੇ ਨੂੰ ਆਈ.ਟੀ. ਦੇ ਸਿਖਰ 'ਤੇ ਹੋਣ ਦੀ ਲੋੜ ਹੈ। ਅਸੀਂ ਇਹ ਸੂਚਿਤ ਕਰਦੇ ਹੋਏ ਵੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਹੁਣ ਤਕ ਹਲਕੇ ਦੇ 4 ਮੁੰਡਿਆਂ ਨੂੰ ਯੂ.ਕੇ. ਲਈ ਇਕ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰਦਾਨ ਕੀਤਾ ਗਿਆ ਹੈ ਜਿਸ ਦੌਰਾਨ ਉਹ ਉਸ ਦੇਸ਼ ਬਾਰੇ ਜਾਣਨਗੇ ਅਤੇ ਆਪਣੇ ਦੌਰੇ 'ਤੇ ਖਰਚ ਕੀਤੇ ਧਨ ਵਜੋਂ ਉੱਥੇ ਕੰਮ ਕਰਣਗੇ। "ਕੰਾਨੂਨੀ ਤਰੀਕਾ ਹੀ ਇਕ ਮਾਤਰ ਤਰੀਕਾ ਹੈ" ਇਕ ਅਜਿਹਾ ਅਭਿਆਨ ਹੈ ਜਿਸ ਵਿਚ ਮੇਰਾ ਦਰਿੜ੍ਹ ਵਿਸ਼ਵਾਸ ਹੈ, ਅਤੇ ਇਹ ਦੇਖਣ ਵਿਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਇਸਦੀ ਸਹੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਫਲਤਾ ਇਨ੍ਹਾਂ ਨੌਜਵਾਨਾਂ ਤੋਂ ਕਿਵੇਂ ਦੂਰ ਰਹਿ ਸਕਦੀ ਹੈ।
 
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ੍ਹੋ   ਮੇਰੀ ਸ਼ਮੂਲੀਅਤਾਂ ਪੜ੍ਹੋ   ਮੇਰੇ ਵੀਡਿਓ ਦੇਖੋ   ਮੇਰੀ ਵੈਬਸਾਈਟ 'ਤੇ ਜਾਓ

ਦਫਤਰ: +91 161 301 1330
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org
ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ।
ਜੱਸੀ ਖੰਗੂੜਾ ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ, ਐਨ.ਆਰ.ਆਈ. ਤਾਲਮੇਲ ਪ੍ਰਬੰਧਕ
+91 98761 97761 ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ +44 751 529 8840
  ਈਮੇਲ: info@qilaraipur.org, ਟੈਲੀਫੋਨ: +91 161 4378030