|
|
| ਜੱਸੀ ਵੱਲੋਂ ਸੰਦੇਸ਼..... |
| ਸਾਡੇ ਨਵੇਂ ਈ-ਨਿਊਜ਼ਲੈਟਰ ਵਿਚ ਤੁਹਾਡਾ ਸੁਆਗਤ! ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਬਹੁਤਿਆਂ ਕੋਲ ਨਿਯਮਿਤ ਤੌਰ 'ਤੇ ਸਾਡੀ ਵੈਬਸਾਈਟ www.qilaraipur.org 'ਤੇ ਜਾਣ ਦਾ ਸਮਾਂ ਨਹੀਂ, ਇਸਲਈ ਸਾਰਿਆਂ ਨੂੰ ਮਹੀਨੇ ਵਾਰ ਇਕ ਰੈਪ ਮੁਹਈਆ ਕੀਤਾ ਜਾਵੇਗਾ ਜਿਸ ਵਿਚ ਸਾਰਾ ਵੇਰਵਾ ਸ਼ਾਮਲ ਹੋਵੇਗਾ ਕਿ ਸਾਡੇ ਇਲਾਕੇ ਦੇ ਵਿਚ ਅਤੇ ਆਸ-ਪਾਸ ਕੀ ਹੋ ਰਿਹਾ ਹੈ। ਅਸੀਂ ਇਸ ਨੂੰ ਆਮ ਤੌਰ 'ਤੇ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਭੇਜਾਂਗੇ। ਹਮੇਸ਼ਾ ਵਾਂਗ, ਤੁਹਾਡੇ ਵੱਲੋਂ ਪਰਤੀ ਸੂਚਨਾ (ਫੀਡਬੈਕ) ਦੀ ਸ਼ਲਾਘਾ ਕੀਤੀ ਜਾਵੇਗੀ ਅਤੇ ਮੈਂ ਤੁਹਾਡੇ ਵੱਲੋਂ ਤੁਹਾਡੇ ਖੁੱਲੇ ਅਤੇ ਬੇਬਾਕ ਵਿਚਾਰ ਸੁਣਨਾ ਪਸੰਦ ਕਰਾਂਗਾ। |
| |
|
|
| ਚੋਣਾਂ |
| ਕਿਸੇ ਨਾ ਕਿਸੇ ਤਰ੍ਹਾਂ ਇਹ ਉੱਚਿਤ ਮਹਿਸੂਸ ਹੁੰਦਾ ਹੈ ਕਿ ਈ-ਨਿਊਜ਼ਲੈਟਰ, ਐਮ ਪੀ ਸ਼੍ਰੀ ਮਨੀਸ਼ ਤਿਵਾਰੀ, ਅਤੇ ਐਮ ਪੀ ਸ. ਸੁਖਦੇਵ ਸਿੰਘ ਲਿਬਰਾ ਦੀ ਚੋਣਾਂ ਵਿਚੋਂ ਹੋਈ ਜਿੱਤ ਉੱਤੇ ਮੁਬਾਰਕ-ਬਾਦ ਦੇਣ ਨਾਲ ਸੁਰੂ ਹੋ ਰਿਹਾ ਹੈ। ਅਸੀਂ ਕਾਂਗਰਸ ਦੇ ਸ਼ਾਨਦਾਰ ਨਤੀਜਿਆਂ ਤੋਂ ਬਹੁਤ ਖੁਸ਼ ਹਾਂ ਜੋ ਇਸ ਪ੍ਰੀਖਿਆ ਦੀ ਘੜੀ ਵਿਚ ਭਾਰਤ ਨੂੰ ਅੱਗੇ ਵੱਧਣ ਦੇ ਯੋਗ ਬਣਾਉਣਗੇ। ਅਸੀਂ ਵੋਟਰਾਂ ਦੀ ਭਾਰੀ ਮਾਤਰਾ ਵਿਚ ਹਾਜ਼ਰੀ ਤੋਂ ਅਤੇ ਇਲੈਕਸ਼ਨ ਕਮੀਸ਼ਨ ਦੇ ਸਮੱਸਿਆਵਾਂ ਨਾਲ ਨਿਪਟਣ ਦੇ ਤਰੀਕੇ ਤੋਂ ਵੀ ਕਾਫੀ ਪ੍ਰਭਾਵਿਤ ਹਾਂ ਜੋ ਵੋਟ ਵਾਲੇ ਦਿਨ ਅਜਿਹੀ ਈਮਾਨਦਾਰੀ ਅਤੇ ਤੇਜ਼ੀ ਨਾਲ ਅੱਗੇ ਆਏ। |
ਸਾਰੀਆਂ ਗੱਲਾਂ 'ਚੋਂ ਸਭ ਤੋਂ ਪਹਿਲਾਂ ਜੋ ਮੈਂ ਨਤੀਜੇ ਵਾਲੇ ਦਿਨ ਗੌਰ ਕੀਤਾ ਉਹ ਇਹ ਸੀ, ਪੂਰਨ ਤੌਰ 'ਤੇ ਹੁੱਲਾਸ ਦੀ ਭਾਵਨਾ ਅਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ (ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਲੁਧਿਆਣੇ ਵਿਚ ਇੱਥੇ ਇਕ ਪੱਤਰਕਾਰ ਸੰਮੇਲਨ ਸਮਬੋਦਨ ਕੀਤਾ ਸੀ) ਨੇ ਵਿਆਪਕ ਤੌਰ 'ਤੇ ਦੇਸ਼ ਦੇ ਭਰੋਸੇ ਨੂੰ ਉਤਸ਼ਾਹਤ ਕੀਤਾ। 16 ਮਈ ਨੂੰ ਬਹੁਤ ਸਾਰੇ ਲੋਕ ਇੱਥੇ ਮੈਜਸਟਿਕ ਪਾਰਕ ਪਲਾਜ਼ਾ ਵਿਚ ਇਕੱਤਰ ਹੋਏ (ਤਸਵੀਰ ਦੇਖੋ), ਉਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਉਹ ਇਸ ਗੱਲ ਵਜੋਂ ਕਿੰਨੇ ਖੁਸ਼ ਅਤੇ ਪਰੇਸ਼ਾਨੀ ਤੋਂ ਮੁਕਤ ਸਨ ਕਿ ਲੋਕਾਂ ਨੇ ਸਮਝ ਲਿਆ ਕਿ ਚੰਗੀ ਅਗਵਾਈ ਨਾਲ ਸਾਰਿਆਂ ਨੂੰ ਫਾਇਦਾ ਹੁੰਦਾ ਹੈ, ਅਤੇ ਉਨ੍ਹਾਂ ਨੇ ਭੇਦਭਾਵ ਅਤੇ ਧਰਮ ਦੀ ਆੜ ਵਿਚ ਰਾਜਨੀਤੀ ਕਰਨ ਵਾਲਿਆਂ ਦੇ ਖਿਲਾਫ ਵੋਟ ਪਾ ਕੇ ਆਪਣਾ ਨਿਰਣਾ ਦਿੱਤਾ।
|
 |
| |
|
|
| ਲਤਾਲਾ ਰੈਲੀ |
9 ਮਈ ਨੂੰ ਸਾਡੀ ਲਤਾਲਾ ਵਿਖੇ ਹੋਈ ਰੈਲੀ ਬਹੁਤ ਹੀ ਸਫਲ ਰੈਲੀ ਸੀ। ਇਹ ਸਾਡੇ ਖੇਤਰ ਵਿਚ ਚੁਣਾਵੀ ਅੰਦੋਲਨ ਦੀ ਇਕ ਵੱਡੀ ਰੈਲੀ ਸੀ। ਪੰਜਾਬ ਦੇ ਸਾਰੇ ਮੁੱਖ ਕਾਂਗਰਸੀ ਸਦੱਸ ਇਸ ਵਿਚ ਮੌਜੂਦ ਸਨ: ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਸ਼੍ਰੀ ਲਾਲ ਸਿੰਗ, ਸ਼੍ਰੀ ਮਨੀਸ ਤਿਵਾਰੀ,ਸ.ਸੁਖਦੇਵ ਸਿੰਘ ਲਿਬਰਾ, ਇਨ੍ਹਾਂ ਸਾਰਿਆਂ ਨੇ ਇਕ ਵੱਡੀ ਇਕਠ ਨੂੰ ਸੰਬੋਧਤ ਕੀਤਾ ਅਤੇ ਫਤਿਹਗੜ੍ਹ ਸਾਹਿਬ ਅਤੇ ਲੁਧਿਆਣੇ ਵਿਚ ਤਰੱਕੀ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੀ ਜਿੱਤ ਦੀ ਲੋੜ 'ਤੇ ਜੋਰ ਦਿੱਤਾ।
ਹੋਰ ਤਸਵੀਰਾਂ ਲਈ ਇੱਥੇ ਕਲਿਕ ਕਰੋ। |
 |
| |
|
|
| ਹਲਕਾ ਦਫਤਰ ਵਿਚ ਉਡੀਕ ਕਰਨ ਦੀ ਥਾਂ |
ਅਸੀਂ ਭਾਸ਼ਨ ਅਤੇ ਮੁੱਖ ਉਪਰਾਲਿਆਂ ਦੀ ਵੀਡਿਓ ਪੇਸ਼ਕਸ਼ ਵਜੋਂ ਹਲਕਾ ਦਫਤਰ ਵਿਚ ਮਹਿਮਾਨਾਂ ਲਈ ਉਡੀਕ ਕਰਨ ਦੀ ਥਾਂ 'ਤੇ ਤਾਜ਼ਾ ਮਹੌਲ ਸਥਾਪਤ ਕੀਤਾ ਹੈ। ਸਾਡੇ ਮਹਿਮਾਨ ਨਿਸ਼ਚਤ ਤੌਰ 'ਤੇ ਤਾਜ਼ਾ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਆਨੰਦਤ ਮਹਿਸੂਸ ਕਰਦੇ ਹਨ ਅਤੇ ਇਹ ਵੀਡਿਓ ਬਹੁਤ ਹਿੱਟ ਸਾਬਤ ਹੋਏ ਹਨ!
ਗੁੱਜਰਵਾਲ ਤੋਂ ਆਏ ਸਾਡੇ ਇਕ ਮਹਿਮਾਨ ਨੇ ਕਿਹਾ, "ਮੈਨੂੰ ਹੋਰ ਜਿਆਦਾ ਉਡੀਕ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ- ਵੀਡਿਓ ਦੇਖਣਾ ਬਹੁਤ ਦਿਲਚਸਪ ਹੈ"। |
 |
| |
|
|
| ਵਿਧਾਨ ਸਭਾ |
ਬਦਕਿਸਮਤੀ ਨਾਲ, ਕਈ ਅਜਿਹੇ ਸੁਆਲ ਜੋ ਮੈਂ ਵਿਧਾਨ ਸਭਾ ਤੋਂ ਪੁੱਛਣਾ ਚਾਹੁੰਦਾ ਸੀ, ਰੱਦ ਕਰ ਦਿੱਤ ਗਏ। ਇਸ ਤੋਂ ਇਲਾਵਾ, ਮੈਂ ਆਪਣੇ ਉਨ੍ਹਾਂ ਸੁਆਲਾਂ ਦੇ ਜੁਆਬ ਲੈਣ ਲਈ 'ਜਾਣਕਾਰੀ ਲੈਣ ਦਾ ਅਧਿਕਾਰ' 'ਤੇ ਅਰਜ਼ੀ ਦਿੱਤੀ ਸੀ ਜਿਸ ਵਿਚ ਮੈਂ ਬਾਦਲ ਸਰਕਾਰ ਤੋਂ ਉਨ੍ਹਾਂ ਦੁਆਰਾ ਮੁੱਦਿਆਂ ਨੂੰ ਨਿਪਟਾਨ ਦੇ ਢੰਗਾਂ ਬਾਰੇ ਪੁੱਛਣਾ ਚਾਹੁੰਦਾ ਸੀ ਜਿਸ ਵਜੋਂ ਅਸੀਂ ਸਾਰੇ ਪ੍ਰਭਾਵਿਤ ਹੋਏ ਹਾਂ। ਮੇਰੀ ਇਸ ਸਬੰਧੀ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਮੈਂ ਅਜਿਹਿਆਂ ਮੁੱਦਿਆਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਆਰ ਟੀ ਆਈ ਧਾਰਾ ਦੀ ਵਰਤੋਂ ਕਰਨਾ ਜਾਰੀ ਰਖਾਂਗਾ ਜਿਨ੍ਹਾਂ ਵਜੋਂ ਅਸੀਂ ਸਾਰੇ ਪ੍ਰਭਾਵਿਤ ਹੋਏ ਹਾਂ। ਤੁਸੀਂ
ਤੁਸੀਂ ਇੱਥੇ ਕਲਿਕ ਕਰਕੇ ਉਨ੍ਹਾਂ ਸੁਆਲਾਂ ਦੀ ਸੂਚੀ ਦੇਖ ਸਕਦੇ ਹੋ ਜੋ ਮੈਂ ਪੁੱਛਣਾ ਚਾਹੁੰਦਾ ਸੀ, ਪਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। |
 |
| |
|
|
| ਐਨ ਆਰ ਆਈ ਖਬਰਾਂ |
ਚੋਣਾਂ ਨੇ ਕਈ ਨਵੇਂ ਅਤੇ ਪੁਰਾਣੇ ਐਨ ਆਰ ਆਈ ਸਮਰਥਕਾਂ ਨੂੰ ਦੇਖਿਆ ਹੈ। ਹਮੇਸ਼ਾ ਵਾਂਗ ਉਨ੍ਹਾਂ ਨਾਲ ਗੱਲਬਾਤ ਕਰਨਾ ਜਾਣਕਾਰੀ ਤੋਂ ਭਰਪੂਰ ਅਤੇ ਰੋਮਾਂਚਕ ਰਿਹਾ ਹੈ। ਗੈਰੀ ਗਰੇਵਾਲ, ਭੁਪਿੰਦਰ ਸਿੱਧੂ, ਮਨੀ ਸਿੱਧੂ, ਕਮਲ ਖੰਗੂੜਾ, ਬਲਬੀਰ ਸੇਖੋਂ ਵਰਗੇ ਲੋਕਾਂ ਦੇ ਅਥਾਹ ਸਮਰਥਨ ਨੇ ਨਿਸ਼ਚਤ ਤੌਰ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਅਸੀਂ ਆਸ਼ਾ ਕਰਦੇ ਹਾਂ ਕਿ ਆਖਰਕਾਰ ਭਾਰਤ ਦੇ ਰਾਜਨੀਤਕ ਖੇਤਰ ਵਿਚ ਵਧੇਰੇ ਐਨ ਆਰ ਆਈ ਸ਼ਾਮਲ ਹੋਣਗੇ ਅਤੇ ਪੰਜਾਬ ਦੀ ਤਰੱਕੀ ਵਿਚ ਵਾਧਾ ਕਰਨ ਵਿਚ ਸਹਿਯੋਗ ਦੇਣਗੇ।
ਐਨ ਆਰ ਆਈ ਭਰਾਵਾਂ ਲਈ ਇਨਸਾਫ (Justice for NRI's) ਅਜੇ ਤਕ ਵੀ ਇਕ ਮੁੱਖ ਪਲੇਟਫਾਰਮ ਹੈ।
|
 |
ਮੈਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਚੁਣਾਵੀ ਅੰਦੋਲਨ ਨੂੰ ਵਧਾ ਦੇਣ ਲਈ ਮੈਜਸਟਿਕ ਪਾਰਕ ਪਲਾਜ਼ਾ ਹੋਟਲ ਵੱਲੋਂ ਪ੍ਰਮੁੱਖ ਤੌਰ 'ਤੇ ਪ੍ਰਚਾਰ (ਪੋਸਟਰ ਅਤੇ ਬੈਨਰ ਲਗਾਉਣ ਦੁਆਰਾ) ਕੀਤਾ ਗਿਆ (ਤਸਵੀਰ ਦੇਖੋ) । ਬਹੁਤੇ ਐਨ ਆਰ ਆਈ ਜਾਂ ਤੇ ਸਮੱਸ਼ਿਆਵਾਂ ਨਾਲ ਅਤੇ ਜਾਂ ਇਸ ਬਾਰੇ ਹੋਰ ਪੁੱਛਣ ਲਈ ਆਉਂਦੇ ਹਨ। ਆਸ਼ਾ ਕਰਦੇ ਹਾਂ ਕਿ ਲੰਮੇ ਸਮੇਂ ਤਕ ਜਾਰੀ ਰਹੇ!
ਅਸੀਂ ਉਨ੍ਹਾਂ ਐਨ ਆਰ ਆਈ ਭਰਾਵਾਂ ਲਈ ਸਮੱਸਿਆਵਾਂ ਦਾ ਨਿਰਾਕਰਨ ਕਰਨ ਵਿਚ ਯੋਗਦਾਨ ਦੇ ਕੇ ਵੀ ਬਹੁਤ ਖੁਸ਼ ਹਾਂ ਜਿਨ੍ਹਾਂ ਨੂੰ ਪਰਿਵਾਰਕ ਸੰਪਤੀ ਨੂੰ ਵੇਚਣ ਸਬੰਧੀ, ਅਤੇ ਖਰੀਦਾਰਾਂ ਦੁਆਰਾ ਜਬਰਦਸਤੀ ਵਸੂਲੀ ਗਈ ਸੰਪਤੀ ਸਬੰਧੀ ਸਮੱਸਿਆਵਾਂ ਸਨ। ਹਲਕਾ ਦਫਤਰ ਨੇ ਅਜਿਹੇ ਕੰਨੂਨੀ ਵਸੀਲਿਆਂ ਰਾਹੀਂ ਉਨ੍ਹਾਂ ਨੂੰ ਸਹੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਿਨ੍ਹਾਂ ਨੇ ਉਸ ਨੂੰ ਐਸ ਡੀ ਐਮ ਨਾਲ ਮਿਲਾਇਆ। ਅਸੀਂ ਇਹ ਸੂਚਨਾ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਜਿਸ ਮਾਮਲੇ ਵਿਚ ਐਨ ਆਰ ਆਈ ਸ਼ਾਮਲ ਸਨ ਉਹ ਉਨ੍ਹਾਂ ਦੇ ਪੱਖ ਵਿਚ ਸੁਲਝ ਚੁੱਕਾ ਹੈ। |
| |
|
|
| ਮਹੀਨੇ ਦੀ ਮੀਡਿਆ ਕਵਰੇਜ |
ਇਸ ਮਹੀਨੇ ਦੀ ਮੁੱਖ ਖਬਰ ਇੱਥੇ ਪਾਰਕ ਪਲਾਜ਼ਾ ਵਿਚ ਹੋਇਆ ਪ੍ਰਧਾਨ ਮੰਤਰੀ, ਡਾਕਟਰ ਮਨਮੋਹਨ ਸਿੰਘ ਨਾਲ ਪੱਤਰਕਾਰ ਸੰਮੇਲਨ ਸੀ ਜਿਸ ਵਿਚ ਉਨ੍ਹਾਂ ਨੇ ਵੋਟਰਾਂ ਨੂੰ ਇਹ ਕਹਿੰਦੇ ਹੋਏ ਚੋਣ ਮੁਹਿੰਮ ਨੂੰ ਖਤਮ ਕੀਤਾ, " ਸ਼੍ਰੀ ਮਨੀਸ਼ ਤਿਵਾਰੀ ਲਈ ਵੋਟ ਪਾਉਣਾ ਮੇਰੇ ਲਈ ਵੋਟ ਪਾਉਣਾ ਹੈ।"
ਪਾਰਕ ਪਲਾਜ਼ਾ ਦੀ ਟੀਮ ਅਤੇ ਹਲਕਾ ਦੀ ਟੀਮ ਨੇ ਇਹ ਸਾਰੀ ਵਿਵਸਥਾ ਬਿਨਾ ਕਿਸੇ ਅੜਿੱਕੇ ਤੋਂ ਕਰਨ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ ਅਤੇ ਇਸ ਪੱਤਰਕਾਰ ਸੰਮੇਲਨ ਦਾ ਮੀਡਿਆ ਦੁਆਰਾ ਸਿੱਦਾ (LIVE) ਪ੍ਰਸਾਰਨ ਕੀਤਾ ਗਿਆ।
ਇਸ ਪੱਤਰਕਾਰ ਸੰਮੇਲਨ ਵਿਚ ਹੋਰ ਕੀ ਕੁਝ ਹੋਇਆ, ਇਸ ਬਾਰੇ ਜਾਣਨ ਲਈ ਸਾਡੀ ਵੈਬਸਾਈਟ www.qilaraipur.org ਦੇ ਹੋਮਹੇਜ਼ 'ਤੇ ਜਾਓ ਅਤੇ ਹਲਕਾ, ਚੋਣਾਂ ਜਾਂ ਐਨ ਆਰ ਆਈ ਸਮਾਚਾਰ ਵਿਭਾਗ 'ਤੇ ਕਲਿਕ ਕਰੋ।
ਸਾਡੇ ਵਿਚੋਂ ਕਈਆਂ ਨੂੰ ਡਾ. ਮਨਮੋਹਨ ਸਿੰਘ ਨਾਲ ਮਿਲਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਇਆ (ਤਸਵੀਰਾਂ ਦੇਖੋ) ਅਤੇ ਨੇੜਲੇ ਭਵਿੱਖ ਵਿਚ ਅਜਿਹਾ ਫੇਰ ਤੋਂ ਹੋਣ ਦੀ ਉਮੀਦ ਕੀਤੀ ਜਾਂਦੀ ਹੈ।
|
 |
 |
| |
|
|
| ਸਮੁਦਾਏ |
ਮੈਕਰੋ ਡੇਅਰੀ ਵੈਂਚਰ, ਪਿੰਡਾਂ ਦੀ ਖੇਤੀ ਵਿਚ ਸੁਧਾਰ ਲਿਆਉਣ ਵਜੋਂ ਇਕ ਲਾਜਵਾਬ ਪ੍ਰਾਜੈਕਟ ਹੈ। ਇਹ ਇਕ ਉੱਘੜਵਾਂ ਅਤੇ ਸ਼ਾਨਦਾਰ ਪ੍ਰਾਜੈਕਟ ਹੈ ਜੋ ਡੇਅਰੀ ਉੱਦਯੋਗ, ਅਤੇ ਸਥਾਨਕ ਪੇਂਡੂ ਅਰਥ ਵਿਵਸਥਾ ਵਿਚ ਤਬਦੀਲੀ ਲਿਆ ਸਕਦਾ ਹੈ। ਮਈ ਵਿਚ ਸਾਡੇ ਸੈਂਟਰਲ ਐਨੀਮਲ ਯੁਨਿਟ ਵਿਚ ਪਹਿਲੀ ਵਾਰ ਗਊਆਂ ਨੂੰ ਖੁਸ਼ੀ-ਖੁਸ਼ੀ ਸਥਾਪਤ ਕੀਤਾ ਗਿਆ ਅਤੇ 28 ਜੂੰਨ ਨੂੰ, ਅਸੀ ਫੈਲੇਵਾਲ, ਸ਼ਾਹਪੁਰ ਅਤੇ ਨੰਗਲ ਖੁਰਦ ਦੇ ਪਿੰਡਾਂ 'ਚੋਂ ਔਰਤਾਂ ਦੇ ਸਵੈ ਮਦਦ ਸਮੂਹਾਂ ਦੇ ਨਾਲ ਪਹਿਲਾ ਸੈਟਾਲਾਈਟ ਯੁਨਿਟ ਸ਼ੁਰੂ ਕਰਾਂਗੇ।
|
 |
|
 |
ਐਮਡੀਵੀਐਲ ਲਤਾਲਾ ਸੈਂਟਰਲ ਯੁਨਿਟ
ਵਖੇ ਨਿਰਮਾਣ ਹੇਠ ਨਵੇਂ ਸ਼ੈੱਡ |
|
ਬਰੂੰਡੀ ਪਿੰਡ ਵਿਚ 3ਜੇ ਐਮਡੀਵੀਐਲ
ਸੈਟਾਲਾਈਟ ਯੁਨਿਟ ਵਿਖੇ ਨਿਰਮਾਣ ਸ਼ੁਰੂ |
|
ਸਾਡੇ ਸਟਾਫ ਵਿਚ ਪਸ਼ੂ ਕਿਰਸਾਨੀ ਦਾ ਇਕ ਨਵਾ ਨਿਰਦੇਸ਼ਕ ਅਤੇ ਇਕ ਨਵਾਂ ਸੀ ਓ ਓ ਹਨ ਅਤੇ ਦੋਵੇਂ ਹੀ ਇਸ ਪ੍ਰਾਜੈਕਟ ਨੂੰ ਸਫਲਤਾ ਵਲ ਅੱਗੇ ਲੈ ਕੇ ਜਾਣ ਲਈ ਸਖਤ ਮਿਹਨਤ ਕਰ ਰਹੇ ਹਨ (ਇੱਥੇ ਦੇਖੋ)। ਸਾਡੇ ਕਾਰਪੋਰੇਟ ਸਮਾਜਕ ਜਿੰਮੇਵਾਰੀ (Corporate Social Responsibility) ਦੀ ਨਿਰਦੇਸ਼ਕ ਡਾ. ਰੇਨੂੰ ਸੁਰੀ ਮਹਿਲਾ ਉੱਦਮੀਆਂ ਦੇ ਸ਼ੁਰੂਆਤੀ ਬੈਚ ਨੂੰ ਚੁਣਨ ਲਈ ਅਤੇ ਉਨ੍ਹਾਂ ਦੀ ਸੇਹਤ ਜਾਂਚ ਕਰਵਾਉਣ ਲਈ ਸਥਾਨਕ ਮਹਿਲਾਵਾਂ ਨਾਲ ਕੰਮ ਕਰ ਰਹੀ ਹੈ। ਉਹ ਇਨ੍ਹਾਂ ਨੂੰ ਆਉਣ ਵਾਲੀ ਜੂੰਨ ਵਿਚ ਪਹਿਲੇ ਸੈਟਾਲਾਈਟ ਯੁਨਿਟ ਵਿਚ ਸ਼ੁਰੂ ਕਰਨ ਜਾ ਰਹੇ ਹਨ।"
|
|
| |
|
|
| ਸਿੱਖਿਆ |
| ਅਸੀਂ ਇਸਲਈ ਵੀ ਬਹੁਤ ਖੁਸ਼ ਹਾਂ ਕਿ ਇਸ ਸਾਲ ਅਸੀਂ ਨਾਰੰਗਵਾਲ ਕਾਲਜ ਵਿਚ ਸਾਡੇ ਸਮਰ ਪ੍ਰੋਗਰਾਮ (Sumer Program) ਲਈ ਵਧੇਰੇ ਸਵੈਸੇਵੀ ਅੰਗ੍ਰਜ਼ੀ ਦੇ ਅਧਿਆਪਕਾਂ ਨੂੰ ਆਕਰਸ਼ਤ ਕੀਤਾ ਹੈ। ਮੈਥਿਊ ਐਮਟ (Matthew Emmot) ਪਿੱਛਲੀ ਵਾਰ ਇਕ ਸਾਲ ਦੇ ਵਕਫੇ ਤੋਂ ਬਾਅਦ ਆਏ ਸਨ (ਤਸਵੀਰ ਦੇਖੋ)। ਸਾਨੂੰ ਇਸ ਬਾਰੇ ਕੋਈ ਯਕੀਨ ਨਹੀਂ ਹੈ ਕਿ ਇਹ ਪ੍ਰੋਗਰਾਮ ਕਿਸ ਵਾਸਤੇ ਜਿਆਦਾ ਚੰਗਾ ਸਾਬਤ ਹੋਇਆ ਹੈ, ਮੈਥਿਊ ਲਈ ਜਾਂ ਵਿਦਿਆਰਥੀਆਂ ਲਈ! ਅਸੀਂ ਸਿਰਫ ਵਕਫੇ ਤੋਂ ਬਾਅਦ ਆਉਣ ਵਾਲੇ ਹੀ ਨਹੀਂ, ਸਗੋਂ ਹਰ ਉਮਰ ਦੇ ਸਵੈਸੇਵੀਆਂ ਦਾ ਖੁਸ਼ੀ ਨਾਲ ਸੁਆਗਤ ਕਰਦੇ ਹਾਂ ਇਸਲਈ ਤੁਹਾਨੂੰ ਜਾਂ ਕਿਸੇ ਹੋਰ ਨੂੰ ਇਸ ਵਿਚ ਦਿਲਚਸਪੀ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨ info@qilaraipur.org 'ਤੇ ਸੰਪਰਕ ਕਰ ਸਕਦੇ ਹੋ। |
 |
| |
|
|
| ਸੀ ਐਚ ਕੇ ਐਮ |
ਸੀ ਐਚ ਕੇ ਐਮ, ਤੋਂ ਭਾਵ ਸਰਟੀਫਿਕੇਟ ਇਨ ਹੋਸਪਿਟੈਲਿਟੀ ਕਿਚਨ ਮੈਨੇਜਮੈਂਟ ਕੋਰਸ ਹੈ। ਹੁਣ ਇਸਦੇ ਤੀਜੇ ਸਾਲ ਵਿਚ ਅਸੀਂ ਖੁਸ਼ ਹਾਂ ਕਿ ਹਾਲ ਹੀ ਸਾਡੇ 15 ਸਿਖਿਆਰਥੀਆਂ ਨੂੰ ਭਾਰਤ ਦੇ 3, 4 ਅਤੇ 5 ਸਿਤਾਰਾ ਹੋਟਲਾਂ ਵਿਚ ਟ੍ਰੇਨੀ ਕੋਮਿ ਸ਼ੈੱਫ ਦੇ ਤੌਰ 'ਤੇ ਨੌਕਰੀ ਮਿਲ ਗਈ ਹੈ(ਇੱਥੇ ਦੇਖੋ)।
ਇਹ ਪਾਠਕ੍ਰਮ ਪੇੰਡੂ ਇਲਾਕਿਆਂ ਤੋਂ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਨੂੰ ਇਕ ਯਥਾਰਥਕ ਮੌਕਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ। ਸਾਡਾ ਮੌਜੂਦਾ ਬੈਚ ਕੁੜੀਆਂ ਦਾ ਬੈਚ ਹੈ (ਤਸਵੀਰ ਦੇਖੋ) ਅਤੇ ਉਹ ਸਭ ਬੜੀ ਤੇਜ਼ੀ ਨਾਲ ਸਿੱਖ ਰਹੀਆਂ ਹਨ ਅਤੇ ਅੱਜ ਦੇ ਪੇਸ਼ੇਵਰ ਮਹੌਲ ਵਿਚ ਯੌਗ ਨੌਜਵਾਨ ਮਹਿਲਾਵਾਂ ਬਣ ਰਹੀਆਂ ਹਨ। |
 |
| |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ । |
|
|
|
|