|
|
| ਜੱਸੀ ਵੱਲੋਂ ਸੰਦੇਸ਼... |
| ਮੇਰਾ ਪਿਛਲਾ ਨਿਊਜ਼ਲੈਟਰ ਉੱਤਰੀ ਅਮਰੀਕਾ ਦੇ ਦੌਰੇ ਤੋਂ ਕੁਝ ਦਿਨਾਂ ਬਾਅਦ ਆਇਆ, ਅਤੇ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੋ ਰਿਹੀ ਹੈ ਕਿ ਇਸ ਦੌਰੇ ਦੇ ਨਤੀਜੇ ਅਤੇ ਇਸ ਦੌਰਾਨ ਹੋਈਆਂ ਚਰਚਾਵਾਂ ਪ੍ਰਭਾਵਸ਼ਾਲੀ, ਦਿਲਚਸਪ ਅਤੇ ਉਤਸਾਹ ਨੂੰ ਵਧਾਉਣ ਵਾਲੀਆਂ ਸਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵਿੱਚ ਮਦਦ ਕੀਤੀ ਅਤੇ ਸ਼ਾਮਲ ਹੋਏ ਅਤੇ ਇਸ ਵਿੱਚ ਭਾਰੀ ਯੋਗਦਾਨ ਦਿੱਤਾ। ਇਸ ਦੌਰੇ ਤੋਂ ਬਾਅਦ, ਮੈਂ ਦਿਵਾਲੀ ਲੰਦਨ ਵਿੱਚ ਆਪਣੇ ਪਰਿਵਾਰ ਨਾਲ ਮਨਾਈ। ਬਦਕਿਸਮਤੀ ਨਾਲ, ਅਗਲੇ ਦਿਨ ਮੈਂ ਬਿਮਾਰ ਪੈ ਗਿਆ ਅਤੇ ਅਕਤੂਬਰ ਦੇ ਅੰਤ ਤਕ ਸੰਪਰਕ ਵਿੱਚ ਨਹੀਂ ਰਿਹਾ। ਹੁਣ ਮੈਂ ਕੰਮ ਤੇ ਵਾਪਸ ਆ ਗਿਆ ਹਾਂ ਅਤੇ ਨਵੰਬਰ ਵੀ ਕਾਫੀ ਵਿਅਸਤ ਜਾਪ ਰਿਹਾ ਹੈ! ਇਸ ਨਿਊਜ਼ਲੈਟਰ ਦਾ ਜਿਆਦਾਤਰ ਹਿੱਸਾ ਮੇਰੇ ਪਿਤਾ ਜੀ ਦੁਆਰਾ ਹਲਕੇ ਵਿੱਚ ਜਾਰੀ ਰਖੇ ਕੰਮ ਦੇ ਸਮੇਤ ਉੱਤਰੀ ਅਮਰੀਕਾ ਦੇ ਦੌਰੇ ਦੀਆਂ ਫੋਟੋਆਂ ਅਤੇ ਖਬਰਾਂ ਨਾਲ ਭਰਿਆ ਹੋਇਆ ਹੈ। |
|
|
|
| ਯੂਐਸਏ ਅਤੇ ਕਨੇਡਾ ਦਾ ਦੌਰਾ |
ਤੁਸੀਂ ਸ਼ਾਇਦ ਪਹਿਲਾਂ ਵੀ ਦੌਰੇ ਦੀਆਂ ਕੁਝ ਖਬਰਾਂ ਬਾਰੇ ਸੁਣਿਆ ਹੋਵੇਗਾ। ਇਹ ਇੱਕ ਵੱਡੀ ਸਫਲਤਾ ਸੀ। ਕਾਫੀ ਸਾਰੇ ਲੋਕਾਂ ਨੇ ਆਪਣਾ ਸਮਾਂ ਅਤੇ ਯੋਗਦਾਨ ਦਿੱਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ, ਜੋ ਕਿ ਬਹੁਤ ਉਤਸਾਹਪੂਰਨ ਸਨ। ਡਿਟ੍ਰੋਇਟ, ਕੈਲਗਰੀ ਵਿੱਚ ਇੱਕ ਪਾਵ ਨਾਸ਼ਤਾ, ਵਿੱਚ ਪੇਸ਼ੇਵਰਾਂ ਨਾਲ ਬੈਠਕਾਂ ਹੋਈਆਂ, ਅਤੇ ਸੱਰੇ ਵਿਖੇ ਇੱਕ ਸ਼ਾਨਦਾਰ ਟਰਨਆਉਟ, ਵਿਧਾਇਕਾਂ ਨਾਲ ਗੱਲਬਾਤ, ਅਤੇ ਐਡਮੰਟਨ ਅਤੇ ਸੱਰੇ ਵਿਖੇ ਬਜ਼ੁਰਗਾਂ ਦੇ ਘਰਾਂ ਦੇ ਦੌਰੇ ਕੀਤੇ। ਐਨਆਰਆਈ ਭਰਾਵਾਂ ਦਾ ਇੱਕ ਵਿਆਪਕ ਵਰਗ ਮਿਲਿਆ ਅਤੇ ਗੱਲਾਂ-ਬਾਤਾਂ ਜਾਰੀ ਹੋਈਆਂ ਅਤੇ ਸ਼ੁਰੂ ਹੋਈਆਂ।
ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਹਨ ਜੋ ਕਿ ਅਸੀਂ ਇਸ ਨਿਊਜ਼ਲੈਟਰ ਵਿੱਚ ਨਹੀਂ ਪਾ ਸਕਦੇ। ਇਸ ਚੋਣ ਨੂੰ ਸ਼ਹਿਰ-ਵਾਰ ਦੇਖਣ ਲਈ, ਇੱਥੇ ਕਲਿੱਕ ਕਰੋ ਅਤੇ ਤੁਸੀਂ ਸਿੱਧੇ ਕਿਲਾ ਰਾਏਪੁਰ ਦੀ ਵੈੱਬਸਾਈਟ ਤੇ ਪੁੱਜ ਜਾਓਗੇ। ਜੇ ਤੁਹਾਡੇ ਕੋਲ ਹੋਰ ਤਸਵੀਰਾਂ ਹਨ, ਤਾਂ ਅਸੀਂ ਉਨ੍ਹਾਂ ਨੂੰ ਦੇਖਣਾ ਪਸੰਦ ਕਰਾਂਗੇ। ਕਿਰਪਾ ਕਰਕੇ ਉਨ੍ਹਾਂ ਨੂੰ ਇਸ ਵੈੱਬਸਾਈਟ www.qilaraipur.org ਤੇ ਨਿਸੰਕੋਚ ਭੇਜੋ।ਕਿਰਪਾ ਕਰਕੇ ਸਾਨੂੰ ਇਹ ਵੀ ਦੱਸੋ ਕਿ ਇਨ੍ਹਾਂ ਨੂੰ ਅਸੀਂ ਵੈੱਬਸਾਈਟ ਤੇ ਦਿਖਾ ਸਕਦੇ ਹਾਂ ਜਾਂ ਨਹੀਂ ਹਾਲਾਂਕਿ ਅਸੀਂ ਇਸਦੇ ਵਿਖਾਏ ਜਾਣ ਦੀ ਗਰੰਟੀ ਨਹੀਂ ਦਿੰਦੇ। ਹੁਣ ਲਈ, ਦੌਰੇ ਦੀਆਂ ਕੁਝ ਤਸਵੀਰਾਂ। |
|
|
 |
 |
 |
ਐਡਮੰਟਨ ਵਿਖੇ ਜੱਸੀ ਖੰਗੂੜਾ ਅਤੇ
ਅਵਤਾਰ ਥਿੰਦ |
ਦਲਜੀਤ ਸਿੱਧੂ ਪੀ.ਐਸ ਟੂਰ, ਪ੍ਰੋਫੈਸਰ ਗੁਰਿੰਦਰ ਸਿੰਘ ਧਾਲੀਵਾਲ, ਬੀਬੀ ਸੁਰਜੀਤ ਕੌਰ, ਜੱਸੀ ਖੰਗੂੜਾ, ਕੁਲਵੰਤ ਸਿੰਘ, ਸੁੱਖ ਧਾਲੀਵਾਲ, ਭੁਪਿੰਦਰ ਸਿੱਧੂ, ਮਨਜੀਤ ਸਿੰਘ, ਸ਼ੇਰ ਸਿੰਘ ਭੋਪਰਾਏ ਦੇ ਨਾਲ ਅਬੋਟਸਫੋਰਡ ਫੰਕਸ਼ਨ |
ਸੱਰੇ ਵਿਖੇ ਜੱਸੀ ਖੰਗੂੜਾ ਅਤੇ ਮਨਜੀਤ ਲਿੱਤ |
 |
 |
 |
ਸਤਬੀਰ ਚੀਮਾ, ਜਗਤਾਰ ਧਾਲੀਵਾਲ, ਇੰਦਰਜੀਤ ਹੁੰਡਲ, ਚਰਨਪਾਲ ਗਿੱਲ, ਬਲਜੀਤ ਖੰਗੂੜਾ, ਜੱਸੀ ਖੰਗੂੜਾ, ਗੈਰੀ ਗਰੇਵਾਲ, ਭੁਪਿੰਦਰ ਸਿੱਧੂ, ਮਨਦੀਪ ਜਗੇਰਾ ਦੁਆਰਾ ਵੈਨਕੂਵਰ ਦੇ ਪ੍ਰੋਗ੍ਰੈਸਿਵ ਇੰਟਰਕਲਚਰਲ ਕਮਊਨਿਟੀ ਸਰਵਿਸਿਜ਼ ਕੇਂਦਰ ਦਾ ਦੌਰਾ। |
ਮਨਜੋਧ ਗਿੱਲ, ਡਾ. ਜਸਵੀਰ ਮੰਡੀ, ਹਰਿੰਦਰਜੀਤ ਧਾਲੀਵਾਲ, ਡਾ. ਜਗਦੀਸ਼, ਸੰਦੀਪ ਬਜਾਜ, ਜਗਤਾਰ ਸ਼ੇਰਗਿੱਲ, ਰਜਿੰਦਰ ਸਿੱਧੂ, ਜਸਬੀਰ ਸਿੱਧੂ, ਮਹਿੰਦਰ ਬਰਾਰ, ਡਾ. ਬਿਕਰ ਸਿੱਧੂ, ਡਾ. ਸਤਨਾਮ, ਡਾ. ਹਰਵਿੰਦਰ ਮਾਵੀ, ਦਰਸ਼ਨ ਧਾਲੀਵਾਲ, ਡਾ. ਅਸ਼ਵਨੀ, ਕਨਵਰਦੀਪ ਬਰਾਰ, ਡਾ. ਦਵਿੰਦਰ ਸ਼ਰਮਾ, ਕਮਲਪ੍ਰੀਤ ਬੱਸੀ, ਰਾਨਾ ਧਾਲੀਵਾਲ, ਡਾ. ਤਜਿੰਦਰਪਾਲ ਖੇਰਾ, ਪਰਮ ਸਿੱਧੂ, ਡਾ. ਸਤਿੰਦਰ ਸੋਹੀ ਦੇ ਨਾਲ ਕੈਲਗਰੀ
ਦਾ ਪਾਵ ਨਾਸ਼ਤਾ |
ਖਰਲ ਕਾਨਦਲਵਾਲਾ ਨਿਊਯਾਰਕ ਫੰਕਸ਼ਨ ਨੂੰ ਜੱਬਰ ਸਿੰਘ ਗਰੇਵਾਲ, ਸੁੱਧ ਡੀਸੂਜ਼ਾ, ਇੰਡੀਅਨ ਆਵਰਸੀਜ਼ ਕਾਂਗਰਸ-ਆਲ ਅਮੇਰੀਕਾ ਦੇ ਉੱਪ-ਪ੍ਰਧਾਨ, ਮੋਹਿੰਦਰ
ਸਿੰਘ, ਫੁੱਮਣ ਸਿੰਘ, ਹਰਵਿੰਦਰ ਸਿੰਘ ਰਿਆਰ, ਬਾਵਾ ਰਜਿੰਦਰ ਸਿੰਘ ਲਾਲੀ, ਗੁਰਦੀਪ ਸਿੰਘ ਵੰਡਰ ਅਤੇ ਭੁਪਿੰਦਰ ਸਿੰਘ ਸਿੱਧੂ, ਗੈਰੀ ਗਰੇਵਾਲ ਦੇ ਨਾਲ ਸੰਬੋਧਤ ਕੀਤਾ। |
| |
|
ਪੂਰੇ ਦੌਰੇ ਦੇ ਦੌਰਾਨ ਜੱਸੀ ਨੇ ਹੇਠ ਲਿਖੇ ਸੰਦੇਸ਼ ਦਿੱਤੇ: |
- ਪੰਜਾਬ ਵਿੱਚ ਐਨਆਰਆਈ ਹਿੱਤਾਂ ਦੀ ਸੁਰੱਖਿਆ
- ਐਨਆਰਆਈ ਭਰਾਵਾਂ ਦਾ ਗੈਰ-ਕਨੂੰਨੀ ਉਤਪੀੜਨ ਬੰਦ ਕੀਤਾ ਜਾਵੇ
- ਐਨਆਰਆਈ ਪਾਸਪੋਰਟ ਅਤੇ ਵੀਜ਼ਾ ਮੁੱਦਿਆਂ ਨੂੰ ਨਿਰਪੱਖਤਾਨਾਲ ਅਤੇ ਤੁਰੰਤ ਸੁਲਝਾਇਆ ਜਾਵੇ
- ਐਨਆਰਆਈ ਪੰਜਾਬ ਸੜਕ ਦੇ ਸੁਧਾਰ ਵਿੱਚ ਨਿਵੇਸ਼ ਕਰਨ
- ਐਨਆਰਆਈ ਪੰਜਾਬ ਰਾਜਨੀਤੀ ਵਿੱਚ ਭਾਰੀ ਭੁਮਿਕਾ ਅਦਾ ਕਰਨ
- ਐਨਆਰਆਈ ਭਾਰਤ ਵਿੱਚ ਪੰਜਾਬ ਨੂੰ ਵਧੇਰੇ ਵਿਕਸਤ ਪਰਦੇਸ਼ ਦੇ ਪੱਧਰ ਤੇ ਪਹੁੰਚਾਉਣ ਲਈ ਮੁੱਖ ਭੁਮਿਕਾ ਨਿਭਾ ਸਕਦੇ ਹਨ। |
|
| |
|
|
| ਹਲਕਾ ਵਿਖੇ ਸ. ਜਗਪਾਲ ਸਿੰਘ ਖੰਗੂੜਾ |
| ਜੱਸੀ ਦੇ ਪਿਤਾ ਜੀ, ਸ. ਜਗਪਾਲ ਸਿੰਗ ਖੰਗੂੜਾ, ਪਿੰਡਾਂ ਵਿੱਚ ਹੀ ਜਿਆਦਾ ਦਿਨ ਵਤੀਤ ਕਰਦੇ ਹਨ, ਜਾਂ ਪਿੰਡ ਵਾਸੀਆਂ ਅਤੇ ਐਨਆਰਆਈ ਭਰਾਵਾਂ ਲਈ ਲੁਧਿਆਣਾ ਵਿੱਚ ਬੈਠਕਾਂ ਦਾ ਆਯੋਜਨ ਕਰਦੇ ਹਨ। ਇੱਕ ਵਰਿਸ਼ਠ ਕਾਂਗਰਸ ਨੇਤਾ ਹੋਣ ਦੇ ਨਾਤੇ, ਉਹ ਲੋਕਾਂ ਦੇ ਕਈ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਬਹੁਤ ਕੰਮ ਕਰਦੇ ਹਨ। ਉਹ ਪਿੰਡਾਂ ਵਿੱਚ ਉਪਲਬਧੀਆਂ ਲਈ ਸਮਰਥਨ ਦਾ ਵਿਖਾਲਾ ਕਰਨ ਲਈ ਬਹੁਤ ਸਾਰੇ ਉਪਰਾਲਿਆਂ ਵਿੱਚ ਵੀ ਸ਼ਾਮਲ ਹੁੰਦੇ ਹਨ। ਉਹ ਖਾਸ ਤੌਰ ਤੇ ਨੌਜਵਾਨ ਮੁੰਡੇ-ਕੁੜੀਆਂ ਦੇ ਵਿਕਾਸ ਅਤੇ ਅੱਗੇ ਵੱਧਣ ਲਈ ਮੌਕੇ ਦਾ ਫਾਇਦਾ ਉਠਾਉਣ ਵਿੱਚ ਮਦਦ ਕਰਕੇ ਉਨ੍ਹਾਂ ਨੂੰ ਵਧਾਵਾ ਦਿੰਦੇ ਹਨ। |
|
| |
|
|
| ਕੇਐਲਐਮ ਹੈਲਪਿੰਗ ਹੈਂਡਸ |
ਕੇਐਲਐਮ ਹੈਲਪਿੰਗ ਹੈਂਡਸ ਇੱਲ ਅਜਿਹੀ ਦਾਨੀ ਸ਼ੰਸਥਾ ਹੈ ਜਿਸਦਾ ਉਦੇਸ਼ ਗਰੀਬੀ ਨੂੰ ਜੜੋਂ ਖਤਮ ਕਰਨਾ ਹੈ ਅਤੇ ਲੋੜਵੰਦਾਂ ਨੂੰ ਮਦਦ ਮੁਹਈਆ ਕਰਨਾ ਹੈ। ਉਨ੍ਹਾਂ ਨੇ ਸ਼ੁੱਕਰਵਾਰ 23 ਅਕਤੂਬਰ ਨੂੰ ਲੁਧਿਆਣੇ ਵਿੱਚ ਸਾਉਥ ਈਡਨ ਗਾਰਡਨ ਵਿਖੇ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਦਾ ਆਯੋਜਨ ਕੀਤਾ।
ਹਰਸ਼ ਮਹਾਜਨ, ਐਨਜੀਓ ਦੇ ਪ੍ਰਧਾਨ, ਨੇ ਕਿਹਾ ਕਿ ਉਹ ਯਤੀਮਖਾਨੇ, ਬਜ਼ੁਰਗਾਂ ਲਈ ਆਸ਼ਰਮ ਅਤੇ ਕੁਸ਼ਠ ਕੇਂਦਰਾਂ ਦਾ ਨਿਰਮਾਣ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਅਗਾਮੀ ਯੋਜਨਾਵਾਂ ਦੇ ਇਲਾਵਾ, ਇਹ ਸੰਸਥਾ ਨੇਮਤ ਤੌਰ ਤੇ ਲੋੜਵੰਦ ਬੱਚਿਆਂ ਜਾਂ ਲੋਕਾਂ ਨੂੰ ਮੁਫਤ ਕਿਤਾਬਾਂ, ਭੋਜਨ ਅਤੇ ਦਵਾਈਆਂ ਮੁਹਈਆ ਕਰਦੀ ਹੈ। ਮਿ. ਮਹਾਜਨ ਨੇ ਕਿਹਾ, “ਸੰਸਥਾ ਦਾ ਉਦੇਸ਼ ਗਰੀਬੀ ਨੂੰ ਮਿਟਾਉਣਾ ਹੈ। ਜੇ ਅਸੀਂ ਸਿਰਫ ਇਨ੍ਹਾਂ ਦਾ ਥੋੜਾ ਬੋਝ ਹੌਲਾ ਕਰੀਏ, ਤਾਂ ਅਸੀਂ ਇਸ ਵਿੱਚ ਫਰਕ ਮਹਿਸੂਸ ਕਰ ਸਕਦੇ ਹਾਂ”। |
 |
| ਵਰਿਸ਼ਠ ਕਾਂਗਰਸ ਲੀਡਰ ਜਗਪਾਲ ਸਿੰਘ ਖੰਗੂੜਾ ਨੇ ਸ. ਰੰਜੀਤ ਸਿੰਘ ਮੰਗਤ, ਸਤਵਿੰਦਰ ਸਿੰਘ ਜਵਾੜੀ, ਮਿ. ਮਹਾਜਨ ਅਤੇ ਹੋਰਨਾਂ ਸਮੇਤ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।. |
|
| |
|
|
| ਕਿਲਾ ਰਾਏਪੁਰ ਵਿਖੇ ਰਾਜਸੀ ਪੱਧਰ ਦੀਆਂ ਸਕੂਲੀ ਖੇਡਾਂ |
| ਸ. ਜਗਪਾਲ ਸਿੰਘ ਖੰਗੂੜਾ ਨੇ ਪਿੰਡ ਕਿਲਾ ਰਾਏਪੁਰ ਵਿਖੇ ਰਾਜਸੀ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ ਹਾਜ਼ਰੀ ਭਰੀ। ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਗਰੇਵਾਲ, ਕਮਲਜੀਤ ਸਿੰਘ, ਅਵਤਾਰ ਸਿੰਘ ਗਰੇਵਾਲ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ, ਗੁਰਚਰਨ ਸਿੰਘ ਪੂਰਵ ਸਰਪੰਚ, ਕੁਲਜੀਤ ਸਿੰਘ, ਰੰਜੀਤ ਸਿੰਘ ਮੰਗਤ, ਸ਼ੈਂਪੀ ਭਨੋਹਰ, ਅਤੇ ਹੋਰਨਾਂ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਜੇਤੂ ਹਾਕੀ ਟੀਮ ਨੂੰ ਮੁਬਾਰਕ ਦਿੱਤੀ।
|
 |
|
| |
|
|
| ਮੋਨਿਟਰਿੰਗ ਕਮੇਟੀ ਬੈਠਕ |
| ਸ. ਜਗਪਾਲ ਸਿੰਘ ਖੰਗੂੜਾ ਨੇ 29 ਅਕਤੂਬਰ ਨੂੰ ਬੱਚਤ ਭਵਨ ਵਿਖੇ ਮੋਨਿਟਰਿੰਗ ਕਮੇਟੀ ਦੀ ਇੱਕ ਬੈਠਕ ਅਟੈਂਡ ਕੀਤੀ। ਕਮੇਟੀ ਦੇ ਅਧਿਅਕਸ਼ ਮਨੀਸ਼ ਤਿਵਾਰੀ, ਐਮਪੀ ਨੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੇਂਦਰੀ ਤੌਰ ਤੇ ਪੇਸ਼ ਹੋਈਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਕਿਹਾ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਲਾਭਕਾਰੀ ਦਰਸ਼ਾਏ ਗਏ ਲਾਭ ਨੂੰ ਪ੍ਰਾਪਤ ਕਰ ਸਕਣ।ਬੈਠਕ ਵਿੱਚ ਸੋਇਲ ਕਨਜ਼ਰਵੇਸ਼ਨ ਪ੍ਰਾਜੈਕਟ, ਪ੍ਰਧਾਨ ਮੰਤਰੀ ਦੀ ਗ੍ਰਾਮ ਸੜਕ ਯੋਜਨਾ, ਐਨਆਰਈਜੀਏ, ਸਰਵ ਸ਼ਿਕਸ਼ਾ ਅਭਿਆਨ ਅਤੇ ਰੂਰਲ ਵਾਟਰ ਸਪਲਾਈ ਸਕੀਮ ਆਦਿ ਯੋਜਨਾਵਾਂ ਸਮੇਤ ਕੇਂਦਰੀ ਤੌਰ ਤੇ ਪੇਸ਼ ਹੋਈਆਂ ਯੋਜਨਾਵਾਂ ਦਾ ਪੁਨਰੀਖਣ ਕੀਤਾ। |
 |
|
| |
|
|
| ਡੇਹਲੋਂ ਵਿਖੇ ਆਯੋਜਿਤ ਕਾਂਗਰਸ ਬੈਠਕ |
ਸ. ਜਗਪਾਲ ਸਿੰਘ ਖੰਗੂੜਾ ਨੇ 26 ਅਕਤੂਬਰ ਨੂੰ ਡੇਹਲੋਂ ਵਿਖੇ ਕਾਂਗਰਸ ਵਰਕਰਾਂ ਦੀ ਇੱਕ ਬੈਠਕ ਅਟੈਂਡ ਕੀਤੀ। 32 ਪਿੰਡਾਂ ਤੋਂ ਕਾਂਗਰਸ ਸਮਰਥਕ ਅਤੇ ਵਰਕਰਾਂ ਨੇ ਇਸ ਵਿੱਚ ਹਾਜ਼ਰੀ ਭਰੀ। ਕਾਂਗਰਸ ਲਈ ਮੈਂਬਰਸ਼ਿਪ ਸਬੰਧੀ ਅਤੇ ਮੌਜੂਦਾ ਬੀਜੇਪੀ-ਅਕਾਲੀ ਸਰਕਾਰ ਦੀ ਮਹੱਤਵਪੂਰਨ ਮਸਲਿਆਂ ਤੇ ਅਸਫਲਤਾ ਦਾ ਸਾਮ੍ਹਣਾ ਕਿਵੇਂ ਕੀਤਾ ਜਾਵੇ, ਬਾਰੇ ਚਰਚਾਵਾਂ ਹੋਈਆਂ।
ਮਨੀਸ਼ ਤਿਵਾਰੀ ਐਮਪੀ, ਮੋਹਿੰਦਰ ਸਿੰਘ ਭੁਟਾਰੀ, ਰਵਿੰਦਰ ਪਾਂਡੇ ਹਰਨਾਮ ਸਿੰਘ ਸ਼ੰਕਰ, ਕੁਲਦੀਪ ਸ਼ਰਮਾ, ਡਾ. ਪਰਸ਼ੋਤਮ, ਰੰਜੀਤ ਸਿੰਗ ਮੰਗਤ, ਮਲਕੀਤ ਸਿੰਘ ਦਾਖਾ ਸਮੇਤ ਸ. ਜਗਪਾਲ ਸਿੰਘ ਖੰਗੂੜਾ ਦੀਆਂ ਤਸਵੀਰਾਂ। |
 |
|
| |
|
|
| ਵਿਧਾਨ ਸਭਾ |
| ਅਗਲਾ ਸੱਤਰ ਅਗਲੇ ਮਹੀਨੇ ਆਯੋਜਿਤ ਕੀਤਾ ਜਾਵੇਗਾ।ਜੇ ਤੁਹਾਡੇ ਕੋਈ ਖਾਸ ਮੁੱਦੇ ਜਾਂ ਸੁਆਲ ਹਨ ਜੋ ਤੁਸੀਂ ਚਾਹੁੰਦੇ ਹੋ ਕਿ ਜੱਸੀ ਆਉਣ ਵਾਲੇ ਸੱਤਰ ਵਿੱਚ ਚੁੱਕੇ, ਤਾਂ ਕਿਰਪਾ ਕਰਕੇ ਸਾਨੂੰ ਇਸ info@qilaraipur.org. ਈਮੇਲ ਰਾਹੀਂ ਸੰਪਰਕ ਕਰੋ।
|
 |
|
| |
|
|
| ਪਰਿਵਾਰਕ ਖਬਰਾਂ |
ਜੱਸੀ ਇਸ ਮਹੀਨੇ ਆਪਣੀ ਧੀ, ਸਬੀਨਾ ਨੂੰ ਮਿਲਣ ਲਈ ਗਏ ਜਿਸਨੇ ਗਰਮੀਆਂ ਦੀ ਆਪਣੀ ਪ੍ਰੀਖਿਆ ਵਿੱਚ “ਏ” ਪੱਧਰ ਦਾ ਨਤੀਜਾ ਹਾਸਲ ਕਰਣ ਤੋਂ ਬਾਅਦ ਲੰਦਨ ਵਿਖੇ ਕਿੰਗਸ ਕਾਲਜ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ। ਅਸੀਂ ਉਸਨੂੰ ਯੁਨਿਵਰਸਿਟੀ ਦੇ ਉਸਦੇ ਕਾਰਜਕਾਲ ਲਈ ਸ਼ੁਭ ਕਾਮਨਾਵਾਂ ਦਿੰਦੇ ਹਾਂ!
ਇਸਤੋਂ ਇਲਾਵਾ, ਪਰਿਵਾਰਕ ਖਬਰ ਇਹ ਹੈ ਕਿ ਜੱਸੀ ਦੀ ਪਤਨੀ, ਰਮਨ ਅਤੇ ਪੁੱਤਰ, ਜੈਅਬੀਰ ਦਿਸੰਬਰ ਵਿੱਚ ਲੰਦਨ ਤੋਂ ਚੰਡੀਗੜ੍ਹ ਆ ਰਹੇ ਹਨ। ਤਿਆਰੀਆਂ ਚਲ ਰਹੀਆਂ ਹਨ ਅਤੇ ਹਰ ਕੋਈ ਇਸਦਾ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਹੈ। |  |
|
| |
|
|
| MDVL |
ਇਹ ਮਹੀਨਾ ਵੀ ਐਮਡੀਵੀਐਲ ਤੇ ਕਾਫੀ ਵਿਅਸਤ ਮਹੀਨਾ ਰਿਹਾ ਜਦੋਂ ਫਲੇਵਾਲ ਸੈਟੇਲਾਈਟ ਯੁਨਿਟ ਤੇ ਪਹਿਲੇ ਵੱਛੇ ਦਾ ਜਨਮ ਹੋਇਆ। ਇਹ ਪਲ ਇਸ ਪ੍ਰਾਜੈਕਟ ਲਈ ਅਤੇ ਉਨ੍ਹਾਂ ਔਰਤਾਂ ਲਈ ਵੀ ਇੱਕ ਇਤਿਹਾਸਕ ਪਲ ਸੀ ਜਿਨ੍ਹਾਂ ਨੇ ਉੱਥੇ ਗਾਵਾਂ ਖਰੀਦੀਆਂ।
ਐਮਡੀਵੀਐਲ ਅਧਿਅਕਸ਼, ਸ. ਜਗਪਾਲ ਸਿੰਘ ਖੰਗੂੜਾ ਨੇ ਅਲੀਵਾਲ ਪਿੰਡ ਵਿਖੇ ਅਗਲੇ ਸੈਟਾਲਾਈਟ ਯੁਨਿਟ ਤੇ ਕੰਮ ਸ਼ੁਰੂ ਕਰਨ ਲਈ ਵੀ ਜਮੀਨ ਪੁੱਟੀ।ਸਾਈਟ ਤੇ ਹੁਣ ਸਿਵਿਲ ਵਰਕ ਸ਼ੁਰੂ ਹੋਵੇਗਾ ਜਿਸਦੇ 2010 ਦੀ ਪਹਿਲੀ ਤਿਮਾਹੀ ਵਿੱਚ ਚਾਲੂ ਹੋਣ ਦੀ ਉਮੀਦ ਹੈ।
ਲਤਾਲਾ ਦੇ ਸੈਂਟਰਲ ਯੁਨਿਟ ਵਿਖੇ ਨਿਰਮਾਣ-ਕਾਰਜ ਸਾਡੀ ਲੈਬੋਰਟਰੀ ਦੇ ਲਗਭਗ ਪੂਰੇ ਹੋ ਜਾਣ ਤੇ ਛੇਤੀ ਨਾਲ ਸ਼ੁਰੂ ਹੋ ਰਿਹਾ ਹੈ, ਇਸਦਾ ਮਤਲਬ ਇਹ ਕਿ ਸੁਖਾਲੀਆਂ ਕਾਰੋਬਾਰੀ ਪ੍ਰਕਿਰਿਆਵਾਂ ਅਤੇ ਇੱਕ ਮਜਬੂਤ ਟੀਮ ਬਣਾਉਣ ਲਈ ਸਾਰਾ ਸਟਾਫ ਹੁਣ ਇੱਕੋ ਸਾਈਟ ਤੇ ਕੰਮ ਕਰੇਗਾ। |

ਲਤਾਲਾ ਦੇ ਸੈਂਟਰਲ ਯੁਨਿਟ ਵਿਖੇ ਨਵਾਂ ਮਿਲਕਿੰਗ
ਪਾਰਲਰ
ਸਥਾਪਤ ਕੀਤਾ ਜਾ ਰਿਹਾ ਹੈ। |

ਲਤਾਲਾ ਦੇ ਸੈਂਟਰਲ ਯੁਨਿਟ ਵਿਖੇ ਮਿਲਕ ਪ੍ਰੋਸੈਸਿੰਗ
ਪਲਾਂਟ ਦੀ ਕਮਿਸ਼ਨਿੰਗ ਨੂੰ ਮਾਰਕ ਕਰਨ ਦਾ ਸਮਾਰੋਹ। |
|
|
| |
|
|
| ਐਨਆਰਆਈ ਪੋਰਟਫੋਲੀਓ ਨੂੰ ਨਵੇਂ ਕੈਬਿਨੇਟ ਮੰਤਰੀ ਸੇਖਵਾਨ ਦੇ ਹਵਾਲੇ ਕੀਤਾ ਗਿਆ |
| ਐਨਆਰਆਈ ਪੋਰਟਫੋਲੀਓ ਨੂੰ ਨਵੇਂ ਕੈਬਿਨੇਟ ਮੰਤਰੀ ਸੇਖਵਾਨ ਦੇ ਹਵਾਲੇ ਕੀਤਾ ਗਿਆ
ਜੱਸੀ ਨੇ ਇਸ ਮਹੀਨੇ ਇਸ ਬਾਰੇ ਸੁਆਲ ਉਠਾਉਂਦੇ ਹੋਏ ਕਿ ਬਾਦਲ ਪਰਿਵਾਰ ਐਨਆਰਆਈ ਮੁੱਦਿਆਂ ਦੇ ਪੋਰਟਫੋਲੀਓ ਨੂੰ ਨਵੇਂ ਨਿਯੁਕਤ ਕੀਤੇ ਕੈਬਿਨੇਟ ਮੰਤਰੀ, ਸੇਵਾ ਸਿੰਘ ਸੇਖਵਾਨ ਜਿਨ੍ਹਾਂ ਦੀ ਨਿਯੁਕਤੀ ਅਕਤੂਬਰ ਦੇ ਅਖੀਰ ਤੇ ਹੋਈ, ਦੇ ਹਵਾਲੇ ਕਰਨ ਲਈ ਇਨ੍ਹਾਂ ਉਤਸੁਕ ਕਿਉਂ ਹੈ।ਜੱਸੀ ਨੇ ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਲਈ ਕਿਹਾ ਕਿ ਇਹ ਸਪੁਰਦਗੀ ਕਿਵੇਂ ਕੀਤੀ ਗਈ ਹੋਵੇਗੀ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਕੀ ਇਹ ਮੌਕਾ ਜਨਤਾ ਲਈ ਇਹ ਸਮਝਣ ਲਈ ਤੇ ਨਹੀਂ ਸੀ ਕਿ ਮਿਨਿਸਟਰੀ ਲਈ ਮੌਜੂਦਾ “ਵਰਕ ਇਨ ਪ੍ਰੋਗਰੈਸ” ਰਿਪੋਰਟ ਕੀ ਸੀ। ਪੂਰੀ ਪ੍ਰੈਸ ਰਿਲੀਜ਼ ਪੜ੍ਹਣ ਲਈ ਇੱਥੇ ਕਲਿੱਕ ਕਰੋ |
|
| |
|
|
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖ ਮੇਰੀ ਵੈਬਸਾਈਟ 'ਤੇ ਜਾਓ
ਦਫਤਰ: +91 161 301 1330
ਮੋਬਾਈਲ: +91 98761 97761
ਕਨਾਡਾ: (+1) 604 807 0919
ਫੈਕਸ: +91 161 277 1888
www.qilaraipur.org |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ । |
|
|
|
|
|